ਝਾਰਖੰਡ ਹਾਈਕੋਰਟ ਨੇ ਕਿਹਾ, ਬਾਬੂਆਂ ਦੀ ਤਰ੍ਹਾਂ ਕੰਮ ਕਰ ਰਹੀ ਹੈ ਜਾਂਚ ਏਜੰਸੀ
- ਸੀਬੀਆਈ ਡਾਇਰੈਕਟਰ ਨੂੰ ਹਾਜ਼ਰ ਹੋਣ ਦਾ ਦਿੱਤਾ ਨਿਰਦੇਸ਼
(ਏਜੰਸੀ) ਰਾਂਚੀ। ਝਾਰਖੰਡ ਹਾਈਕੋਰਟ ’ਚ ਧਨਬਾਦ ਦੇ ਮਰਹੂਮ ਜੱਜ ਉੱਤਮ ਆਨੰਦ ਦੀ ਮੌਤ ਮਾਮਲੇ ’ਚ ਅੱਜ ਸੁਣਵਾਈ ਹੋਈ ਹਾਈਕੋਰਟ ਦੇ ਮੁੱਖ ਜਸਟਿਸ ਡਾ. ਰਵੀਰੰਜਨ ਤੇ ਜਸਟਿਸ ਸੁਜੀਤ ਨਾਰਾਇਣ ਪ੍ਰਸਾਦ ਦੀ ਬੈਂਚ ’ਚ ਮਾਮਲੇ ਦੀ ਸੁਣਵਾਈ ਹੋਈ। ਅਦਾਲਤ ਨੇ ਸੀਬੀਆਈ ਵੱਲੋਂ ਦਾਖਲ ਦੋਸ਼ ਪੱਤਰ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਕੋਰਟ ਨੂੰ ਹਨ੍ਹੇਰੇ ’ਚ ਰੱਖਦਿਆਂ ਸਟੇਰੀਓਟਾਈਪ ਚਾਰਜਸ਼ੀਟ ਦਾਖਲ ਕੀਤੀ ਗਈ ਹੈ।
ਚਾਰਜਸ਼ੀਟ ’ਚ ਕਤਲ ਦੀ ਧਾਰਾ 302 ਦਾ ਕੋਈ ਪ੍ਰਮਾਣ ਨਹੀਂ ਹੈ ਸੀਬੀਆਈ ਦੀ ਇਸ ਕਾਰਵਾਈ ’ਤੇ ਅਦਾਲਤ ਨੇ ਟਿੱਪਣੀ ਕਰਦਿਆਂ ਕਿਹਾ ਕਿ ਬਾਬੂਆਂ ਦੀ ਤਰ੍ਹਾਂ ਜਾਂਚ ਏਜੰਸੀ ਕੰਮ ਕਰ ਰਹੀ ਹੈ ਤੇ ਕੋਰਟ ਨੇ ਅਗਲੀ ਸੁਣਵਾਈ ਦੌਰਾਨ ਸੀਬੀਆਈ ਡਾਇਰੈਕਟਰ ਨੂੰ ਕੋਰਟ ’ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ। ਸੀਬੀਆਈ ਡਾਇਰੈਕਟਰ ਨੂੰ ਅਗਲੀ ਸੁਣਵਾਈ ’ਚ ਵਰਚੁਅਲ ਮਾਧਿਅਮ ਰਾਹੀਂ ਹਾਜ਼ਰੀ ਲਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਹਾਈਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਵੀ ਸੀਬੀਆਈ ਵੱਲੋਂ ਪੇਸ਼ ਜਾਂਚ ਰਿਪੋਰਟ ’ਤੇ ਅਸੰਤੋਸ਼ ਪ੍ਰਗਟ ਕਰਦਿਆਂ ਸੀਬੀਆਈ ਤੇ ਐਸਆਈਟੀ ਨੂੰ ਸਪੇਸਿਫਿਕ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਸੀ।
ਕੀ ਹੈ ਮਾਮਲਾ :
ਜ਼ਿਕਰਯੋਗ ਹੈ ਕਿ ਧਨਬਾਦ ਦੇ ਜੱਜ ਉੱਤਮ ਆਨੰਦ ਦੀ ਮੌਤ ਪਿਛਲੀ ਜੁਲਾਈ ਮਹੀਨੇ ’ਚ ਮਾਰਨਿੰਗ ਵਾੱਕ ਦੌਰਾਨ ਇੱਕ ਆਟੋ ਨਾਲ ਟੱਕਰ ਲੱਗਣ ਕਾਰਨ ਹੋ ਗਈ ਸੀ ਜਿਸ ਤਰ੍ਹਾਂ ਨਾਲ ਆਟੋ ਨੇ ਜੱਜ ਨੂੰ ਟੱਕਰ ਮਾਰੀ ਸੀ, ਉਸ ਤੋਂ ਕਈ ਸਵਾਲ ਉੱਠ ਖੜੇ ਹੋਏ ਤੇ ਇਸ ਸ਼ੱਕੀ ਮੌਤ ਦੀ ਜਾਂਚ ਦੀ ਜ਼ਿੰਮੇਵਾਰੀ ਸੀਬੀਆਈ ਨੂੰ ਸੌਂਪੀ ਗਈ ਪਰ ਹੁਣ ਤੱਕ ਸੀਬੀਆਈ ਕੋਈ ਠੋਸ ਨਤੀਜੇ ’ਤੇ ਨਹੀਂ ਪਹੁੰਚ ਸਕੀ ਤੇ ਇਸ ਮਾਮਲੇ ’ਚ ਗਿ੍ਰਫ਼ਤਾਰ ਆਟੋ ਡਰਾਈਵਰ ਸਮੇਤ ਦੋ ਹੋਰ ਵਿਅਕਤੀਆਂ ਖਿਲਾਫ਼ ਦੋਸ਼ ਪੱਤਰ ਵੀ ਸੌਂਪਿਆ ਜਾ ਚੁੱਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ