ਡਿੱਗਿਆ ਮੋਬਾਇਲ ਫੋਨ ਵਾਪਸ ਕਰ ਡੇਰਾ ਸ਼ਰਧਾਲੂ ਨੇ ਦਿਖਾਈ ਇਮਾਨਦਾਰੀ
(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਬਲਾਕ ਦੇ ਇੱਕ ਡੇਰਾ ਸ਼ਰਧਾਲੂ ਵੱਲੋਂ ਡਿੱਗਿਆ ਮੋਬਾਇਲ ਵਾਪਸ ਕਰਕੇ ਇਮਾਨਦਾਰੀ (Honesty) ਦਿਖਾਈ ਗਈ। ਜਾਣਕਾਰੀ ਦਿੰਦਿਆਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਜ਼ਿੰਮੇਵਾਰ ਨੇਹਾ ਸਿੰਗਲਾ ਇੰਸਾਂ ਨੇ ਦੱਸਿਆ ਕਿ ਸੈਲੂਨ ਦਾ ਕੰਮ ਕਰਦੇ ਮੈਕਸ ਇੰਸਾਂ ਨੂੰ ਆਈ ਫੋਨ-6 ਮਾਰਕਾ ਮੋਬਾਇਲ ਸਥਾਨਕ ਆਰੀਆ ਸਮਾਜ ਚੌਂਕ ਵਿਖੇ ਲਾਵਾਰਿਸ ਹਾਲਤ ’ਚ ਡਿਗਿਆ ਮਿਲਿਆ, ਜਿਸ ਨੂੰ ਚੁੱਕ ਉਸ ਨੇ ਮੋਬਾਇਲ ਮਾਲਕ ਦਾ ਇੰਤਜ਼ਾਰ ਕਰਨਾ ਸ਼ੁਰੂ ਕੀਤਾ। ਥੋੜ੍ਹੇ ਸਮੇਂ ਬਾਅਦ ਮੋਬਾਇਲ ਮਾਲਕ ਦੇ ਪੁੱਤਰ ਦੇ ਮੋਬਾਇਲ ਤੋਂ ਕਾਲ ਆਈ ਕਿ ਇਹ ਉਨ੍ਹਾਂ ਦਾ ਮੋਬਾਇਲ ਫੋਨ ਹੈ ਜੋ ਕਿ ਡਿੱਗ ਗਿਆ ਸੀ। ਇਸ ’ਤੇ ਮੈਕਸ ਇੰਸਾਂ ਨੇ ਮੋਬਾਇਲ ਮਾਲਕ ਨੂੰ ਭਰੋਸਾ ਦਿੰਦਿਆਂ ਆਪਣਾ ਪਤਾ ਨੋਟ ਕਰਵਾ ਆਪਣੇ ਕੋਲੋਂ ਮੋਬਾਇਲ ਲਿਜਾਣ ਦੀ ਗੱਲ ਆਖੀ।
ਕੁਝ ਸਮੇਂ ਬਾਅਦ ਮੋਬਾਇਲ ਮਾਲਕ ਮੌਕੇ ’ਤੇ ਪੁੱਜਿਆ ਤਾਂ ਮੋਬਾਇਲ ਦੀ ਡਿਟੇਲ ਹਾਸਲ ਕਰ ਮੈਕਸ ਇੰਸਾਂ ਨੇ ਉਸ ਨੂੰ ਮੋਬਾਇਲ ਵਾਪਸ ਕੀਤਾ। ਇਸ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਮੋਬਾਇਲ ਮਾਲਕ ਨੇ ਕਿਹਾ ਕਿ ਅਜੋਕੀ ਸਵਾਰਥੀ ਦੁਨੀਆਂ ’ਚ ਨਕਦੀ ਅਤੇ ਮੋਬਾਇਲ ਦੇਖ ਆਮ ਲੋਕਾਂ ਦੀ ਨੀਅਤ ਵਿਗੜ ਜਾਂਦੀ ਹੈ ਪਰੰਤੂ ਇਹ ਕ੍ਰਮ ਡੇਰਾ ਸ਼ਰਧਾਲੂਆਂ ’ਚ ਦੇਖਣ ਨੂੰ ਨਹੀਂ ਮਿਲਦਾ। ਉਸ ਨੇ ਦੱਸਿਆ ਕਿ ਉਸ ਦੇ ਮਿੱਤਰ ਦਾ ਡਿਗਿਆ ਮੋਬਾਇਲ ਵੀ ਅੱਜ ਵਾਂਗ ਇੱਕ ਡੇਰਾ ਸ਼ਰਧਾਲੂ ਨੂੰ ਮਿਲਿਆ ਸੀ ਜੋ ਉਸ ਨੇ ਬਾਕਾਇਦਾ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਮੇਰੇ ਮਿੱਤਰ ਨੂੰ ਵਾਪਸ ਕਰ ਦਿੱਤਾ ਸੀ।
ਅੱਜ ਵੀ ਜਦੋਂ ਕੀਤੀ ਕਾਲ ਰਾਹੀ ਉਸ ਦੀ ਜਾਣਕਾਰੀ ’ਚ ਆਇਆ ਕਿ ਉਸ ਦਾ ਮੋਬਾਇਲ ਡੇਰਾ ਸ਼ਰਧਾਲੂ ਨੂੰ ਮਿਲਿਆ ਹੈ ਤਾਂ ਉਸ ਨੂੰ ਭਰੋਸਾ ਅਤੇ ਯਕੀਨ ਆ ਗਿਆ ਕਿ ਉਸ ਦਾ ਮੋਬਾਇਲ ਸੁਰੱਖਿਅਤ ਹੱਥਾਂ ’ਚ ਹੈ। ਉਸ ਨੇ ਕਿਹਾ ਕਿ ਡੇਰਾ ਸ਼ਰਧਾਲੂਆ ਵੱਲੋਂ ਸਫ਼ਾਈ ਅਭਿਆਨਾਂ ਅਤੇ ਲੋੜਵੰਦਾਂ ਦੀ ਮੱਦਦ ਜਿਹੇ ਕੀਤੇ ਜਾਂਦੇ ਸਮਾਜਿਕ ਕਾਰਜਾਂ ਬਾਰੇ ਤਾਂ ਜਾਣਕਾਰੀ ਸੀ ਹੀ ਬਲਕਿ ਅੱਜ ਉਨ੍ਹਾਂ ਦੀ ਇਮਾਨਦਾਰੀ ਦੇਖ ਮਨ ਹੋਰ ਖੁਸ਼ ਅਤੇ ਸੰਤੁਸ਼ਟ ਹੋ ਗਿਆ। ਇਮਾਨਦਾਰੀ ਦਿਖਾਉਣ ਵਾਲੇ ਮੈਕਸ ਇੰਸਾਂ ਨੇ ਦੱਸਿਆ ਕਿ ਮੋਬਾਇਲ ਵਾਪਸ ਕਰਨ ਦਾ ਉਸ ਦਾ ਪਹਿਲਾ ਕਾਰਜ ਨਹੀਂ ਬਲਕਿ 21ਵਾਂ ਮਾਮਲਾ ਹੈ। ਇਸ ਤੋਂ ਉਹ 20 ਦੇ ਲਗਭਗ ਮਾਮਲਿਆਂ ’ਚ ਲਾਵਾਰਿਸ ਡਿੱਗੇ ਮੋਬਾਇਲ ਅਸਲ ਮਾਲਕਾਂ ਨੂੰ ਵਾਪਸ ਕਰ ਚੁੱਕਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ