ਹਿੰਦੀ ਨੂੰ ਉਸ ਦਾ ਮਾਣਮੱਤਾ ਸਥਾਨ ਦਿਵਾਉਣ ਲਈ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਦੇ ਯਤਨਾਂ ਨਾਲ ਦੇਸ਼ ਵਿਚ ਪਹਿਲੀ ਵਾਰ ਮੈਡੀਕਲ ਦੀ ਪੜ੍ਹਾਈ ਹਿੰਦੀ ਵਿਚ ਸ਼ੁਰੂ ਹੋਣ ਜਾ ਰਹੀ ਹੈ ਹਿੰਦੀ ਸਮੇਤ ਇਹ ਹੋਰ ਭਾਰਤੀ ਭਾਸ਼ਾਵਾਂ ਲਈ ਚੰਗੀ ਪਹਿਲ ਹੈ ਹਿੰਦੀ ਵਿਚ ਮੈਡੀਕਲ ਦੀ ਪੜ੍ਹਾਈ ਦਾ ਸ਼ੁੱਭ-ਆਰੰਭ ਕਰਕੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ, ਇਸ ਦੇ ਨਾਲ ਨਾ ਸਿਰਫ਼ ਹਿੰਦੀ ਦਾ ਮਾਣ ਵਧੇਗਾ ਸਗੋਂ ਦੂਜੀਆਂ ਭਾਰਤੀ ਭਾਸ਼ਾਵਾਂ ਨੂੰ ਵੀ ਬਣਦਾ ਸਥਾਨ ਮਿਲੇਗਾ ਅੰਗਰੇਜ਼ੀ ਭਾਸ਼ਾ ’ਤੇ ਨਿਰਭਰਤਾ ਦੀ ਮਾਨਸਿਕਤਾ ਨੂੰ ਜੜ੍ਹੋਂ ਖ਼ਤਮ ਕਰਨ ਦੀ ਦਿਸ਼ਾ ਵਿਚ ਇਹ ਇੱਕ ਕ੍ਰਾਂਤੀਕਾਰ ਕਦਮ ਹੈ, ਜਿਸ ਲਈ ਹੋਰ ਸੂਬਿਆਂ ਦੀਆਂ ਸਰਕਾਰਾਂ ਨੂੰ ਬਿਨਾ ਸਿਆਸੀ ਕਿੜਾਂ ਦੇ ਪਹਿਲ ਕਰਨੀ ਚਾਹੀਦੀ ਹੈ ਅਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਮਨਾ ਚੁੱਕੇ ਦੇਸ਼ ਲਈ ਇਹ ਚਿੰਤਨ ਦਾ ਮਹੱਤਵਪੂਰਨ ਪਹਿਲੂ ਹੈ ਕਿ ਦੇਸ਼ ਅੰਦਰ ਕਰੋੜਾਂ ਅਤੇ ਲੋਕ ਹਿੰਦੀ ਪੰਜਾਬੀ ਸਮੇਤ ਵੱਖ-ਵੱਖ ਭਾਸ਼ਾਵਾਂ ਬੋਲਦੇ, ਪੜ੍ਹਦੇ ਅਤੇ ਲਿਖਦੇ ਹਨ, ਫਿਰ ਵੀ ਮੈਡੀਕਲ-ਇੰਜੀਨੀਅਰਿੰਗ ਅਤੇ ਹੋਰ ਉੱਚ ਪਾਠਕ੍ਰਮ ਅਤੇ ਅਦਾਲਤੀ ਕਾਰਵਾਈ ਅੱਜ ਵੀ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਹੀਂ ਹੋ ਰਹੀ? ਭਾਰਤੀ ਭਾਸ਼ਾਵਾਂ ਵਿਚ ਮੈਡੀਕਲ ਦੀ ਪੜ੍ਹਾਈ ਦੇ ਪ੍ਰਯੋਗ ਦੀ ਉਡੀਕ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀl
ਕਿਉਕਿ ਚੀਨ, ਜਾਪਾਨ, ਜਰਮਨੀ, ਫਰਾਂਸ ਤੇ ਰੂਸ ਸਮੇਤ ਕਈ ਦੇਸ਼ ਆਪਣੀ ਭਾਸ਼ਾ ਵਿਚ ਉੱਚ ਸਿੱਖਿਆ ਪ੍ਰਦਾਨ ਕਰ ਰਹੇ ਹਨ ਚੰਗਾ ਹੁੰਦਾ ਕਿ ਭਾਰਤ ਵਿਚ ਇਸ ਦੀ ਪਹਿਲ ਅਜ਼ਾਦੀ ਤੋਂ ਬਾਅਦ ਹੀ ਕੀਤੀ ਜਾਂਦੀ ਦੇਰ ਨਾਲ ਹੀ ਸਹੀ, ਮੈਡੀਕਲ ਦੀ ਹਿੰਦੀ ਵਿਚ ਪੜ੍ਹਾਈ ਦਾ ਸ਼ੁੱਭ ਆਰੰਭ ਭਾਰਤੀ ਭਾਸ਼ਾਵਾਂ ਨੂੰ ਸਨਮਾਨ ਪ੍ਰਦਾਨ ਕਰਨ ਦੀ ਦਿ੍ਰਸ਼ਟੀ ਨਾਲ ਇੱਕ ਮੀਲ ਦਾ ਪੱਥਰ ਹੈ ਇਸ ਪ੍ਰਯੋਗ ਦੀ ਸਫ਼ਲਤਾ ਲਈ ਹਰ ਸੰਭਵ ਯਤਨ ਕੀਤੇ ਜਾਣੇ ਚਾਹੀਦੇ ਹਨ ਮਾਤ-ਭਾਸ਼ਾ ਵਿਚ ਪੜ੍ਹਾਈ ਦੀ ਬਹੁਤੀ ਲੋੜ ਇਸ ਲਈ ਹੈ ਕਿ ਇਸ ਨਾਲ ਸਵੈਮਾਣ ਅਤੇ ਸਵੈ-ਸੱਭਿਆਚਾਰ ਦਾ ਭਾਵ ਜਾਗੇਗਾ ਜਦੋਂ ਨਵਾਂ ਭਾਰਤ ਬਣ ਰਿਹਾ ਹੈ, ਮਜ਼ਬੂਤ ਭਾਰਤ ਬਣ ਰਿਹਾ ਹੈ, ਵਿਕਾਸ ਦੇ ਨਵੇਂ ਅਧਿਆਏ ਲਿਖੇ ਜਾ ਰਹੇ ਹਨ ਤਾਂ ਭਾਰਤੀ ਭਾਸ਼ਾਵਾਂ ਨੂੰ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਕਈ ਦੇਸ਼ਾਂ ਨੇ ਇਹ ਸਿੱਧ ਕੀਤਾ ਹੈ ਕਿ ਮਾਤ-ਭਾਸ਼ਾ ਵਿਚ ਉੱਚ ਸਿੱਖਿਆ ਪ੍ਰਦਾਨ ਕਰਕੇ ਤਰੱਕੀ ਕੀਤੀ ਜਾ ਸਕਦੀ ਹੈ ਮਾਤ-ਭਾਸ਼ਾ ਵਿਚ ਸਿੱਖਿਆ ਇਸ ਲਈ ਜ਼ਰੂਰੀ ਹੈ ਕਿਉਕਿ ਇੱਕ ਤਾਂ ਮਾਂ-ਬੋਲੀ ਨੂੰ ਅੰਗਰੇਜ਼ੀ ਵਿਚ ਮੁਹਾਰਤ ਪ੍ਰਾਪਤ ਕਰਨ ਲਈ ਵਾਧੂ ਊਰਜਾ ਨਹੀਂ ਖਪਾਉਣੀ ਪੈਂਦੀ ਅਤੇ ਦੂਜਾ ਉਹ ਪਾਠ ਸਮੱਗਰੀ ਨੂੰ ਕਿਤੇ ਜ਼ਿਆਦਾ ਅਸਾਨੀ ਨਾਲ ਧਾਰਨ ਕਰਨ ਵਿਚ ਸਮਰੱਥ ਹੁੰਦੇ ਹਨ ਇਸ ਦੇ ਨਾਲ ਉਹ ਖੁਦ ਨੂੰ ਕਿਤੇ ਸਰਲਤਾ ਨਾਲ ਪ੍ਰਗਟ ਕਰ ਸਕਦੇ ਹਨ ਭਾਰਤੀ ਭਾਸ਼ਾਵਾਂ ਨੂੰ ਲੈ ਕੇ ਛਾਈ ਧੁੰਦ ਨੂੰ ਮਿਟਾਉਣ ਲਈ ਕੁਝ ਅਜਿਹੇ ਹੀ ਠੋਸ ਕਦਮ ਚੁੱਕਣੇ ਹੀ ਹੋਣਗੇl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ