ਸਾਡੇ ਨਾਲ ਸ਼ਾਮਲ

Follow us

26.9 C
Chandigarh
Thursday, February 26, 2026
More
    Home ਵਿਚਾਰ ਪ੍ਰੇਰਨਾ ਇਮਾਨਦਾਰੀ

    ਇਮਾਨਦਾਰੀ

    Honesty Sachkahoon

    ਇਮਾਨਦਾਰੀ

    ਗੋਪਾਲ ਕ੍ਰਿਸ਼ਨ ਗੋਖਲੇ ਬਹੁਤ ਹੀ ਗਰੀਬ ਵਿਦਿਆਰਥੀ ਸੀ ਜਦੋਂ ਉਹ ਅੱਠਵੀਂ ਕਲਾਸ ਦਾ ਵਿਦਿਆਰਥੀ ਸੀ, ਤਾਂ ਇੱਕ ਇੰਸਪੈਕਟਰ ਉਸ ਦੀ ਜਮਾਤ ’ਚ ਨਿਰੀਖਣ ਲਈ ਆਏ ਅਤੇ ਵਿਦਿਆਰਥੀਆਂ ਤੋਂ ਵਾਰ-ਵਾਰ ਪੁੱਛਿਆ ਕਿ ‘ਜੇਕਰ ਤੁਹਾਨੂੰ ਰਾਹ ’ਚ ਡਿੱਗਿਆ ਹੋਇਆ ਕਰੋੜਾਂ ਦਾ ਹੀਰਾ ਮਿਲ ਜਾਵੇ, ਤਾਂ ਤੁਸੀਂ ਉਸ ਦਾ ਕੀ ਕਰੋਗੇ ?’ ਕੁਝ ਵਿਦਿਆਰਥੀਆਂ ਨੇ ਉਸ ਨਾਲ ਘਰ-ਮਕਾਨ ਬਣਾਉਣ, ਕੁਝ ਨੇ ਜ਼ਮੀਨ-ਜਾਇਦਾਦ ਖਰੀਦਣ, ਕੁਝ ਨੇ ਰੇਲ, ਜਹਾਜ਼, ਮੋਟਰ ਖਰੀਦਣ ਤੇ ਕੁਝ ਨੇ ਮਿੱਲ-ਉਦਯੋਗ ਆਦਿ ਲਾਉਣ ਦੀ ਯੋਜਨਾ ਦੱਸੀ ਪਰ ਜਦੋਂ ਗੋਖ਼ਲੇ ਦੀ ਵਾਰੀ ਆਈ ਤਾਂ ਉਸ ਨੇ ਕਿਹਾ, ‘‘ਸਰ, ਮੈਂ ਸਭ ਤੋਂ ਪਹਿਲਾਂ ਉਸ ਦੇ ਮਾਲਕ ਨੂੰ ਲੱਭ ਕੇ ਉਸ ਕੋਲ ਹੀਰਾ ਭਿਜਵਾਉਣ ਦਾ ਯਤਨ ਕਰਾਂਗਾ
    ਜੇਕਰ ਉਸ ਦਾ ਮਾਲਕ ਨਾ ਮਿਲਿਆ, ਤਾਂ ਉਸ ਹੀਰੇ ਦੀ ਰਕਮ ਨਾਲ ਸਕੂਲ, ਕਾਲਜ, ਹਸਪਤਾਲ ਅਤੇ ਗਰੀਬਾਂ ਤੇ ਅਨਾਥਾਂ ਲਈ ਆਸ਼ਰਮ ਆਦਿ ਬਣਵਾ ਦਿਆਂਗਾ’’ ਇਸ ਜਵਾਬ ਨੂੰ ਸੁਣ ਕੇ ਇੰਸਪੈਕਟਰ ਨੇ ਗੋਖਲੇ ਦੀ ਪਿੱਠ ਥਾਪੜਦਿਆਂ ਕਿਹਾ ਕਿ ਇਹ ਲੜਕਾ ਇੱਕ ਦਿਨ ਜ਼ਰੂਰ ਹੀ ਮਹਾਨ ਆਦਮੀ ਬਣੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।