ਸੜਕ ’ਤੇ ਡਿੱਗੇ ਮਿਲੇ 40 ਹਜ਼ਾਰ ਰੁਪਏ ਵਾਪਸ ਕਰਕੇ ਦਿਖਾਈ ਇਮਾਨਦਾਰੀ

Honesty Sachkahoon

ਸੜਕ ’ਤੇ ਡਿੱਗੇ ਮਿਲੇ 40 ਹਜ਼ਾਰ ਰੁਪਏ ਵਾਪਸ ਕਰਕੇ ਦਿਖਾਈ ਇਮਾਨਦਾਰੀ

(ਰਜਨੀਸ਼ ਰਵੀ) ਜਲਾਲਾਬਾਦ। ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਫਲਾਈ ਓਵਰ ਦੇ ਕੋਲ ਸੜਕ ਉਪਰ ਡਿੱਗੇ ਪਏ 40 ਹਜਾਰ ਰੁਪਏ ਰਾਸ਼ੀ ਸਬੰਧਿਤ ਵਿਅਕਤੀ ਨੂੰ ਵਾਪਸ ਕਰਕੇ ਇੱਕ ਵਿਅਕਤੀ ਵੱਲੋਂ ਇਮਾਨਦਾਰ (Honesty) ਦਾ ਸਬੂਤ ਪੇਸ਼ ਕੀਤਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨਿਰਭੈਅ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਚੱਕ ਸੈਦੋਕੇ ਜੋਕਿ ਅੱਜ ਦੁਪਹਿਰੇ ਜਲਾਲਾਬਾਦ ਸ਼ਹਿਰ ਵੱਲ ਆ ਰਿਹਾ ਸੀ ਅਤੇ ਉਸਦੇ 40 ਹਜ਼ਾਰ ਰੁਪਏ ਜਲਾਲਾਬਾਦ ਵਿਖੇ ਫਲਾਈਓਵਰ ਦੇ ਕੋਲ ਡਿੱਗ ਪਏ। ਉਸ ਨੂੰ ਉਸ ਦੇ 40 ਹਜ਼ਾਰ ਰੁਪਏ ਡਿੱਗਣ ਬਾਰੇ ਸ਼ਹਿਰ ਵਿਚ ਇੱਕ ਸੀਮਿੰਟ ਦੀ ਦੁਕਾਨ ’ਤੇ ਦੁਕਾਨਦਾਰ ਨੂੰ ਪੈਸੇ ਦੇਣ ਸਮੇਂ ਪਤਾ ਚੱਲਿਆ।

ਉਧਰ, ਇਸ ਦੌਰਾਨ ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਚੱਕ ਛੀਬੇਵਾਲਾ ਜੋ ਕਿ ਸੜਕ ਤੋਂ ਲੰਘ ਰਿਹਾ ਸੀ, ਉਸ ਨੂੰ ਸੜਕ ’ਤੇ ਡਿੱਗੇ ਪਏ 40 ਹਜ਼ਾਰ ਰੁਪਏ ਚੁੱਕ ਲਏ ਅਤੇ ਉਹ ਵੀ ਉਨ੍ਹਾਂ ਦੇ ਪਿੱਛੇ ਪਿੱਛੇ ਚੱਲ ਪਿਆ। ਜਿਸ ਤੋਂ ਬਾਅਦ ਉਸ ਨੇ ਨਿਰਭੈਅ ਸਿੰਘ ਦੇ ਕੋਲ ਜਾ ਕੇ ਗੱਲਬਾਤ ਕੀਤੀ ਗਈ ਅਤੇ ਉਸ ਨੂੰ ਡਿੱਗੇ ਰੁਪਏ ਬਾਰੇ ਪੁੱਛਿਆ ਅਤੇ ਨਿਸ਼ਾਨੀ ਪੁੱਛੀ ਗਈ, ਜਿਸ ’ਤੇ ਨਿਰਭੈਅ ਸਿੰਘ ਨੇ ਦੱਸਿਆ ਕਿ ਮੇਰੇ ਹੀ 40 ਹਜ਼ਾਰ ਰੁਪਏ ਡਿੱਗੇ ਹਨ। ਜਿਸ ਤੋਂ ਬਾਅਦ ਗੁਰਮੀਤ ਸਿੰਘ ਵਾਸੀ ਛੀਬੇਵਾਲਾ ਵੱਲੋਂ 40 ਹਜ਼ਾਰ ਰੁਪਏ ਦੀ ਰਾਸ਼ੀ ਫੋਰਮੇਨ ਬਿੰਦਰ (ਸੁਖਮਿੰਦਰ ਸਿੰਘ) ਫਲੀਆਂਵਾਲਾ ਦੀ ਦੇਖ ਰੇਖ ਹੇਠ ਨਿਰਭੈਅ ਸਿੰਘ ਨੂੰ ਵਾਪਸ ਕਰ ਦਿੱਤੇ ਇਸ ਦੌਰਾਨ ਨਿਰਭੈਅ ਸਿੰਘ ਨੇ ਗੁਰਮੀਤ ਸਿੰਘ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਇਨਾਮ ਵਜੋਂ ਕੁਝ ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਗੁਰਮੀਤ ਸਿੰਘ ਨੇ ਇਨਾਮ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੇ ਸਬੰਧਤ ਵਿਅਕਤੀ ਨੂੰ 40 ਹਜ਼ਾਰ ਰੁਪਏ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ