ਇਮਾਨਦਾਰੀ ਕਾਮਯਾਬੀ ਲਈ ਜ਼ਰੂਰੀ

Sucsess

ਇਮਾਨਦਾਰੀ ਕਾਮਯਾਬੀ ਲਈ ਜ਼ਰੂਰੀ | Success

ਫ਼ਿਲਮ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦਾ ਮਾਮਲਾ ਇੱਕ ਵਾਰ ਫ਼ਿਰ ਚਰਚਾ ’ਚ ਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਾਬਕਾ ਐਨਸੀਬੀ ਅਧਿਕਾਰੀ ਸਮੀਰ ਵਾਨਖੇੜੇ ’ਤੇ ਦੋਸ਼ ਲੱਗਾ ਹੈ ਕਿ ਉਸ ਨੂੰ ਕੇਸ ’ਚੋਂ ਕੱਢਣ ਲਈ ਅਧਿਕਾਰੀ ਨੇ 25 ਕਰੋੜ ਰੁਪਏ ਮੰਗੇ ਸਨ। ਮਾਮਲੇ ਦਾ ਸੱਚ ਕੀ ਹੈ ਇਹ ਤਾਂ ਨਿਰਪੱਖ ਤੇ ਸੁਤੰਤਰ ਜਾਂਚ ਨਾਲ ਹੀ ਸਾਹਮਣੇ ਆਵੇਗਾ ਪਰ ਇਹ ਤਾਂ ਤੱਥ ਹਨ ਕਿ ਸਿਸਟਮ ’ਚ ਇੱਕ ਵੱਡੀ ਬੁਰਾਈ ਆ ਗਈ ਹੈ ਕਿ ਨਿਰਦੋਸ਼ਾਂ ’ਤੇ ਝੂਠੇ ਕੇਸ ਪਾਏ ਜਾਂਦੇ ਹਨ। (Success)

ਅਪਰਾਧ ਜਾਂਚ ਅਧਿਕਾਰੀਆਂ ਲਈ ਸੋਨੇ ਦੀ ਖਾਨ ਬਣ ਗਈ ਹੈ। ਵਿਰਲੇ ਕੇਸਾਂ ’ਚ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੁੰਦੀ ਹੈ ਫ਼ਿਰ ਵੀ ਦੇਸ਼ ਦੀ ਅਬਾਦੀ ਦੇ ਹਿਸਾਬ ਨਾਲ ਭਿ੍ਰਸ਼ਟਾਚਾਰ ਇੰਨੀ ਵੱਡੀ ਪੱਧਰ ’ਤੇ ਹੈ ਕਿ ਹਜ਼ਾਰਾਂ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਝੂਠੇ ਕੇਸਾਂ ’ਚ ਫਸਾਉਣ ਦੇ ਦੋਸ਼ ਜਾਂ ਕੇਸਾਂ ’ਚੋਂ ਕੱਢਣ ਲਈ ਰਿਸ਼ਵਤ ਮੰਗਣ ਦੇ ਦੋਸ਼ ’ਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਇਹ ਭਿ੍ਰਸ਼ਟਾਚਾਰ ਦੀ ਵਜ੍ਹਾ ਹੈ ਕਿ ਅਪਰਾਧ ਰੁਕਦਾ ਨਜ਼ਰ ਨਹੀਂ ਆ ਰਿਹਾ।

ਰਿਸ਼ਵਤਖੋਰੀ ਦੇ ਹਥਿਆਰ ਕਾਰਨ ਅਪਰਾਧੀ ਕਾਨੂੰਨੀ ਕਾਰਵਾਈ ਤੋਂ ਬਚ ਨਿੱਕਲਦੇ ਹਨ ਦੂਜੇ ਪਾਸੇ ਜੋ ਰਿਸ਼ਵਤ ਨਹੀਂ ਦਿੰਦੇ ਉਹ ਇਮਾਨਦਾਰ ਲੋਕ ਵੀ ਨਜਾਇਜ਼ ਤੌਰ ’ਤੇ ਫਸ ਰਹੇ ਹਨ। ਕੋਈ ਅਜਿਹਾ ਸ਼ਹਿਰ, ਪਿੰਡ ਨਹੀਂ ਜਿੱਥੇ ਲਗਭਗ ਰੋਜ਼ ਵਾਂਗ ਚੋਰੀਆਂ ਨਾ ਹੋਣ। ਚੋਰੀਆਂ ਦੇ ਲੱਖਾਂ ਕੇਸ ਅਣਸੁਲਝੇ ਪਏ ਰਹਿੰਦੇ ਹਨ। ਜੇਕਰ ਪੂਰੀ ਇੱਛਾ-ਸ਼ਕਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਇਹ ਰੁਝਾਨ ਬੰਦ ਹੋ ਸਕਦਾ ਹੈ। ਜ਼ਰੂਰਤ ਹੈ ਬੱਸ ਇਮਾਨਦਾਰੀ ਦੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਕੈਬਨਿਟ ਮੀਟਿੰਗ ਤੋਂ ਬਾਅਦ ਹੋਏ ਲਾਈਵ, ਕਰ ਦਿੱਤੇ ਕਈ ਐਲਾਨ

ਇਮਾਨਦਾਰੀ ਨਾਲ ਹੀ ਦੇਸ਼ ਦੀਆਂ ਸਭ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਜੇਕਰ ਗੁਪਤ ਸੂਚਨਾਵਾਂ ਦੇ ਆਧਾਰ ’ਤੇ ਬਾਹਰਲੇ ਦੇਸ਼ਾਂ ਤੋਂ ਆਏ ਅੱਤਵਾਦੀਆਂ ਨੂੰ ਫੜਿਆ ਜਾ ਸਕਦਾ ਹੈ ਤਾਂ ਜਿਹੜੀਆਂ ਚੋਰੀਆਂ ਸਥਾਨਕ ਵਿਅਕਤੀਆਂ ਵੱਲੋਂ ਹੀ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨਾ ਕੋਈ ਔਖਾ ਨਹੀਂ। ਵਿਦੇਸ਼ਾਂ ’ਚ ਸਿਸਟਮ ਇਹ ਹੈ ਕਿ ਉੱਥੇ ਅਧਿਕਾਰੀ, ਮੁਲਾਜ਼ਮ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਦੇ ਹਨ ਤੇ ਉੱਥੇ ਕੋਈ ਅਜਿਹਾ ਸਿਸਟਮ ਨਹੀਂ ਕਿ ਉੱਪਰ ਫੋਨ ਕਰਕੇ ਕਾਨੂੰਨੀ ਕਾਰਵਾਈ ਤੋਂ ਬਚਿਆ ਜਾਵੇ। ਇਸੇ ਕਾਰਨ ਉੱਥੇ ਨਿਯਮਾਂ ਦੀ ਉਲੰਘਣਾ ਬਹੁਤ ਘੱਟ ਹੈ।

ਸਾਡੇ ਦੇਸ਼ ’ਚੋਂ ਜੇਕਰ ਕੋਈ ਵਿਗੜਿਆ ਹੋਇਆ ਵਿਅਕਤੀ ਵੀ ਬਾਹਰਲੇ ਮੁਲਕ ਜਾਂਦਾ ਹੈ ਤਾਂ ਉੱਥੇ ਅਧਿਕਾਰੀਆਂ ਦੀ ਸਖਤੀ ਵੇਖ ਕੇ ਸੁਧਰ ਜਾਂਦਾ ਹੈ। ਸਾਡੇ ਦੇਸ਼ ਅੰਦਰ ਵੀ ਭਾਵੇਂ ਗਿਣਤੀ ਦੇ ਹੀ ਸਹੀ ਇਮਾਨਦਾਰ ਅਫਸਰ ਵੀ ਹਨ ਉਹਨਾਂ ਦਾ ਅਸਰ ਹੈ ਪਰ ਉਹ ਆਟੇ ’ਚ ਲੂਣ ਬਰਾਬਰ ਹੀ ਹਨ।