Hockey Asia Cup 2025: ਹਾਕੀ ਏਸ਼ੀਆ ਕੱਪ, ਭਾਰਤ ਜਾਪਾਨ ਨੂੰ ਹਰਾ ਲਗਾਤਾਰ ਦੂਜੀ ਜਿੱਤ ਨਾਲ ਸੁਪਰ-4 ’ਚ ਪਹੁੰਚਿਆ

Hockey Asia Cup 2025
Hockey Asia Cup 2025: ਹਾਕੀ ਏਸ਼ੀਆ ਕੱਪ, ਭਾਰਤ ਜਾਪਾਨ ਨੂੰ ਹਰਾ ਲਗਾਤਾਰ ਦੂਜੀ ਜਿੱਤ ਨਾਲ ਸੁਪਰ-4 ’ਚ ਪਹੁੰਚਿਆ

ਕਪਤਾਨ ਹਰਮਨਪ੍ਰੀਤ ਕੌਰ ਨੇ ਕੀਤੇ 2 ਗੋਲ

ਸਪੋਰਟਸ ਡੈਸਕ। Hockey Asia Cup 2025: ਭਾਰਤੀ ਟੀਮ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੁਪਰ-4 ’ਚ ਪ੍ਰਵੇਸ਼ ਕਰ ਗਈ ਹੈ। ਟੀਮ ਨੇ ਐਤਵਾਰ ਨੂੰ ਜਾਪਾਨ ’ਤੇ 3-2 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਟੀਮ ਇੰਡੀਆ ਪੂਲ ਏ ਪੁਆਇੰਟ ਟੇਬਲ ’ਚ ਨੰਬਰ-1 ਸਥਾਨ ’ਤੇ ਪਹੁੰਚ ਗਈ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਰਾਜਗੀਰ ’ਚ ਬਿਹਾਰ ਯੂਨੀਵਰਸਿਟੀ ਸਪੋਰਟਸ ਕੰਪਲੈਕਸ ਦੇ ਮੈਦਾਨ ’ਤੇ 2 ਗੋਲ ਕੀਤੇ। ਉਸਨੇ 5ਵੇਂ ਤੇ 45ਵੇਂ ਮਿੰਟ ’ਚ ਪੈਨਲਟੀ ਕਾਰਨਰਾਂ ’ਤੇ ਗੋਲ ਕੀਤੇ। ਮੈਚ ਦੇ ਤੀਜੇ ਮਿੰਟ ’ਚ, ਮਨਦੀਪ ਸਿੰਘ ਨੇ ਭਾਰਤ ਲਈ ਪਹਿਲਾ ਫੀਲਡ ਗੋਲ ਕੀਤਾ। ਜਾਪਾਨ ਵੱਲੋਂ 2 ਗੋਲ ਕੀਤੇ ਗਏ।

ਇਹ ਖਬਰ ਵੀ ਪੜ੍ਹੋ : Punjab Schools Holiday: ਵੱਡੀ ਖਬਰ, ਪੰਜਾਬ ਦੇ ਸਕੂਲਾਂ ’ਚ ਛੁੱਟੀਆਂ ’ਚ ਵਾਧਾ, ਜਾਣੋ ਹੁਣ ਕਦੋਂ ਤੱਕ ਬੰਦ ਰਹਿਣਗੇ ਸ…

ਮਨਦੀਪ ਨੇ ਭਾਰਤ ਲਈ ਕੀਤਾ ਪਹਿਲਾ ਗੋਲ

ਮਨਦੀਪ ਸਿੰਘ ਨੇ ਮੈਚ ਦੇ ਤੀਜੇ ਮਿੰਟ ’ਚ ਹੀ ਭਾਰਤ ਨੂੰ ਲੀਡ ਦਿਵਾਈ। ਸੁਖਜੀਤ ਨੇ ਖੱਬੇ ਪਾਸੇ ਤੋਂ ਇੱਕ ਸ਼ਾਨਦਾਰ ਮੂਵ ਕੀਤਾ। ਉਸਨੇ ਗੇਂਦ ਨੂੰ ਫੜਿਆ, ਮੋੜਿਆ ਤੇ ਲਾਈਨ ਦੇ ਨਾਲ ਦੌੜਿਆ ਤੇ ਗੋਲ ਦੇ ਸਾਹਮਣੇ ਇੱਕ ਤਿੱਖਾ ਕਰਾਸ ਮਾਰਿਆ। ਉੱਥੇ ਮੌਜੂਦ ਤਜਰਬੇਕਾਰ ਸਟ੍ਰਾਈਕਰ ਮਨਦੀਪ ਸਿੰਘ ਨੇ ਗੇਂਦ ਨੂੰ ਫਸਾਇਆ ਤੇ ਆਸਾਨੀ ਨਾਲ ਜਾਲ ’ਚ ਪਾ ਦਿੱਤਾ।

ਕਪਤਾਨ ਹਰਮਨਪ੍ਰੀਤ ਨੇ ਕੀਤੇ 2 ਗੋਲ | Hockey Asia Cup 2025

ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ 5ਵੇਂ ਤੇ 45ਵੇਂ ਮਿੰਟ ’ਚ ਪੈਨਲਟੀ ਕਾਰਨਰਾਂ ’ਤੇ ਗੋਲ ਕੀਤੇ। ਉਹ ਮੌਜ਼ੂਦਾ ਸੀਜ਼ਨ ਦਾ ਸਭ ਤੋਂ ਵੱਧ ਸਕੋਰਰ ਹੈ। ਹਰਮਨਪ੍ਰੀਤ ਨੇ ਪਿਛਲੇ ਮੈਚ ’ਚ ਚੀਨ ਵਿਰੁੱਧ ਗੋਲਾਂ ਦੀ ਹੈਟ੍ਰਿਕ ਬਣਾਈ ਸੀ।