ਸਰਸਾ। ਪਾਣੀ ਦਾ ਸਾਡੀ ਰੋਜ਼ਾਨਾ ਜੀਵਨ ਗਤੀਵਿਧੀ ’ਚ ਕੀ ਰੋਲ ਹੈ ਸਭ ਨੂੰ ਪਤਾ ਹੈ। ਦੁਨੀਆਂ ਦਾ 70 ਫ਼ੀਸਦੀ ਹਿੱਸਾ ਪਾਣੀ ਨਾਲ ਘਿਰਿਆ ਹੋਇਆ ਹੈ ਅਤੇ ਇਸ ’ਚ 97 ਫ਼ੀਸਦੀ ਪਾਣੀ ਅਜਿਹਾ ਹੈ ਜੋ ਪੀਣ ਲਾਇਕ ਨਹੀਂ ਹੈ। ਉੱਥੇ ਹੀ 3 ਫ਼ੀਸਦੀ ਪਾਣੀ ’ਤੇ ਪੂਰੀ ਦੁਨੀਆਂ ਜਿਉਂਦੀ ਹੈ। ਪਾਣੀ ਤੋਂ ਬਿਨਾ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਤੇ ਇਸ ਦੇ ਮਹੱਤਵ ਨੂੰ ਸਮਝਦੇ ਹੋਏ ਹਰ ਸਾਲ 22 ਮਾਰਚ ਨੂੰ ਵਰਲਡ ਵਾਟਰ ਡੇ ਮਨਾਇਆ ਜਾਂਦਾ ਹੈ। ਵਿਸ਼ਵ ਜਲ ਦਿਵਸ ਦਾ ਉਦੇਸ਼ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਇਸ ਦੀ ਸੰਭਾਲ ਪ੍ਰਤੀ ਵੀ ਜਾਗਰੂਕ ਕਰਨਾ ਹੈ। ਸਾਲ 2023 ’ਚ ਇਸ ਦੀ ਥੀਮ ਕੀ ਰੱਖੀ ਗਈ ਹੈ। (Honeypreet Insan)
ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਵਰਲਡ ਵਾਟਰ ਡੇ ’ਤੇ ਟਵੀਟ ਕੀਤਾ ਹੈ। ਰੂਹ ਦੀ ਨੇ ਲਿਖਿਆ ਹੈ ਕਿ ਇਸ #WorldWaterDay ’ਤੇ ਆਓ ਜ਼ਿੰਦਗੀ ਦੀ ਹੋਂਦ ਲਈ ਇੱਕ ਅਨਮੋਲ ਵਸੀਲੇ ਦੇ ਰੂਪ ’ਚ ਪਾਣੀ ਦੀ ਸੰਭਾਲ ਦਾ ਸੰਕਲਪ ਲਈਏ। ਆਓ ਇਸ ਦੀ ਟਿਕਾਊ ਅਤੇ ਵਿਵੇਕਪੂਰਨ ਵਰਤੋਂ ਦਾ ਟੀਚਾ ਰੱਖੀਏ, ਜਿਸ ਦਾ ਉਦੇਸ਼ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਕੁਦਰਤ ਦੇ ਤੋਹਫ਼ੇ ਦੀ ਸੰਭਾਲ ਦਾ ਟੀਚਾ ਹੈ। ਪਾਣੀ ਬਚਾਓ
On this #WorldWaterDay, Let's pledge to conserve water as a precious resource for survival. Let's aim for its sustainable and judicious utilization, aiming at the preservation of this nature’s gift for our generations to follow. #savewater pic.twitter.com/IWxp38avlF
— Honeypreet Insan (@insan_honey) March 22, 2023
ਵਿਸ਼ਵ ਪਾਣੀ ਦਿਵਸ ਦਾ ਇਤਿਹਾਸ
1992 ’ਚ ਬ੍ਰਾਜੀਲ ’ਚ ਵਾਤਾਵਰਣ ਅਤੇ ਵਿਕਾਸ ਸੰਮੇਲਨ ਪ੍ਰੋਗਰਾਮ ਕਰਵਾਇਆ ਗਿਆ ਅਤੇ ਇੱਥੇ ਵਿਸ਼ਵ ਜਲ ਦਿਵਸ ਨੂੰ ਮਨਾਏ ਜਾਣ ਦਾ ਮੁੱਦਾ ਉੱਠਿਆ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਮਹਾਂਸਭਾ ਨੇ 1992 ’ਚ ਪ੍ਰਸਤਾਵ ਨੂੰ ਅਪਣਾਇਆ ਅਤੇ ਹਰ ਸਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਮਨਾਏ ਜਾਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਸਾਲ 1993 ’ਚ ਵਰਲਡ ਵਾਟਰ ਡੇਅ ਮਨਾਇਆ ਗਿਆ। ਸਾਲ 2010 ’ਚ ਯੂਐੱਨ ਨੇ ਸੁਰੱਖਿਅਤ, ਸਾਫ਼ ਸੁਥਰੇ ਪੀਣ ਵਾਲੇ ਪਾਣੀ ਅਤੇ ਸਫਾਈ ਦੇ ਅਧਿਕਾਰ ਨੂੰ ਮਾਨਵ ਅਧਿਕਾਰ ਦੇ ਰੂਪ ’ਚ ਮਾਨਤਾ ਦਿੱਤੀ।