ਭੈਣ ਹਨੀਪ੍ਰੀਤ ਇੰਸਾਂ ਇੰਸਟਾਗ੍ਰਾਮ ’ਤੇ ਪਾਈ ਪੋਸਟ, ਜਲਦੀ ਵੇਖੋ…

ਭੈਣ ਹਨੀਪ੍ਰੀਤ ਇੰਸਾਂ ਇੰਸਟਾਗ੍ਰਾਮ ’ਤੇ ਪਾਈ ਪੋਸਟ, ਜਲਦੀ ਵੇਖੋ…

ਰੂਹ ਦੀ ਭੈਣ ਹਨੀਪ੍ਰੀਤ ਇੰਸਾਂ ਨੇ ਇੰਸਟਾਗ੍ਰਾਮ ’ਤੇ ਇੱਕ ਵੀਡਿਓ ਪਾਈ ਹੈ। ਜਿਸ ’ਚ ਭੈਣ ਹਨੀਪ੍ਰੀਤ ਇੰਸਾਂ (Honey Preet Insan) ਨੇ ਆਂਵਲੇ ਦੇ ਅਨੇਕ ਫਾਇਦੇ ਬਾਰੇ ਦੱਸਿਆ ਹੈ। ਰੂਹ ਦੀ ਵੀਡਿਓ ’ਚ ਆਂਵਲੇ ਦਾ ਜੂਸ ਬਣਾ ਕੇ ਪੀ ਰਹੇ ਹਨ।  ਆਂਵਲਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ।ਵੀਡੀਓ ਦੇਖਣ ਲਈ ਇਸ ‘ਤੇ ਕਲਿੱਕ ਕਰੋ।

ਆਂਵਲੇ ਦੇ ਕੀ ਹਨ ਫਾਇਦੇ

ਆਂਵਲਾ: ਆਂਵਲਾ, ਭਾਰਤੀ ਕਰੌਂਦੇ ਵਰਗਾ ਇੱਕ ਪਾਰਦਰਸ਼ੀ ਹਰੇ ਰੰਗ ਦਾ ਫਲ ਹੁੰਦਾ ਹੈ, ਜੋ ਆਮ ਸਰਦੀ ਨਾਲ ਲੜਨ ਵਿੱਚ ਮੱਦਦ ਕਰਦਾ ਹੈ ਅਤੇ ਚਰਬੀ ਨੂੰ ਘਟਾ ਕੇ ਮੋਟਾਪੇ ਤੋਂ ਰਾਹਤ ਦਿੰਦਾ ਹੈ ਅਤੇ ਨਾਲ ਹੀ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ। ਇਹ ਹਰਾ ਫਲ ਜ਼ਰੂਰੀ ਵਿਟਾਮਿਨਾਂ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਬੇਮਿਸਾਲ ਐਂਟੀਆਕਸੀਡੈਂਟ ਸ਼ਕਤੀ ਵੀ ਹੁੰਦੀ ਹੈ। ਇੰਨਾ ਹੀ ਨਹੀਂ, ਆਂਵਲਾ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ, ਪੁਰਾਣੀਆਂ ਬਿਮਾਰੀਆਂ ਨੂੰ ਠੀਕ ਕਰਨ ਅਤੇ ਦਰਦ ’ਚ ਰਾਹਤ ਦਿਵਾਉਣ ਵਿਚ ਵੀ ਮੱਦਦ ਕਰਦਾ ਹੈ। ਆਯੁਰਵੇਦ ਅਨੁਸਾਰ, ਇਹ ਭਾਰਤੀ ਸੁਪਰਫੂਡ ਸਾਹ ਪ੍ਰਣਾਲੀ ਨੂੰ ਪੋਸ਼ਣ ਦਿੰਦਾ ਹੈ ਅਤੇ ਵਾਲਾਂ ਨੂੰ ਸਿਹਤਮੰਦ, ਚਮੜੀ ਅਤੇ ਨਹੁੰਆਂ ਦੀ ਚਮਕ ਵਧਾਉਣ ’ਚ ਸਹਾਇਕ ਹੈ। ਇਹ ਫਿਰ ਤੋਂ ਯੁਵਾ ਬਣਾਉਣ ਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਵੀ ਮੱਦਦ ਕਰਦਾ ਹੈ। ਸਰੀਰ ਨੂੰ ਫਿੱਟ, ਕਿਰਿਆਸ਼ੀਲ ਤੇ ਸਿਹਤਮੰਦ ਰੱਖਣ ਲਈ ਦਿਨ ਵਿੱਚ ਇੱਕ ਵਾਰ ਆਂਵਲੇ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here