Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਸੁਨਾਮ ’ਚ ਰੰਗਾਂ ਦਾ ਤਿਉਹਾਰ ਹੋਲੀ ਪੂਰੀ ਧੂਮ-ਧਾਮ ਨਾਲ ਮਨਾਇਆ ਗਿਆ। ਇਲਾਕੇ ਦੇ ਪਿੰਡਾਂ ਤੇ ਸ਼ਹਿਰ ਦੇ ਹਰ ਗਲੀ, ਮੁਹੱਲਿਆਂ ’ਚ ਨੌਜਵਾਨ ਤੇ ਬੱਚੇ ਹੋਲੀ ਖੇਡਦੇ ਦਿਖਾਈ ਦਿੱਤੇ, ਸ਼ਹਿਰ ਦੇ ਬਾਜ਼ਾਰਾਂ ’ਚ ਵੀ ਪੂਰੀ ਰੌਣਕ ਦਿਖਾਈ ਸੀ, ਜਦੋਂ ਕਿ ਦੁਕਾਨਾਂ ਦੇ ਉੱਪਰ ਵੀ ਹੋਲੀ ਦੇ ਰੰਗ ਗੁਲਾਲ ਤੇ ਭਾਂਤ-ਭਾਂਤ ਦੇ ਰੰਗ ਬਾਜ਼ਾਰ ਨੂੰ ਚਾਰ ਚੰਨ ਲਾ ਰਹੇ ਸਨ ਤੇ ਬਾਜ਼ਾਰਾਂ ’ਚ ਲੋਕਾਂ ਦੀ ਭੀੜ ਉਭਰੀ ਹੋਈ ਸੀ ਜੋ ਹੋਲੀ ਦੇ ਰੰਗ, ਗੁਲਾਲ ਤੇ ਹੋਰ ਸਾਜੋ ਸਮਾਨ ਦੀ ਖ਼ਰੀਦਦਾਰੀ ਕਰ ਰਹੇ ਸਨ। ਸ਼ਹਿਰ ਅੰਦਰ ਮੋਟਰਸਾਈਕਲ, ਗੱਡੀਆਂ ’ਤੇ ਚੜ ਕੇ ਨੌਜਵਾਨ ਇੱਕ-ਦੂਜੇ ’ਤੇ ਰੰਗ ਪਾਉਣ ਲਈ ਆ-ਜਾ ਰਹੇ ਸਨ, ਕਈ ਨੌਜਵਾਨ ਤਾਂ ਮੋਟਰਸਾਈਕਲਾਂ ਉੱਪਰ ਢੋਲ ਵਜਾ ਕੇ ਬਾਜ਼ਾਰਾਂ ’ਚ ਹੋਲੀ ਮਨਾਉਂਦੇ ਵੇਖੇ ਗਏ, ਇਸ ਸਭ ਦੇ ਚਲਦੇ ਹੁੱਲੜਬਾਜ਼ਾਂ ਨੂੰ ਰੋਕਣ ਦੇ ਲਈ ਪੀਸੀਆਰ ਦੇ ਜਵਾਨ ਵੀ ਲਗਾਤਾਰ ਸ਼ਹਿਰ ਅੰਦਰ ਗਸ਼ਤ ਕਰ ਰਹੇ ਸਨ।
ਇਹ ਖਬਰ ਵੀ ਪੜ੍ਹੋ : Benefits of Aromatherapy: ਐਰੋਮਾਥੈਰੇਪੀ ਕੀ ਹੈ? ਕਿਵੇਂ ਇਸ ਨਾਲ ਕੀਤਾ ਜਾ ਰਿਹਾ ਹੈ ਬਹੁਤ ਸਾਰੀਆਂ ਬਿਮਾਰੀਆਂ ਦਾ ਇਲ…