ਕਾਬੂ ਕੀਤੇ ਸਮੱਗਲਰ ਦੀ ਨਿਸ਼ਾਨਦੇਹੀ ’ਤੇ ਬਰਾਮਦ ਹੋਈ 53.10 ਕਰੋੜ ਦੀ ਹੈਰੋਇਨ

Heroin

ਕਾਬੂ ਕੀਤੇ ਸਮੱਗਲਰ ਦੀ ਨਿਸ਼ਾਨਦੇਹੀ ’ਤੇ ਬਰਾਮਦ ਹੋਈ 53.10 ਕਰੋੜ ਦੀ ਹੈਰੋਇਨ

ਕਾਬੂ ਮੁਲਜ਼ਮ ਦਾ ਰਿਮਾਂਡ ਲੈ ਕੇ ਪੁਲਿਸ ਹੋਰ ਕਰੇਗੀ ਪੁੱਛਗਿੱਛ

ਸਤਪਾਲ ਥਿੰਦ, ਫਿਰੋਜ਼ਪੁਰ । ਇੱਕ ਹਫਤਾ ਪਹਿਲਾਂ 20 ਗ੍ਰਾਮ ਹੈਰੋਇਨ ਸਮੇਤ ਫੜੇ ਗਏ ਇੱਕ ਭਾਰਤੀ ਤਸਕਰ ਤੋਂ ਪੁੱਛਗਿੱਛ ਕਰਨ ਦੌਰਾਨ ਫਿਰੋਜ਼ਪੁਰ ਪੁਲਿਸ ਨੂੰ ਹੈਰੋੋਇਨ ਦੀ ਭਾਰੀ ਖੇਪ ਬਰਾਮਦ ਕਰਨ ’ਚ ਵੱਡੀ ਸਫਲਤਾ ਹੱਥ ਲੱਗੀ ਹੈ, ਜਿਸ ਦੀ ਕੌਮਾਂਤਰੀ ਬਜ਼ਾਰ ’ਚ ਕੀਮਤ ਲਗਭਗ 53 ਕਰੋੜ 10 ਲੱਖ ਦੱਸੀ ਜਾ ਰਹੀ ਹੈ।

ਇਸ ਸਬੰਧੀ ਐੱਸਐੱਸਪੀ ਫਿਰੋਜ਼ਪੁਰ ਭਾਗੀਰਥ ਸਿੰਘ ਮੀਨਾ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ 3 ਅਗਸਤ ਨੂੰ ਜਗਦੀਸ਼ ਸਿੰਘ ਉਰਫ ਕਾਲੀ (30) ਪੁੱਤਰ ਮਹਿੰਦਰ ਸਿੰਘ ਵਾਸੀ ਗੱਟੀ ਰਾਜੋ ਕੇ ਨੂੰ ਰੇਲਵੇ ਫਾਟਕ ਪਿੰਡ ਮਧਰੇ ਕੋਲ ਨਾਕਾਬੰਦੀ ਕਰਕੇ ਸਮੇਤ ਮੋਟਰਸਾਇਕਲ ਹੀਰੋ ਡੀਲਕਸ ਕਾਬੂ ਕੀਤਾ ਸੀ, ਜਿਸਦੀ ਤਲਾਸ਼ੀ ਕਰਨ ’ਤੇ ਉਸ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਖਿਲਾਫ਼ ਮੁਕੱਦਮਾ ਦਰਜ ਕਰਕੇ ਹੋਰ ਪੁੱਛ-ਗਿੱਛ ਕਰਨ ਉਪਰੰਤ ਪਤਾ ਲੱਗਾ ਕਿ ਉਸਦੇ ਪਾਕਿਸਤਾਨੀ ਸਮੱਗਲਰਾਂ ਨਾਲ ਗੂੜੇ ਸਬੰਧ ਹਨ ਅਤੇ ਉਸ ਵੱਲੋਂ ਕੀਤੇ ਗਏ ਇੰਕਸਾਫ ਮੁਤਾਬਿਕ 3 ਅਗਸਤ ਨੂੰ ਹੀ 136 ਬਟਾਲੀਅਨ ਬੀ.ਐਸ.ਐਫ ਦੀ ਚੌਂਕੀ ਉਲੋ ਕੇ ਕੰਢਿਆਲੀ ਤਾਰ ਤੋਂ ਪਾਰ ਗੇਟ ਨੰਬਰ 188 ਤੋਂ ਅੱਗੇ ਇੰਡੋ-ਪਾਕਿ ਜ਼ੀਰੋ ਲਾਈਨ ਦੇ ਕੋਲ ਭਾਰਤ ਵਾਲੇ ਪਾਸਿਓਂ ਪੀਲੇ ਰੰਗ ਦੇ ਪੈਕਟ ਵਿੱਚ 500 ਗ੍ਰਾਮ ਹੈਰੋਇਨ ਜ਼ਮੀਨ ਵਿੱਚ ਦੱਬੀ ਹੋਈ ਬਰਾਮਦ ਕੀਤੀ ਗਈ।

ਦੌਰਾਨੇ ਪੁਲਿਸ ਰਿਮਾਂਡ ਜਗਦੀਸ਼ ਸਿੰਘ ਉਰਫ ਕਾਲੀ ਤੋਂ ਦੁਬਾਰਾ ਪੁੱਛ-ਗਿੱਛ ਦੌਰਾਨ 11 ਅਗਸਤ ਨੂੰ 136 ਬਟਾਲੀਅਨ ਬੀ.ਐਸ.ਐਫ ਚੌਂਕੀ ਮੁਹੰਮਦੇ ਵਾਲਾ ਕੰਡਿਆਲੀ ਤਾਰ ਤੋਂ ਪਾਰ ਇੰਡੋ-ਪਾਕਿ ਜ਼ੀਰੋ ਲਾਈਨ ਦੇ ਗੇਟ ਨੰਬਰ 183, ਬੁਰਜੀ ਨੰਬਰ 183/2 ਦੇ ਕੋਲੋਂ ਭਾਰਤ ਵਾਲੇ ਪਾਸਿਓਂ 10 ਕਿਲੋਗ੍ਰਾਮ ਹੈਰੋਇਨ ਪੀਲੇ ਰੰਗ ਦੇ ਪੈਕਟ, ਜੋ ਪਲਾਸਟਿਕ ਦੇ ਬੋਰੇ ਵਿੱਚ ਪਾਏ ਹੋਏ ਸਨ ਤੇ ਘਾਹ ਫੂਸ ਵਿੱਚ ਛੁਪਾਕੇ ਰੱਖੀ ਹੋਈ, ਬਰਾਮਦ ਹੋਈ। ਇਸ ਤਰ੍ਹਾਂ ਕੁੱਲ 10 ਕਿਲੋ 620 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸਦੀ ਅੰਤਰ-ਰਾਸ਼ਟਰੀ ਕੀਮਤ ਕਰੀਬ 53 ਕਰੋੜ 10 ਲੱਖ ਰੁਪਏ ਹੈ। ਐੱਸਐੱਸਪੀ ਫਿਰੋਜ਼ਪੁਰ ਨੇ ਦੱਸਿਆ ਉਕਤ ਮੁਲਜ਼ਮ ਨੂੰ ਪੇਸ਼ ਅਦਾਲਤ ਕਰਕੇ ਦੁਬਾਰਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸਦੀ ਦੀ ਪੁੱਛ-ਗਿੱਛ ਤੋਂ ਹੋਰ ਸੁਰਾਗ ਲੱਗਣ ਦੀ ਸੰਭਾਵਨਾ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ