Holiday : 7 ਸਤੰਬਰ ਨੂੰ ਛੁੱਟੀ ਦਾ ਐਲਾਨ, ਇਸ ਕਾਰਨ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ ਬੰਦ

Holiday

ਮੁੰਬਈ। Holiday : ਸਤੰਬਰ ਮਹੀਨੇ ’ਚ ਸੱਤ ਸਤੰਬਰ ਤੇ 16 ਸਤੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਸੱਤ ਸਤੰਬਰ ਤੇ 16 ਸਤੰਬਰ ਨੂੰ ਸਰਕਾਰੀ ਤੇ ਪ੍ਰਾਈਵੇਟ ਦਫ਼ਤਰ, ਸਕੂਲ, ਕਾਲਜ ਤੇ ਬੈਂਕ ਬੰਦ ਰਹਿਣਗੇ।

ਇਨ੍ਹਾਂ ਸੂਬਿਆਂ ’ਚ ਗਣੇਸ਼ ਚਤੁਰਥੀ ’ਤੇ ਸਕੂਲ ਰਹਿਣਗੇ ਬੰਦ | Holiday

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਗਣੇਸ਼ ਚਤੁਰਥੀ 7 ਸਤੰਬਰ ਭਾਵ ਸ਼ਨਿੱਚਰਵਾਰ ਨੂੰ ਹੈ। ਇਸ ਕਾਰਨ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਗਣੇਸ਼ ਚਤੁਰਥੀ ਦਾ ਤਿਉਹਾਰ ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ ਸਭ ਤੋਂ ਵੱਧ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਮਨਾਉਣ ਲਈ ਇੱਕ ਦਿਨ ਦੀ ਛੁੱਟੀ ਹੈ।

ਈਦ-ਏ-ਮਿਲਾਦ 16 ਸਤੰਬਰ ਨੂੰ | Holiday

ਜਦੋਂਕਿ ਮਿਲਾਦ-ਉਨ-ਨਬੀ ਜਾਂ ਈਦ-ਏ-ਮਿਲਾਦ 16 ਸਤੰਬਰ ਨੂੰ ਮਨਾਈ ਜਾਵੇਗੀ। ਇਸ ਤਿਉਹਾਰ ਨੂੰ ਮੁਹੰਮਦ ਦਾ ਜਨਮ ਦਿਨ, ਪੈਗੰਬਰ ਦਿਵਸ ਜਾਂ ਮੌਲੀਦ ਵੀ ਕਿਹਾ ਜਾਂਦਾ ਹੈ। ਇਸ ਦਿਨ ਸਾਰੇ ਨਿੱਜੀ ਅਤੇ ਸਰਕਾਰੀ ਦਫ਼ਤਰ, ਬੈਂਕ, ਸਕੂਲ, ਕਾਲਜ ਬੰਦ ਰਹਿਣਗੇ। ਇਸ ਤੋਂ ਇਲਾਵਾ ਬੈਂਕਾਂ ਵਿੱਚ ਵੀ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਯਾਦ ਰਹੇ ਕਿ ਇਹ ਛੁੱਟੀਆਂ ਸਿਰਫ਼ ਮਹਾਂਰਾਸ਼ਟਰ ਤੇ ਗੁਜਰਾਤ ਸੂਬੇ ਵਿੱਚ ਹੋਣ ਵਾਲੀਆਂ ਹਨ। ਪੰਜਾਬ ਤੇ ਹਰਿਆਣਾ ਵਿੱਚ ਛੁੱਟੀ ਹੋਣ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ।

ਆਓ ਸੂਚੀ ਵੇਖੀਏ | Holiday

  • 7 ਸਤੰਬਰ 2024- ਮਹਾਰਾਸ਼ਟਰ ਸਮੇਤ ਕਈ ਰਾਜਾਂ ਵਿੱਚ ਗਣੇਸ਼ ਚਤੁਰਥੀ ਦੇ ਮੌਕੇ ’ਤੇ ਬੈਂਕ ਬੰਦ ਰਹਿਣਗੇ।
  • 15 ਸਤੰਬਰ 2024- ਕਈ ਰਾਜਾਂ ’ਚ ਓਨਮ ’ਤੇ ਵੀ ਬੈਂਕ ਬੰਦ ਰਹਿਣਗੇ।
  • 16 ਸਤੰਬਰ 2024- ਈਦ-ਏ-ਮਿਲਾਦ ’ਤੇ
  • 22 ਸਤੰਬਰ 2024, ਐਤਵਾਰ, (ਹਫ਼ਤਾਵਾਰੀ ਛੁੱਟੀ)
  • 28 ਸਤੰਬਰ 2024- ਚੌਥਾ ਸ਼ਨਿੱਚਰਵਾਰ
  • 29 ਸਤੰਬਰ 2024, ਐਤਵਾਰ (ਹਫ਼ਤਾਵਾਰੀ ਛੁੱਟੀ)

Read Also : Russian Spy: ਰੂਸੀ ਜਾਸੂਸ ਮੰਨੀ ਜਾਣ ਵਾਲੀ ਵ੍ਹੇਲ ਦੀ ਮੌਤ, ਨਾਰਵੇ ’ਚ ਮਿਲੀ ਲਾਸ਼

LEAVE A REPLY

Please enter your comment!
Please enter your name here