Holiday: ਛੁੱਟੀ ਦਾ ਐਲਾਨ

Punjab Holiday News
Punjab Holiday News

Holiday: ਚੰਡੀਗੜ੍ਹ। ਪੰਜਾਬ ਵਿੱਚ ਇੱਕ ਸਰਕਾਰੀ ਛੁੱਟੀ ਆ ਗਈ ਹੈ ਜਾਂ ਕਹਿ ਲਓ ਕਿ ਮਈ ਮਹੀਨੇ ਦੀ ਸ਼ੁਰੂਆਤ ਛੁੱਟੀ ਨਾਲ ਹੋਵੇਗੀ। ਪੰਜਾਬ ਸਰਕਾਰ ਨੇ 1 ਮਈ ਭਾਵ ਵੀਰਵਾਰ ਨੂੰ ਛੁੱਟੀ ਦਾ ਕੀਤਾ ਹੈ। ਸੂਬਾ ਸਰਕਾਰ ਨੇ ਇਸ ਦਿਨ ਲੇਬਰ ਡੇਅ ਦੇ ਮੱਦੇਨਜ਼ਰ ਗਜ਼ਟਿਡ ਛੁੱਟੀ ਐਲਾਨੀ ਹੋਈ ਹੈ। ਇਸ ਦਿਨ ਪੰਜਾਬ ਭਰ ਦੇ ਸਾਰੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ, ਸਰਕਾਰੀ ਦਫਤਰ ਬੰਦ ਰਹਿਣਗੇ। ਇਹ ਛੁੱਟੀ ਪੰਜਾਬ ਸਰਕਾਰ ਵੱਲੋਂ ਸ਼ੇਅਰ ਕੀਤੇ ਗਏ ਛੁੱਟੀਆਂ ਦੀ ਲਿਸਟ ਅਨੁਸਾਰ ਹੈ।

 Holiday

Read Also : ICSE ISC Board Results 2025: ICSE, ISC ਬੋਰਡ ਦੇ ਨਤੀਜੇ ਜਾਰੀ, ਇਸ ਤਰ੍ਹਾਂ ਕਰੋ ਚੈੱਕ

ਦੱਸ ਦਈਏ ਕਿ ਅਪ੍ਰੈਲ ਦੇ ਮਹੀਨੇ 7 ਗਜ਼ਟਿਡ ਛੁੱਟੀਆਂ ਆਈਆਂ ਸਨ, ਜਦਕਿ ਮਈ ਦੇ ਮਹੀਨੇ ਵਿਚ ਸਿਰਫ ਦੋ ਹੀ ਗਜ਼ਟਿਡ ਛੁੱਟੀਆਂ ਹਨ। ਪਹਿਲੀ ਛੁੱਟੀ 1 ਮਈ ਦਿਨ ਵੀਰਵਾਰ ਨੂੰ ਆ ਰਹੀ ਹੈ ਜਦਕਿ ਦੂਜੀ ਛੁੱਟੀ 30 ਮਈ ਨੂੰ ਹੈ, ਇਸ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ, ਜਿਸ ਦੇ ਚੱਲਦੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ। Holiday