‘ਲੱਕੜ ਦੇ ਡੰਡੇ’ ਦੀ ਸਟਿੱਕ ਬਣਾ ਕੇ ਹਾਕੀ ਖੇਡਦੇ ਸਨ ‘ਧਨਰਾਜ ਪਿੱਲੇ’

Dhanraj Pillay

ਅੰਤਰਰਾਸ਼ਟਰੀ ਕਰੀਅਰ ਦਸੰਬਰ 1989 ਤੋਂ ਅਗਸਤ 2014 ਤੱਕ

  • 339 ਅੰਤਰਰਾਸ਼ਟਰੀ ਮੈਚ ਖੇਡੇ, ਗੋਲਾਂ ਦੀ ਗਿਣਤੀ 170.
  • ਖੇਡ ਰਤਨ ਅਤੇ ਪਦਮਸ਼੍ਰੀ ਐਵਾਰਡ ਨਾਲ ਵੀ ਸਨਮਾਨਿਤ
  • ਹਾਕੀ ਦੇ ਜੂਨੀਅਰ ਜਾਦੂਗਰ ਧਨਰਾਜ ਪਿੱਲੇ, ਭਾਰਤੀ ਹਾਕੀ ਨੂੰ ਨਵੀਆਂ ਉੱਚਾਈਆਂ ’ਤੇ ਪਹੁੰਚਾਇਆ

ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਦਿੱਗਜ ਖਿਡਾਰੀ ਧਨਰਾਜ ਪਿੱਲੇ ਦਾ ਜਨਮ 16 ਜੁਲਾਈ, 1968 ਨੂੰ ਮਹਾਰਾਸ਼ਟਰ ਦੇ ਪੂਨੇ ਜ਼ਿਲ੍ਹੇ ਸਥਿਤ ਖੜਕੀ ਕਸਬੇ ਵਿੱਚ ਹੋਇਆ ਸੀ ਉਨ੍ਹਾਂ ਦੇ ਪਿਤਾ ਨਾਗਾÇਲੰਗਮ ਪਿੱਲੇ ਗਰਾਊਂਡਸਮੈਨ ਸਨ ਅਤੇ ਮਾਂ ਅੰਦਾਲ ਅੰਮਾ ਪਿੱਲੇ ਘਰੇਲੂ ਔਰਤ ਸਨ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਜ਼ਿਆਦਾ ਚੰਗੀ ਨਹੀਂ ਸੀ ਧਨਰਾਜ ਦੇ ਪਿਤਾ ਦਾ ਪਰਿਵਾਰ ਬਹੁਤ ਵੱਡਾ ਸੀ, ਅਜਿਹੇ ਵਿੱਚ ਸਭ ਦਾ ਪਾਲਣ-ਪੋਸ਼ਣ ਕਰਨਾ ਬਹੁਤ ਵੱਡੀ ਚਣੌਤੀ ਸੀ ਪਰ ਉਨ੍ਹਾਂ ਦੀ ਮਾਂ ਨੇ ਹਮੇਸ਼ਾ ਉਸ ਨੂੰ ਖੇਡ ਲਈ ਉਤਸ਼ਾਹਿਤ ਕੀਤਾ ਧਨਰਾਜ ਦੇ ਪੰਜ ਭਰਾ ਸਨ ਸਨ ਤੇ ਉਨ੍ਹਾਂ ਦੀ ਮਾਂ ਪੰਜਾਂ ਭਰਾਵਾਂ ਨੂੰ ਖੇਡਾਂ ਲਈ ਹਮੇਸ਼ਾ ਉਤਸ਼ਾਹਿਤ ਕਰਦੀ ਸੀ। (Dhanraj Pillay)

ਦਿੱਗਜ ਹਾਕੀ ਖਿਡਾਰੀ ਧਨਰਾਜ ਪਿੱਲੇ ਨੂੰ ਭਾਰਤੀ ਹਾਕੀ ਦਾ ਕਪਿਲ ਦੇਵ ਮੰਨਿਆ ਜਾਂਦਾ ਹੈ ਬੇਹੱਦ ਗਰੀਬੀ ਵਿੱਚ ਬਚਪਨ ਗੁਜ਼ਾਰਨ ਵਾਲੇ ਧਨਰਾਜ ਨੇ ਸ਼ੁਰੂਆਤ ਵਿਚ ਲੱਕੜ ਦੇ ਡੰਡੇ ਨੂੰ ਸਟਿੱਕ ਬਣਾ ਕੇ ਹਾਕੀ ਖੇਡਣਾ ਸ਼ੁਰੂ ਕੀਤਾ ਸੀ ਬਾਅਦ ਵਿੱਚ ਟੁੱਟੀ ਹਾਕੀ ਸਟਿੱਕ ਤੇ ਸੁੱਟੀ ਹੋਈ ਬਾਲ ਨਾਲ ਹਾਕੀ ਖੇਡਣਾ ਸਿੱਖਿਆ ਤੇ ਅੱਗੇ ਚੱਲ ਕੇ ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਬਣੇ ਧਨਰਾਜ ਹਮੇਸ਼ਾ ਤੋਂ ਹੀ ਹਾਕੀ ਦੇ ਮਹਾਨ ਫਾਰਵਰਡ ਖਿਡਾਰੀ ਮੁਹੰਮਦ ਸ਼ਾਹਿਦ ਵਾਂਗ ਖੇਡਣ ਦੀ ਕੋਸ਼ਿਸ਼ ਕਰਦੇ ਸਨ ਇਸ ਦਾ ਕਾਰਨ ਇਹ ਸੀ ਕਿ ਉਹ ਮੁਹੰਮਦ ਸ਼ਾਹਿਦ ਨੂੰ ਆਪਣਾ ਆਦਰਸ਼ ਮੰਨਦੇ ਸਨ। (Dhanraj Pillay)

ਉਨ੍ਹਾਂ ਲਈ ਹਾਕੀ ਮਾਹਿਰਾਂ ਦਾ ਕਹਿਣਾ ਹੈ ਕਿ ਧਨਰਾਜ ਪਿੱਲੇ ਉਸ ਖਿਡਾਰੀ ਦਾ ਨਾਂਅ ਹੈ, ਜੋ ਇਸ ਖੇਡ ਲਈ ਜਿਉਂਦਾ ਹੈ ਸ਼ੁਰੂਆਤ ਵਿੱਚ ਲਗਾਤਾਰ 6 ਓਲੰਪਿਕ ਗੋਲਡ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਇੱਕ ਸਮੇਂ ਅਜਿਹਾ ਦੌਰ ਵੀ ਆਇਆ ਜਦੋਂ ਉਸ ਦੀ ਚਮਕ ਫਿੱਕੀ ਹੁੰਦੀ ਜਾ ਰਹੀ ਸੀ ਇਹ ਚਮਕ ਵਾਪਸ ਦੁਆਈ ਧਨਰਾਜ ਪਿੱਲੇ ਦੀ ਕਪਤਾਨੀ ਨੇ ਉਨ੍ਹਾਂ ਦੀ ਅਗਵਾਈ ਵਿੱਚ ਭਾਰਤੀ ਹਾਕੀ ਟੀਮ ਨਵੀਂਆਂ ਉੁਚਾਈਆਂ ’ਤੇ ਪਹੁੰਚੀ ਧਨਰਾਜ ਦਾ ਅੰਤਰਰਾਸ਼ਟਰੀ ਕਰੀਅਰ ਦਸੰਬਰ 1989 ਤੋਂ ਸ਼ੁਰੂ ਹੋ ਕੇ ਅਗਸਤ 2004 ਤੱਕ ਰਿਹਾ ਅਤੇ ਇਸ ਵਿੱਚ ਉਨ੍ਹਾਂ ਨੇ 339 ਅੰਤਰਰਾਸ਼ਟਰੀ ਮੁਕਾਬਲੇ ਖੇਡੇ ਕਿਉਂਕਿ ਭਾਰਤੀ ਹਾਕੀ ਸੰਘ ਕਿਸੇ ਵੀ ਖਿਡਾਰੀ ਵੱਲੋਂ ਕੀਤੇ ਗਏ ਗੋਲ ਦਾ ਕੋਈ ਆਧਿਕਾਰਤ ਰਿਕਾਰਡ ਨਹੀਂ ਰੱਖਦਾ ਹੈ। (Dhanraj Pillay)

ਇਹ ਵੀ ਪੜ੍ਹੋ : ਮੈਕਸੀਕੋ ’ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, 9 ਦੀ ਮੌਤ

ਅਜਿਹੇ ਵਿੱਚ ਹਾਕੀ ਮਾਹਿਰ ਮੰਨਦੇ ਹਨ ਕਿ ਧਨਰਾਜ ਦੇ ਗੋਲਾਂ ਦੀ ਗਿਣਤੀ 170 ਹੈ ਧਨਰਾਜ ਨੇ ਬੈਂਕਾਕ ਏਸ਼ਿਆਈ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਗੋਲ ਕੀਤੇ ਸਨ ਤੇ ਸਿਡਨੀ ਵਿੱਚ ਸਾਲ 1994 ਦੇ ਵਿਸ਼ਵ ਕੱਪ ਦੌਰਾਨ ਵਰਲਡ ਇਲੈਵਨ ਵਿੱਚ ਥਾਂ ਬਣਾਉਣ ਵਾਲੇ ਇੱਕੋ-ਇੱਕ ਭਾਰਤੀ ਖਿਡਾਰੀ ਸਨ ਇਸ ਸਮੇਂ ਉਹ ਭਾਰਤੀ ਹਾਕੀ ਟੀਮ ਦੇ ਪ੍ਰਬੰਧਕ ਹਨ ਇਸ ਦੇ ਨਾਲ ਹੀ ਉਹ ਕੰਵਰਪਾਲ ਸਿੰਘ ਗਿੱਲ ਦੀ ਮੁਅੱਤਲੀ ਤੋਂ ਬਾਅਦ ਭਾਰਤੀ ਹਾਕੀ ਫਾਊਂਡੇਸ਼ਨ ਦੀ ਗੈਰ-ਰਸਮੀ (ਐਡਹਾਕ) ਕਮੇਟੀ ਦੇ ਮੈਂਬਰ ਵੀ ਹਨ ਧਨਰਾਜ ਪਿੱਲੇ ਨੂੰ ਸੰਨ 1999-2000 ਵਿੱਚ ਖੇਡ ਰਤਨ ਅਤੇ ਸੰਨ 2001 ’ਚ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਹਾਰ ਨਾਲ ਨਫ਼ਰਤ | Dhanraj Pillay

ਧਨਰਾਜ ਪਿੱਲੇ ਦੀ ਦੇਸ਼ ਭਗਤੀ ਬਾਰੇ ਕੋਚ ਹਰਿੰਦਰ ਸਿੰਘ ਨੇ ਇੱਕ ਵਾਰ ਦੱਸਿਆ ਕਿ ਬੁਸਾਨ ਏਸ਼ੀਆਡ ਯਾਦ ਆਉਂਦਾ ਹੈ ਪਾਕਿਸਤਾਨ ਨਾਲ ਮੈਚ ਸੀ ਪਾਕਿਸਤਾਨ ਨੇ ਪਹਿਲਾ ਗੋਲ ਕੀਤਾ ਉਸ ਤੋਂ ਬਾਅਦ ਭਾਰਤ ਨੇ ਇਹ ਮੈਚ ਜਿੱਤਿਆ ਸੀ ਮੈਚ ਜਿੱਤਦੇ ਹੀ ਧਨਰਾਜ ਛਾਲ ਮਾਰ ਕੇ ਸਟੈਂਡ ਵਿੱਚ ਚਲੇ ਗਏ ਉੱਥੇ ਕਿਸੇ ਭਾਰਤੀ ਦਰਸ਼ਕ ਤੋਂ ਝੰਡਾ ਲਿਆ ਤੇ ਭੱਜ ਕੇ ਪਾਕਿਸਤਾਨ ਟੀਮ ਦੇ ਬੈਂਚ ਸਾਹਮਣੇ ਛਾਲ ਮਾਰ ਦਿੱਤੀ ਠੀਕ ਬੈਂਚ ਦੇ ਸਾਹਮਣੇ ਜਾ ਕੇ ਉਨ੍ਹਾਂ ਨੇ ਭਾਰਤੀ ਤਿਰੰਗਾ ਝੰਡਾ ਲਹਿਰਾਇਆ ਦਰਅਸਲ ਧਨਰਾਜ ਪਿੱਲੇ ਨੂੰ ਹਾਰ ਨਾਲ ਨਫਰਤ ਹੈ ਉਹ ਪਾਕਿਸਤਾਨ ਤੋਂ ਤਾਂ ਕਿਸੇ ਹਾਲਤ ਵਿੱਚ ਹਾਰਨਾ ਨਹੀਂ ਚਾਹੁੰਦੇ ਸਨ।

ਧਨਰਾਜ ਪਿੱਲੇ ਦੀਆਂ ਉਪਲੱਬਧੀਆਂ | Dhanraj Pillay

  1. 1989 ਵਿੱਚ ਆਲਵਿਨ ਏਸ਼ੀਆ ਕੱਪ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਮਲ ਹੋਏ, ਜਿਸ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ।
  2. ਸਤੰਬਰ 2000 ’ਚ ਸਿਡਨੀ ਓਲੰਪਿਕ ’ਚ ਟੀਮ ਦੇ ਮੈਂਬਰ ਰਹੇ ਇਨ੍ਹਾਂ ਨੇ ਇੱਕ ਗੋਲ ਕੀਤਾ ਟੀਮ ਸੱਤਵੇਂ ਸਥਾਨ ’ਤੇ ਰਹੀ।
  3. ਜੁਲਾਈ-ਅਗਸਤ 1996 ਵਿੱਚ ਅਟਲਾਂਟਾ ਓਲੰਪਿਕ ਵਿੱਚ ਦੋ ਗੋਲ ਕੀਤੇ।
  4. 1990 ’ਚ ਬੀਜਿੰਗ ਤੇ 1994 ਵਿੱਚ ਹਿਰੋਸ਼ੀਮਾ ਦੀਆਂ ਏਸ਼ਿਆਈ ਖੇਡਾਂ ਵਿੱਚ ਭਾਗ ਲਿਆ।
  5. ਅਕਤੂਬਰ 2002 ’ਚ ਹੋਈਆਂ ਬੁਸਾਨ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਦੇ ਝੰਡਾਬਰਦਾਰ ਬਣੇ ਉਨ੍ਹਾਂ ਨੇ 3 ਗੋਲ ਕਰਕੇ ਟੀਮ ਨੂੰ ਚਾਂਦੀ ਤਗਮਾ ਦਿਵਾਇਆ।

ਆਲ ਸਟਾਰ ਏਸ਼ੀਅਨ ਗੇਮਸ ਟੀਮ ਦੇ ਮੈਂਬਰ ਬਣੇ | Dhanraj Pillay

  • 1998 ’ਚ ਬੈਂਕਾਕ ਵਿੱਚ ਭਾਰਤੀ ਟੀਮ ਨੇ ਉਨ੍ਹਾਂ ਦੀ ਅਗਵਾਈ ਵਿੱਚ ਸੋਨ ਤਗਮਾ ਜਿੱਤਿਆ ਉਨ੍ਹਾਂ ਨੇ ਦਸ ਗੋਲ ਕੀਤੇ।
  • 1994 ’ਚ ਹੀਰੋਸ਼ੀਮਾ ’ਚ ਵੀ 1990 ਵਿੱਚ ਬੀਜਿੰਗ ’ਚ ਟੀਮ ਦੂਜੇ ਨੰਬਰ ’ਤੇ ਰਹੀ।
  • 1998 ਕੁਆਲਾਲੰਪੁਰ ’ਚ ਟੀਮ ਚੌਥੇ ਸਥਾਨ ’ਤੇ ਰਹੀ, ਉਨ੍ਹਾਂ ਨੇ 5 ਗੋਲ ਕੀਤੇ।
  • 2002 ਕੁਆਲਾਲੰਪੁਰ ਵਿੱਚ ਦੋ ਗੋਲ ਕੀਤੇ, 1998 ਵਿੱਚ ਉਤਰੇਚੀ ਵਿੱਚ ਦੋ ਗੋਲ ਕੀਤੇ, ਕਪਤਾਨ ਬਣੇ।
  • 1999 ਕੁਆਲਾਲੰਪੁਰ ’ਚ ਉਨ੍ਹਾਂ ਨੇ 3 ਗੋਲ ਕੀਤੇ ਟੀਮ ਤੀਸਰੇ ਸਥਾਨ ’ਤੇ ਰਹੀ।
  • 1993 ’ਚ ਹੀਰੋਸ਼ੀਮਾ ਤੇ 1989 ’ਚ ਦਿੱਲੀ ਟੀਮ ਦੇ ਮੈਂਬਰ ਰਹੇ।
  • 2002 ਕੋਲੋਨ ’ਚ ਦੋ ਗੋਲ, ਪਲੇਅਰ ਆਫ ਦ ਟੂਰਨਾਮੈਂਟ ਐਲਾਨਿਆ।
  • ਕੋਲੋਨ ਟੂਰਨਾਮੈਂਟ ਵਿੱਚ 1990, 1992 ਤੇ 1994 ’ਚ ਖਿਤਾਬ ਜਿੱਤਿਆ।
  • 1995 ’ਚ ਟੀਮ ਦੇ ਮੈਂਬਰ, 1999 ’ਚ 7 ਗੋਲ ਕਰਕੇ ਪਲੇਅਰ ਆਫ ਦ ਟੂਰਨਾਮੈਂਟ ਬਣੇ।
  • 2001 ਕੁਆਲਾਲੰਪੁਰ ’ਚ ਪਹਿਲੇ ਸਥਾਨ ਇੱਕ ਗੋਲ ਕੀਤਾ।
  • 1998 ’ਚ ਹੋਈ ਇਸ ਸੀਰੀਜ ’ਚ ਧਨਰਾਜ ਪਿੱਲੇ ਕਪਤਾਨ ਬਣੇ।
  • 1995 ਚੇੱਨਈ ’ਚ ਟੀਮ ਪਹਿਲੇ ਸਥਾਨ ’ਤੇ ਰਹੀ।
  • 1991 ਮਲੇਸ਼ੀਆ ਵਿੱਚ ਟੀਮ ਨੇ ਇਹ ਕੱਪ ਜਿੱਤਿਆ, ਜਿਸ ’ਚ ਪਿੱਲੇ ਵੀ ਸ਼ਾਮਿਲ ਸਨ।
  • 2000 ਸਿਡਨੀ ’ਚ ਟੀਮ ਤੀਸਰੇ ਸਥਾਨ ’ਤੇ, ਇੱਕ ਗੋਲ ਕੀਤਾ।
  • 2000 ’ਚ ਪਹਿਲੇ ਸਥਾਨ ’ਤੇ ਦੋ ਗੋਲ ਕੀਤੇ।
  • 1990 ’ਚ ਬੀਐੱਮਡਬਲਯੂ ਟੂਰਨਾਮੈਂਟ ’ਚ ਖਿਡਾਰੀ ਰਹੇ।
  • 1993 ’ਚ ਇੰਟਰਕਾਂਟੀਨੈਂਟਲ ਟੂਰਨਾਮੈਂਟ ਪੋਜਨਾਨ, 1993 ’ਚ ਵਿਆਨਾ, 1995 ’ਚ ਜਰਮਨੀ, 1997 ’ਚ ਹੈਮਬਰਗ, 2000 ’ਚ ਬੈਲਜ਼ੀਅਮ, 2000 ’ਚ ਬਾਰਸੀਲੋਨਾ, 2002 ’ਚ ਐਮਸਟੇਲਵਿਨ।ਧਨਰਾਜ ਨੇ ਸੀਨੀਅਰ ਨੈਸ਼ਨਲ 1997, ਜੂਨੀਅਰ ਨੈਸ਼ਨਲ 1995, ਰਾਸ਼ਟਰੀ ਖੇਡਾਂ 2002, ਜਵਾਹਰ ਲਾਲ ਨਹਿਰੂ ਹਾਕੀ ਟੂਰਨਾਮੈਂਟ 2002, ਲਾਲ ਬਹਾਦਰ ਸ਼ਾਸਤਰੀ ਹਾਕੀ ਟੂਰਨਾਮੈਂਟ 2002, ਗੁਰੁੱਪਾ ਗੋਲਡ ਕੱਪ 2002, 1999, 1988 ’ਚ ਟੀਮ ਦੇ ਖਿਡਾਰੀ ਸਨ। ਉਹ 2002 ਅਤੇ 1999 ’ਚ ਗੁਰੁੱਪਾ ਗੋਲਡ ਕੱਪ ਵਿੱਚ ਮੈਨ ਆਫ਼ ਦ ਫਾਈਨਲ ਚੁਣੇ ਗਏ।
  • 1995 ’ਚ ਉਨ੍ਹਾਂ ਨੂੰ ਅਰਜੁਨ ਪੁਰਸਕਾਰ ਦਿੱਤਾ ਗਿਆ।
  • 1998-99 ਲਈ ਉਨ੍ਹਾਂ ਨੂੰ ਕੇ. ਕੇ. ਬਿਰਲਾ ਫਾਊਂਡੇਸ਼ਨ ਐਵਾਰਡ ਦਿੱਤਾ ਗਿਆ।
  • 1999 ’ਚ ਧਨਰਾਜ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
  • 2001 ’ਚ ਉਨ੍ਹਾਂ ਨੂੰ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ।

ਦਿੱਗਜ ਹਾਕੀ ਖਿਡਾਰੀ ਧਨਰਾਜ ਪਿੱਲੇ ਨੂੰ ਭਾਰਤੀ ਹਾਕੀ ਦਾ ਕਪਿਲ ਦੇਵ ਮੰਨਿਆ ਜਾਂਦਾ ਹੈ ਬੇਹੱਦ ਗਰੀਬੀ ਵਿੱਚ ਬਚਪਨ ਗੁਜ਼ਾਰਨ ਵਾਲੇ ਧਨਰਾਜ ਨੇ ਸ਼ੁਰੂਆਤ ਵਿਚ ਲੱਕੜ ਦੇ ਡੰਡੇ ਨੂੰ ਸਟਿੱਕ ਬਣਾ ਕੇ ਹਾਕੀ ਖੇਡਣਾ ਸ਼ੁਰੂ ਕੀਤਾ ਸੀ ਬਾਅਦ ਵਿੱਚ ਟੁੱਟੀ ਹਾਕੀ ਸਟਿੱਕ ਤੇ ਸੁੱਟੀ ਹੋਈ ਬਾਲ ਨਾਲ ਹਾਕੀ ਖੇਡਣਾ ਸਿੱਖਿਆ ਤੇ ਅੱਗੇ ਚੱਲ ਕੇ ਉਹ ਭਾਰਤੀ ਹਾਕੀ ਟੀਮ ਦੇ ਕਪਤਾਨ ਬਣੇ (Dhanraj Pillay)

ਇਹ ਵੀ ਪੜ੍ਹੋ : ਪੀਆਰਟੀਸੀ ਵੱਲੋਂ ਦਿੱਲੀ ਜਾਣ ਵਾਲੀਆਂ ਬੱਸਾਂ ਲਈ ਰੇਸਤਰਾਂ ਤੇੇ ਢਾਬੇ ਤੈਅ

ਡਾਂਸਿੰਗ ਸਟਾਈਲ ਅਜਿਹਾ, ਜਿਵੇਂ ਖੁਜਲੀ ਹੋ ਰਹੀ | Dhanraj Pillay

ਭਾਤਰੀ ਪੁਰਸ਼ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਦੇ ਅਨੁਸਾਰ ਜੇਕਰ ਤੁਸੀਂ ਧਨਰਾਜ ਦੇ ਨੇੜੇ ਹੈ ਤਾਂ ਅਜਿਹਾ ਹੋ ਹੀ ਨਹੀਂ ਸਕਦਾ ਕਿ ਕੋਈ ਬੋਰਿੰਗ ਲੰਮਾਂ ਆ ਜਾਵੇ ਉਨ੍ਹਾਂ ਨੂੰ ਸਮਝ ਆ ਜਾਂਦਾ ਹੈ, ਜੇਕਰ ਟੀਮ ਵਿੱਚ ਕੋਈ ਤਨਾਅ ’ਚ ਹੈ ਉਸ ਦਾ ਇੱਕ ਖਾਸ ਡਾਂਸਿੰਗ ਸਟਾਈਲ ਹੈ ਜਦੋਂ ਤਨਾਅ ਹੁੰਦਾ ਹੈ, ਉਹ ਡਾਂਸ ਸ਼ੁਰੂ ਕਰ ਦਿੰਦਾ ਹੈ ਉਹ ਡਾਂਸ ਅਜਿਹਾ ਹੈ, ਜਿਵੇਂ ਸ਼ਰੀਰ ਵਿੱਚ ਖੁਜਲੀ ਹੋ ਰਹੀ ਹੈ ਉਸ ਤੋਂ ਬਾਅਦ ਉੱਤੋ ਪਾਣੀ ਵਰਸ਼ ਰਿਹਾ ਹੋਵੇ ਅਸੀਂ ਅਕਸਰ ਡ੍ਰੈਸਿੰਗ ਰੂਮ ਵਿੱਚ ਜਾਂ ਕਈ ਵਾਰ ਬਾਹਰ ਵੀ ਉਹ ਡਾਂਸ ਕਰਦੇ ਹਨ।

ਕਈ ਵਾਰ ਵਿਵਾਦਾਂ ’ਚ ਵੀ ਫਸੇ | Dhanraj Pillay

ਪਿੱਲੇ ਇੱਕਦਮ ਬੇਬਾਕ ਕਿਸਮ ਦੇ ਇਨਸਾਨ ਹਨ ਅਤੇ ਇਸੇ ਦੇ ਚੱਲਦੇ ਉਹ ਕਈ ਵਾਰ ਵਿਵਾਦਾਂ ਵਿੱਚ ਵੀ ਫਸੇ ਸਨ 1998 ਵਿੱਚ ਪਾਕਿਸਤਾਨ ਦੇ ਖਿਲਾਫ ਸੀਰੀਜ਼ ਤੋਂ ਪਹਿਲਾਂ ਪਿੱਲੇ ਨੇ ਮੈਚ ਫੀਸ ਦਾ ਭੁਗਤਾਨ ਨਾ ਕਰਨ ਕਾਰਨ ਟੀਮ ਮੈਨੇਜ਼ਮੈਂਟ ਦੇ ਖਿਲਾਫ ਬਿਆਨਬਾਜ਼ੀ ਕੀਤੀ ਸੀ ਇਸ ਤੋਂ ਬਾਅਦ ਬੈਂਕਾਕ ਵਿੱਚ ਹੋਈਆਂ ਏਸ਼ੀਆਡ ਗੇਮਸ ਤੋਂ ਬਾਅਦ ਪਿੱਲੇ ਤੇ ਛੇ ਹੋਰ ਖਿਡਾਰੀਆਂ ਨੂੰ ਟੀਮ ਵਿੱਚ ਨਹੀਂ ਚੁਣਿਆ ਗਿਆ ਟੀਮ ਮੈਨੇਜ਼ਮੈਂਟ ਨੇ ਖਿਡਾਰੀਆਂ ਨੂੰ ਨਾ ਚੁਣੇ ਜਾਣ ਦਾ ਆਫ਼ੀਸ਼ੀਅਲ ਕਾਰਨ ਉਨ੍ਹਾਂ ਨੂੰ ਆਰਾਮ ਦੇਣਾ ਦੱਸਿਆ ਸੀ।

ਹਾਕੀ ਦੇ ਜੂਨੀਅਰ ਜਾਦੂਗਰ ਧਨਰਾਜ ਪਿੱਲੇ | Dhanraj Pillay

ਭਾਰਤੀ ਹਾਕੀ ਦੇ ਜੂਨੀਅਰ ਜਾਦੂਗਰ ਧਨਰਾਜ ਪਿੱਲੇ ਇੱਕੋ-ਇੱਕ ਅਜਿਹੇ ਖਿਡਾਰੀ ਹਨ, ਜਿਸ ਨੇ ਚਾਰ ਓਲੰਪਿਕ ਟੂਰਨਾਮੈਂਟ (ਸੰਨ 1992, 1996, 2000 ਤੇ 2004), ਚਾਰ ਵਿਸ਼ਵ ਕੱਪ (1990, 1994, 1998 ਤੇ 2002), ਚਾਰ ਚੈਂਪੀਅਨਸ਼ਿਪ ਟਰਾਫੀ (1995, 1996, 2002 ਤੇ 2003) ਅਤੇ ਚਾਰ ਏਸ਼ਿਆਈ ਖੇਡਾਂ (1990, 1994, 1998 ਤੇ 2002) ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਹੈ ਭਾਰਤੀ ਹਾਕੀ ਟੀਮ ਨੇ ਧਨਰਾਜ ਦੀ ਕਪਤਾਨੀ ਵਿੱਚ ਏਸ਼ਿਆਈ ਖੇਡਾਂ (1998) ਤੇ ਏਸ਼ੀਆ ਕੱਪ (2003) ਵਿੱਚ ਜਿੱਤ ਦਰਜ ਕੀਤੀ ਸੀ। (Dhanraj Pillay)

LEAVE A REPLY

Please enter your comment!
Please enter your name here