ਮੁਦਰਾ ਨੀਤੀ ਦੀਆਂ ਮੁੱਖ ਗੱਲਾਂ

Monetary Policy

ਮੁੰਬਈ (ਏਜੰਸੀ)। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਮੁਦਰਾ ਨੀਤੀ ਕਮੇਟੀ ਦੀ ਬੈਠਕ ’ਚ ਲਏ ਗਏ ਫ਼ੈਸਲਿਆਂ ਦਾ ਐਲਾਨ ਕੀਤਾ, ਜਿਸ ਦੀਆਂ ਮੁੱਖ ਗੱਲਾਂ ਹੇਠ ਲਿਖੀਆਂ ਹਨ।

  • ਮੁਦਰਾ ਨੀਤੀ ਕਮੇਟੀ ਨੇ ਰੈਪੋ ਦਰ ’ਚ ਲਗਾਤਾਰ ਛੇਵੀਂ ਵਾਰ ਵਾਧਾ ਕੀਤਾ ਹੈ।
  • ਰੈਪੋ ਦਰ 0.25 ਪ੍ਰਤੀਸ਼ਤ ਵਧ ਕੇ 6.50 ਪ੍ਰਤੀਸ਼ਤ ’ਤੇ।
  • ਮਾਰਜਿਨਲ ਸਟੈਂਡਿੰਗ ਫੈਸਿਲਿਟੀ ਦਰ ਵੀ 6.75 ਪ੍ਰਤੀਸ਼ਤ ’ਤੇ
  • ਸਟੈਂਡਿੰਗ ਡਿਪੋਜ਼ਿਟ ਫੈਸਿਲਿਟੀ ਦਰ ਵਧ ਕੇ 6.25 ਪ੍ਰਤੀਸ਼ਤ ’ਤੇ।
  • ਵਿੱਤੀ ਵਰ੍ਹੇ 2023-24 ’ਚ ਵਿਕਾਸ ਦਰ 6.4 ਪ੍ਰਤੀਸ਼ਤ ਰਹਿਣ ਦਾ ਅਨੁਮਾਨ। ਅਗਲੇ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ ਜੀਡੀਪੀ ਦੇ 7.8 ਪ੍ਰਤੀਸ਼ਤ ਦੀ ਦਰ ਨਾਲ ਵਧਣ ਦੀ ਸੰਭਾਂਵਨਾ। ਦੂਜੀ ਤਿਮਾਹੀ ’ਚ ਇਸ ਦੇ 6.2 ਪ੍ਰਤੀਸ਼ਤ, ਤੀਜੀ ਤਿਮਾਹੀ ’ਚ 6.0 ਪ੍ਰਤੀਸ਼ਤ
  • ਅਤੇ ਚੌਥੀ ਤਿਮਾਹੀ ’ਚ ਇਸ ਦੇ 5.8 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਹੈ।
  • ਚਾਲੂ ਵਿੱਤੀ ਵਰ੍ਹੇ ’ਚ ਖੁਦਰਾ ਮਹਿੰਗਾਈ ਅਨੁਮਾਨ 6.5 ਪ੍ਰਤੀਸ਼ਤ ਰਹਿਣ ਦਾ ਅਨਮੁਾਨ। ਅਗਲੇ ਵਿੱਤੀ ਵਰ੍ਹੇ ’ਚ ਇਸ ਦੇ 5.3 ਪ੍ਰਤੀਸ਼ਤ ’ਤੇ ਆਉਣ ਦਾ ਅਨੁਮਾਨ।
  • ਮੁਦਰਾ ਨੀਤੀ ਕਮੇਟੀ ਦੀ ਗਲੀ ਬੈਠਕ 3 ਅਪਰੈਲ 2023 ਅਤੇ 5 ਅਤੇ 6 ਅਪਰੈਲ 2023 ਨੂੰ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here