ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਸਰਚ ਆਪ੍ਰੇਸ਼ਨ ਦ...

    ਸਰਚ ਆਪ੍ਰੇਸ਼ਨ ਦੌਰਾਨ 4 ਕਿੱਲੋ 177 ਗ੍ਰਾਮ ਹੈਰੋਇਨ ਬਰਾਮਦ

    Heroin
    ਬਰਾਮਦ ਕੀਤੀ ਹੈਰੋਇਨ ਸਮੇਤ ਡੀਐਸਪੀ ਜਲਾਲਾਬਾਦ ਅਤੇ ਬੀਐੱਸਐੱਫ ਦੇ ਅਧਿਕਾਰੀ।

    ਫਾਜ਼ਿਲਕਾ (ਰਜਨੀਸ਼ ਰਵੀ)। ਸਥਾਨਕ ਪੁਲਿਸ ਵੱਲੋਂ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਪੁਲਿਸ ਵੱਲੋਂ 4 ਕਿੱਲੋ 177 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਅੱਛਰੂ ਰਾਮ ਪੀਪੀਐਸ ਉਪ ਕਪਤਾਨ ਪੁਲਿਸ ਸਡ. ਜਲਾਲਾਬਾਦ ਦੀ ਅਗਵਾਈ ਹੇਠ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀਆਈਏ ਫਾਜਿਲਕਾ ਸਮੇਤ ਪੁਲਿਸ ਪਾਰਟੀ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਦਿਸ਼ਾਵਾਂ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਪਿੰਡ ਜ਼ੋਧਾ ਭੈਣੀ ਤੋਂ ਪੂਰਬ ਦਿਸ਼ਾ ਵੱਲ ਸਰਚ ਕੀਤੀ ਗਈ ਤਾਂ ਲਛਮਣ ਮਾਈਨਰ ਜੋ ਕਿ ਖਾਲੀ ਸੀ। (Heroin)

    ਦੇ ਪਾਰ ਪੂਰਬ ਦਿਸ਼ਾ ਬੰਨ੍ਹ ਕੋਲ ਇਕ ਘਾਹ ਵਿੱਚ ਪਿਆ ਥੈਲਾ ਮਿਲਿਆ। ਜਿਸ ਨੂੰ ਚੈਕ ਕੀਤਾ ਗਿਆ ਤਾਂ ਉਸ ਵਿੱਚੋਂ ਦੋ ਹੋਰ ਮਿੱਟੀ ਨਾਲ ਲਿੱਬੜੇ ਹੋਏ ਭੂਰੇ ਰੰਗ ਦੇ ਕਿੱਟ ਬੈਗ ਬਰਾਮਦ ਹੋਏ। ਜਿੰਨ੍ਹਾਂ ਉਪਰ ਪਲਾਸਟਿਕ ਰੇਡੀਅਮ ਦੀਆਂ ਛੋਟੀਆਂ ਪਾਇਪਾਂ ਟੇਪ ਨਾਲ ਲੱਗੀਆਂ ਹੋਈਆਂ ਸਨ ਦੋਵਾਂ ਕਿੱਟ ਬੈਗਾਂ ਵਿਚੋਂ ਹਰ ਇੱਕ ਕਿੱਟ ਬੈਗ ’ਚੋਂ ਚਾਰ-ਚਾਰ ਪੈਕਟ ਕੁੱਲ 08 ਪੈਕਟ ਬਰਾਮਦ ਹੋਏ। ਜੋ ਕਿ ਮੋਮੀ ਲਿਫਾਫੇ ਨਾਲ ਕਵਰ ਸਨ ਇਨ੍ਹਾਂ ਵਿਚੋਂ ਬਰਾਮਦ ਹੋਈ ਹੈਰੋਇਨ ਦਾ ਕੁੱਲ ਵਜ਼ਨ 04 ਕਿੱਲੋ 177 ਗ੍ਰਾਮ ਸੀ ਇਸ ਸਬੰਧੀ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਥਾਣਾ ਸਦਰ ਜਲਾਲਾਬਾਦ ਵਿਖੇ ਮਾਮਲਾ ਦਰਜ ਕਰ ਲਿਆ ਹੈ। (Heroin)

    LEAVE A REPLY

    Please enter your comment!
    Please enter your name here