ਪੰਚਕੂਲਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਐੱਨਸੀਆਰ ਇਲਾਕਿਆਂ ’ਚ ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਹਰਿਆਣਾ ਦੇ ਚਾਰ ਜ਼ਿਲ੍ਹਿਆਂ ਗੁਰੂਗ੍ਰਾਮ, ਫਰੀਦਾਬਾਦ, ਝੱਜਰ ਤੇ ਜੀਂਦ ’ਚ ਪ੍ਰਾਇਮਰੀ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। (Holiday)
ਹਰਿਆਣਾ ’ਚ ਲਗਾਤਾਰ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਗੁਰੂਗ੍ਰਾਮ, ਫਰੀਦਾਬਾਦ ਤੇ ਝੱਜਰ ’ਚ ਸਕੂਲ ਬਦ ਕਰ ਦਿੱਤੇ ਗਏ ਹਨ। ਇਹ ਆਦੇਸ਼ ਨਰਸਰੀ ਤੋਂ ਲੈ ਕੇ ਪ੍ਰਾਇਮਰੀ ਤੱਕ ਸਕੂਲਾਂ ’ਤੇ ਲਾਗੂ ਹੋਣਗੇ। ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਕਿਹਾ ਕਿ ਸਾਰੇ ਪ੍ਰੀ ਸਕੂਲ, ਪ੍ਰੀ ਪ੍ਰਾਇਮਰੀ ਸਕੂਲ ਤੇ ਪ੍ਰਾਇਮਰੀ ਸਕੂਲਾਂ ’ਤੇ ਇਹ ਹੁਕਮ ਲਾਗੂ ਹਨ।
ਉੱਥੇ ਹੀ ਫਰੀਦਾਬਾਦ ਦੇ ਡਿਪਟੀ ਕਮਿਸ਼ਨਰ ਵਿਕਰਮ ਸਿੰਘ ਨੇ ਕਿਹਾ ਕਿ ਪਹਿਲੀ ਤੋਂ 5ਵੀਂ ਕਲਾਸ ਦੇ ਬੱਚਿਆਂ ਦੀ 12 ਨਵੰਬਰ ਨੂੰ ਛੁੱਟੀ ਕਰ ਦਿੱਤੀ ਗਈ ਹੈ। ਸੋਮਵਾਰ ਸਵੇਰੇ ਏਕਿਊਆਈ ਪੱਧਰ 500 ਦਰਜ਼ ਹੋਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਝੱਜਰ ਦੇ ਡਿਪਟੀ ਕਮਿਸ਼ਨਰ ਕੈਪਟਨ ਸ਼ਕਤੀ ਸਿੰਘ ਨੇ ਕਿਹਾ ਕਿ ਇਹ ਆਦੇਸ਼ ਸਰਕਾਰੀ ਦੇ ਨਾਲ ਪ੍ਰਾਈਵੇਟ ਸਕੂਲ ’ਤੇ ਵੀ ਲਾਗੂ ਹੋਣਗੇ। 11 ਨਵੰਬਰ ਤੱਕ ਛੁੱਟੀ ਰਹੇਗੀ। ਜੇਕਰ ਕੋਈ ਉਲੰਘਣ ਕਰੇਗਾ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ।
Also Read : ਸਾਵਧਾਨੀ ਰੱਖ ਕੇ ਬਚਿਆ ਜਾ ਸਕਦੈ ਕੈਂਸਰ ਦੀ ਬਿਮਾਰੀ ਤੋਂ
ਗੁਰੂਗ੍ਰਾਮ, ਫਰੀਦਾਬਾਦ ਤੇ ਝੱਜਰ ਤੋਂ ਬਾਅਦ ਐੱਨਸੀਆਰ ਨਾਲ ਲੱਗਦੇ 11 ਹੋਰ ਜ਼ਿਲ੍ਹਿਆਂ ’ਚ ਸਕੂਨ ਬੰਦ ਕਰਨ ਸਬੰਘੀ ਮੰਥਨ ਕੀਤਾ ਜਾ ਰਿਹਾ ਹੈ। ਸਕੂਲ ਸਿੱਖਿਆ ਡਾਇਰੈਕਟੋਰੇਟ ਨੇ ਐੱਨਸੀਆਰ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਕੇ ਇਹ ਅਧਿਕਾਰ ਦਿੱਤੇ ਸਨ ਕਿ ਪ੍ਰਸ਼ਾਸਨ ਆਪਣੇ ਪੱਧਰ ’ਤੇ ਫੈਸਲਾ ਲੈ ਕੇ ਸਕੂਲ ਬੰਦ ਕਰ ਸਕਦੇ ਹਨ।
ਇਨ੍ਹਾਂ 12 ਜ਼ਿਲ੍ਹਿਆਂ ਨੂੰ ਦਿੱਤੇ ਗਏ ਹਨ ਹੁਕਮ | Holiday
ਦਿੱਲੀ ਐੱਨਸੀਆਰ ’ਚ ਹਰਿਆਣਾ ਦੇ 14 ਜ਼ਿਲ੍ਹੇ ਸ਼ਾਮਲ ਹਨ। ਜਿਨ੍ਹਾਂ ’ਚ
- ਕਰਨਾਲ
- ਜੀਂਦ
- ਪਾਣੀਪਤ
- ਸੋਨੀਪਤ
- ਰੋਹਤਕ
- ਭਿਵਾਨੀ
- ਚਰਖੀ ਦਾਦਰੀ
- ਝੱਜਰ
- ਗੁਰੂਗ੍ਰਾਮ
- ਫਰੀਦਾਬਾਦ
- ਰੇਵਾੜੀ
- ਮਹਿੰਦਰਗੜ੍ਹ
- ਨੂਹ
- ਪਲਵਲ ਹਨ।
ਸਰਕਾਰ ਨੇ ਇਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ ਬਾਰੇ ਫ਼ੈਸਲਾ ਲੈਣ ਦੀ ਛੋਟ ਦਿੱਤੀ ਹੈ। ਇਨ੍ਹਾਂ ’ਚ ਗੁਰੂਗ੍ਰਾਮ, ਝੱਜਰ, ਫਰੀਦਾਬਾਦ ਤੇ ਜੀਂਦ ’ਚ ਸਕੂਲ ਬੰਦ ਕਰ ਦਿੱਤੇ ਗੲੈ ਹਨ।