ਲੱਭਿਆ ਮੋਬਾਇਲ ਵਾਪਸ ਕਰਕੇ ਦਿਖਾਈ ਇਮਾਨਦਾਰੀ

Honesty

(ਚਾਂਦ ਇੰਸਾਂ) ਮੰਡੀ ਅਰਨੀਵਾਲਾ। ਬਲਾਕ ਅਰਨੀਵਾਲਾ ਅਧੀਨ ਪੈਂਦੇ ਪਿੰਡ ਮਾਹੂਆਣਾ ਬੋਦਲਾਂ ਦੇ ਡੇਰਾ ਸ਼ਰਧਾਲੂ ਸੁਰਿੰਦਰਪਾਲ ਸਿੰਘ ਇੰਸਾਂ ਪੁੱਤਰ ਸੋਨਾ ਸਿੰਘ ਨੇ ਇੱਕ ਲੱਭਿਆ ਮੋਬਾਇਲ, ਜਿਸ ਦੀ ਕੀਮਤ 20 ਹਜਾਰ ਰੁਪਏ ਸੀ, ਵਾਪਸ ਕਰਕੇ ਇਮਾਨਦਾਰੀ (Honesty) ਦੀ ਮਿਸਾਲ ਕਾਇਮ ਕੀਤੀ।

ਜਾਣਕਾਰੀ ਅਨੁਸਾਰ ਹਰਬੰਸ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਅਰਨੀਵਾਲਾ, ਜੋ ਕਿ ਮਾਹੂਆਣਾ ਬੋਦਲਾਂ ਤੋਂ ਅਰਨੀਵਾਲਾ ਲਿੰਕ ਰੋਡ ’ਤੇ ਪੱਠਿਆਂ ਦਾ ਭਰਿਆ ਟਰੈਕਟਰ ਟਰਾਲਾ ਲੈ ਕੇ ਆ ਰਿਹਾ ਸੀ, ਦਾ ਮੋਬਾਇਲ ਫੋਨ ਰਸਤੇ ਵਿੱਚ ਡਿੱਗ ਗਿਆ ਸੀ, ਜਦੋਂ ਡਿੱਗਿਆ ਹੋਇਆ ਮੋਬਾਇਲ ਡੇਰਾ ਸ਼ਰਧਾਲੂ ਸੁਰਿੰਦਰਪਾਲ ਸਿੰਘ ਇੰਸਾਂ, ਜੋ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦਾ ਮੈਂਬਰ ਹੈ, ਨੂੰ ਮਿਲਿਆ ਤਾਂ ਉਸ ਨੇ ਮੋਬਾਇਲ ਦੇ ਅਸਲ ਮਾਲਕ ਨਾਲ ਸੰਪਰਕ ਕਰਕੇ ਹਰਬੰਸ ਸਿੰਘ ਨੂੰ ਉਸ ਦਾ ਗੁਆਚਿਆ ਫ਼ੋਨ ਵਾਪਸ ਕਰ ਦਿੱਤਾ।

ਮੋਬਾਇਲ ਮਿਲਣ ’ਤੇ ਧੰਨਵਾਦ ਕਰਦਿਆਂ ਹਰਬੰਸ ਸਿੰਘ ਨੇ ਆਖਿਆ ਕਿ ਉਸ ਨੇ ਇਹ ਮੋਬਾਇਲ ਕੁਝ ਦਿਨ ਪਹਿਲਾਂ ਹੀ ਕਿਸ਼ਤਾਂ ’ਤੇ ਲਿਆ ਸੀ, ਬੇਰੁਜ਼ਗਾਰੀ ਨੇ ਇੰਨਾ ਮੰਦਾ ਹਾਲ ਕਰ ਰੱਖਿਆ ਹੈ ਕਿ ਉਹ ਇਸ ਦਾ ਘਾਟਾ ਵੀ ਪੂਰਾ ਨਹੀਂ ਕਰ ਸਕਦਾ ਸੀ। ਧੰਨ ਹਨ ਡੇਰਾ ਸ਼ਰਧਾਲੂ ਜਿਨ੍ਹਾਂ ਨੇ ਉਸਦਾ ਡਿੱਗਿਆ ਮੋਬਾਇਲ ਵਾਪਸ ਕੀਤਾ। ਇਸ ਮੌਕੇ ਅਕਾਸ਼ ਸੇਠੀ, ਬਲਜੀਤ ਸਿੰਘ, ਗੁਰਤੇਜ ਸਿੰਘ (ਸੋਨੂੰ) ਤੇ ਹੋਰਾਂ ਨੇ ਵੀ ਸੁਰਿੰਦਰਪਾਲ ਸਿੰਘ ਇੰਸਾਂ ਤੇ ਪੂਜਨੀਕ ਗੁਰੂ ਜੀ ਦੀ ਪ੍ਰਸੰਸਾ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ