ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Malerkotla Ne...

    Malerkotla News: ਹਾਕੀ ਓਲੰਪੀਅਨ ਗਗਨ ਅਜੀਤ ਸਿੰਘ ਦੇ ਹੱਥ ਆਈ ਮਲੇਰਕੋਟਲਾ ਜ਼ਿਲ੍ਹਾ ਪੁਲਿਸ ਦੀ ਕਮਾਂਡ

    Malerkotla News
    Malerkotla News: ਹਾਕੀ ਓਲੰਪੀਅਨ ਗਗਨ ਅਜੀਤ ਸਿੰਘ ਦੇ ਹੱਥ ਆਈ ਮਲੇਰਕੋਟਲਾ ਜ਼ਿਲ੍ਹਾ ਪੁਲਿਸ ਦੀ ਕਮਾਂਡ

    ਗਗਨ ਅਜੀਤ ਸਿੰਘ ਨਵੇਂ ਐਸਐਸਪੀ ਹੋਣਗੇ

    (ਗੁਰਪ੍ਰੀਤ ਸਿੰਘ) ਮਲੇਰਕੋਟਲਾ। Malerkotla News ਪੰਜਾਬ ਪੁਲਿਸ ਨੇ ਅੱਜ ਵੱਡੇ ਫੇਰ ਬਦਲ ਕਰਦਿਆਂ ਮਲੇਰਕੋਟਲਾ ਜ਼ਿਲ੍ਹਾ ਪੁਲਿਸ ਦੀ ਕਮਾਂਡ ਹਾਕੀ ਓਲੰਪੀਅਨ ਗਗਨ ਅਜੀਤ ਸਿੰਘ ਨੂੰ ਦਿੱਤੀ ਹੈ। ਗਗਨ ਅਜੀਤ ਸਿੰਘ ਮਾਲੇਰਕੋਟਲਾ ਪੁਲਿਸ ਦੇ ਨਵੇਂ ਐਸਐਸਪੀ ਹੋਣਗੇ। ਉਹ ਮਲੇਰਕੋਟਲਾ ਦੇ ਐਸਐਸਪੀ ਬੀਬੀ ਸਿਮਰਤ ਕੌਰ ਦੀ ਜਗ੍ਹਾ ਨਵੇਂ ਜਿਲਾ ਪੁਲਿਸ ਮੁਖੀ ਹੋਣਗੇ।

    ਇਹ ਵੀ ਪੜ੍ਹੋ: New Delhi: ਮੇਰੇ ਖਿਲਾਫ ਈਡੀ-ਸੀਬੀਆਈ ਛਾਪੇਮਾਰੀ ਦੀ ਚੱਲ ਰਹੀ ਹੈ ਤਿਆਰੀ : ਰਾਹੁਲ

    ਹਾਸਲ ਜਾਣਕਾਰੀ ਮੁਤਾਬਕ ਸਾਬਕਾ ਹਾਕੀ ਓਲੰਪੀਅਨ ਗਗਨ ਅਜੀਤ ਸਿੰਘ ਇਸ ਤੋਂ ਪਹਿਲਾਂ ਸੜਕ ਸੁਰੱਖਿਆ ਫੋਰਸ (SSF)ਦੇ ਮੁਖੀ ਨਿਯੁਕਤ ਕੀਤੇ ਸਨ। ਜ਼ਿਕਰਯੋਗ ਹੈ ਐਸਐਸਐਫ ਰਾਜ ਵਿੱਚ ਸੜਕ ਸੁਰੱਖਿਆ ਅਤੇ ਯਾਤਰੀਆਂ ਦੀਆਂ ਜਾਨਾਂ ਬਚਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਮਈ ਪ੍ਰੋਜੈਕਟ ਹੈ। ਜਾਣਕਾਰੀ ਮੁਤਾਬਕ ਗਗਨ ਅਜੀਤ ਸਿੰਘ ਦਾ ਜਨਮ 9 ਦਸੰਬਰ 1980 ਨੂੰ ਫ਼ਿਰੋਜ਼ਪੁਰ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਅਜੀਤ ਸਿੰਘ ਵੀ ਇੱਕ ਓਲੰਪੀਅਨ ਸਨ ਅਤੇ 1976 ਮਾਂਟਰੀਅਲ ਓਲੰਪਿਕ ਵਿੱਚ ਭਾਰਤ ਲਈ ਖੇਡੇ ਸਨ। ਗਗਨ ਅਜੀਤ ਨੇ ਨਵੀਂ ਦਿੱਲੀ ਦੇ ਯੂਨੀਅਨ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਅਤੇ ਜਾਮੀਆ ਮਿਲੀਆ ਇਸਲਾਮੀਆ ਤੋਂ ਸਿੱਖਿਆ ਪ੍ਰਾਪਤ ਕੀਤੀ |

    LEAVE A REPLY

    Please enter your comment!
    Please enter your name here