ਸਫ਼ਲਤਾ ਲਈ ਏਦਾਂ ਰੱਖੋ ਕਦਮ

Here, Steps, success

ਸਫ਼ਲਤਾ ਸਾਰੇ ਚਾਹੁੰਦੇ ਹਨ, ਪਰ ਇਹ ਸਭ ਨੂੰ ਮਿਲਦੀ ਕਿੱਥੇ ਹੈ? ਕਈ ਵਾਰ ਤਾਂ ਇਹ ਚੰਗੀ ਐਜ਼ੂਕੇਸ਼ਨ ਅਤੇ ਲੋੜੀਂਦੀ ਮਿਹਨਤ ਤੋਂ ਬਾਅਦ ਵੀ ਨਹੀਂ ਮਿਲਦੀ ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਲੋਕ ਆਪਣੇ ਲਈ ਗਲਤ ਫੀਲਡ ਚੁਣ ਲੈਂਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ, ਉਦੋਂ ਤੱਕ ਕਾਫ਼ੀ ਦੇਰ ਹੋ ਜਾਂਦੀ ਹੈ ਅਤੇ ਉਹ ਆਪਣੇ ਕੁਲੀਗਸ ਤੋਂ ਕਰੀਅਰ ਦੀ ਦੌੜ ਵਿਚ ਪਿੱਛੇ ਹੋ ਜਾਂਦੇ ਹਨ ਇਸ ਹਾਲਤ ਤੋਂ ਬਚਣ ਲਈ ਆਪਣਾ ਗੋਲ ਡਿਸਾਇਡ ਕਰਨ ਤੋਂ ਲੈ ਕੇ ਸਫ਼ਲਤਾ ਮਿਲਣ ਤੱਕ ਹਰ ਕਦਮ ‘ਤੇ ਆਪਣੀ ਇੰਟੈਲੀਜੈਂਸ ਨੂੰ ਯੂਜ਼ ਕਰੋ ਜੇਕਰ ਇਨ੍ਹਾਂ ਪੁਆਇੰਟਸ ‘ਤੇ ਫੋਕਸ ਕਰੋਗੇ, ਤਾਂ ਸਫ਼ਲਤਾ ਅਸਾਨੀ ਨਾਲ ਮਿਲ ਸਕਦੀ ਹੈ।

ਡਿਸਾਇਡ ਯੂਅਰ ਗੋਲ:

ਸਫ਼ਲ ਵਿਅਕਤੀਤਵ ਦੀ ਗੱਲ ਕਰੀਏ, ਤਾਂ ਉਨ੍ਹਾਂ ਨੇ ਪਹਿਲਾਂ ਆਪਣਾ ਗੋਲ ਡਿਸਾਇਡ ਕੀਤਾ ਤੇ ਫਿਰ ਉਸ ਦਿਸ਼ਾ ਵਿਚ ਕੰਮ ਸ਼ੁਰੂ ਕੀਤਾ ਤੁਸੀਂ ਵੀ ਇਸ ਫਾਰਮੂਲੇ ਨੂੰ ਅਪਣਾ ਸਕਦੇ ਹੋ ਆਪਣਾ ਗੋਲ, ਆਪਣੀ ਸਟਰੈਂਥ, ਰੂਚੀ ਤੇ ਪ੍ਰੋਇਰਟੀ ਦੇ ਆਧਾਰ ‘ਤੇ ਤੈਅ ਕਰੋ ਅਸੀਂ ਇਹ ਕੰਮ ਕਰ ਸਕਦੇ ਹਾਂ? ਸਾਡੀ ਰੂਚੀ ਇਸ ਵਿਚ ਹੈ ਜਾਂ ਨਹੀਂ? ਸਾਡੀ ਪ੍ਰੋਇਰਟੀ ਵਿਚ ਇਸਦਾ ਕ੍ਰਮ ਕੀ ਹੈ? ਇਨ੍ਹਾਂ ਦੇ  ਜਵਾਬ ਖੁਦ ਤੋਂ ਪੁੱਛੋ ਜੋ ਜਵਾਬ ਆਉਣ, ਉਸ ਦੇ ਆਧਾਰ ‘ਤੇ ਹੀ ਆਪਣਾ ਟੀਚਾ ਮਿੱਥੋ।
ਡਿਸਾਇਡ ਯੂਅਰ ਵਰਕ ਸਟ੍ਰੈਟੇਜੀ:
ਗੋਲ ਡਿਸਾਇਡ ਕਰਨ ਤੋਂ ਬਾਅਦ ਸੈਕਿੰਡ ਸਟੈੱਪ ਵਿਚ ਉਸਨੂੰ ਹਾਸਲ ਕਰਨ ਲਈ ਵਰਕ ਸਟ੍ਰੈਟੇਜੀ ਬਣਾਉਣੀ ਹੈ ਇਸੇ ਵਰਕ ਸਟ੍ਰੈਟੇਜ਼ੀ ਦੇ ਅਧਾਰ ‘ਤੇ ਸਫ਼ਲਤਾ ਤੱਕ ਪਹੁੰਚਣਾ ਹੈ ਸਟ੍ਰੈਟੇਜੀ ਬਣਾਉਂਦੇ ਸਮੇਂ ਆਪਣੀ ਕੈਪੇਸਿਟੀ ਨੂੰ ਜ਼ਿਆਦਾ ਜਾਂ ਘੱਟ ਨਹੀਂ ਮਾਪਣਾ ਚਾਹੀਦਾ ਇਹ ਰਣਨੀਤੀ ਰੀਅਲਟੀ ‘ਤੇ ਤੈਅ ਹੋਵੇਗੀ, ਤਾਂ ਹੀ ਚੰਗਾ ਰਿਜ਼ਲਟ ਮਿਲੇਗਾ ਵਰਕ ਸਟ੍ਰੈਟੇਜੀ ਬਣਾਉਣ ਵਿਚ ਤੁਸੀਂ ਕਿਸੇ ਮਾਹਿਰ ਜਾਂ ਸੀਨੀਅਰ ਦੀ ਮੱਦਦ ਲੈ ਸਕੋ, ਤਾਂ ਰਿਜ਼ਲਟ ਹੋਰ ਵੀ ਵਧੀਆ ਮਿਲ ਸਕਦਾ ਹੈ ਧਿਆਨ ਰੱਖੋ ਕਿ ਵਰਕ ਸਟ੍ਰੈਟੇਜੀ, ਤੁਹਾਡੇ ਵਰਕ ਸ਼ਿਡਿਊਲ ਨਾਲ ਮੈਚ ਕਰੇ ਤੇ ਕਿਤੋਂ ਵੀ ਉਹ ਤੁਹਾਡੀ ਵਰਕ ਕੈਪੇਸਿਟੀ ਤੋਂ ਓਵਰ ਨਾ ਹੋਵੇ ਇਸ ਪੁਆਇੰਟ ‘ਤੇ ਅਸੀਂ ਜਿੰਨੀ ਇਮਾਨਦਾਰੀ ਵਰਤਾਂਗੇ, ਸਫ਼ਲਤਾ ਓਨੀ ਹੀ ਨੇੜੇ ਆਉਂਦੀ ਜਾਵੇਗੀ।
ਬ੍ਰੇਕ ਦ ਬੈਰੀਅਰਸ:
ਟਾਰਗੇਟ ਡਿਸਾਇਡ ਕਰਨ ਅਤੇ ਵਰਕ ਸਟ੍ਰੈਟੇਜੀ ਬਣਾਉਣ ਤੋਂ ਬਾਅਦ ਆਪਣੀਆਂ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ, ਜੋ ਸਫ਼ਲਤਾ ਵਿਚ ਅੜਿੱਕਾ ਬਣ ਸਕਦੀਆਂ ਹਨ ਸਮਝਦਾਰੀ ਤੋਂ ਕੰਮ ਲੈਂਦਿਆਂ ਆਪਣੇ ਵੀਕ ਪੁਆਇੰਟਸ ਪਹਿਚਾਣੋ ਫਰੈਂਡਸ, ਗਾਰਡੀਅਨ ਜਾਂ ਟੀਚਰ ਦੀ ਮੱਦਦ ਲਓ, ਜਿਨ੍ਹਾਂ ਤੋਂ ਤੁਹਾਨੂੰ ਆਪਣੀਆਂ ਕਮੀਆਂ ਜਾਣਨ ਵਿਚ ਮੱਦਦ ਮਿਲੇਗੀ ਆਪਣੇ-ਆਪ ਨੂੰ ਸਵਾਲ ਕਰੋ ਕਿ ਕੀ ਇਹ ਕਮੀਆਂ ਸਾਡੀ ਸਫ਼ਲਤਾ ਵਿਚ ਅੜਿੱਕਾ ਬਣ ਸਕਦੀਆਂ ਹਨ? ਜੇਕਰ ਉੱਤਰ ਹਾਂ ਹੋਵੇ, ਤਾਂ ਸਟ੍ਰੈਟੇਜੀ ਵਿਚ ਥੋੜ੍ਹਾ ਬਦਲਾਅ ਕਰਦੇ ਹੋਏ ਪਹਿਲੀ ਪ੍ਰੋਇਰਟੀ ਇਨ੍ਹਾਂ ਵੀਕ ਪੁਆਇੰਟਸ ਨੂੰ ਦੂਰ ਕਰਨ ਦੀ ਬਣਾਓ।
ਜੱਜ ਯੂਅਰ ਪ੍ਰੋਗਰੈੱਸ:
ਸਟੈੱਪ-ਬਾਈ-ਸਟੈੱਪ ਸਟ੍ਰੈਟੇਜੀ ਡਿਵੈਲਪ ਕਰਨ ਤੋਂ ਬਾਅਦ ਹੁਣ ਮੰਜ਼ਿਲ ਵੱਲ ਕਦਮ ਰੱਖੋ ਫਾਈਨਲ ਗੋਲ ਲਈ ਅਸੀਂ ਜੋ ਤਿਆਰੀ ਕਰ ਰਹੇ ਹਾਂ, ਕੀ ਇਹ ਸਹੀ ਦਿਸ਼ਾ ਵਿਚ ਚੱਲ ਵੀ ਰਹੀ ਹੈ ਜਾਂ ਨਹੀਂ, ਇਹ ਵੀ ਜੱਜ ਕਰਨਾ ਜ਼ਰੂਰੀ ਹੈ ਜੇਕਰ ਸਾਨੂੰ ਇਹੀ ਨਹੀਂ ਪਤਾ ਹੋਵੇਗਾ, ਤਾਂ ਮੁਮਕਿਨ ਹੈ ਕਿ ਆਖ਼ਰੀ ਪਲਾਂ ਵਿਚ ਸਾਡੀ ਰਫ਼ਤਾਰ ਘੱਟ ਹੋ ਜਾਵੇਗੀ ਇਸ ਤੋਂ ਬਚਣ ਲਈ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਆਪਣੀ ਤਿਆਰੀ ਨੂੰ ਖੁਦ ਜਾਂ ਕਿਸੇ ਸੀਨੀਅਰ ਤੋਂ ਟੈਸਟ ਕਰਵਾਓ ਇਸ ਨਾਲ ਪਤਾ ਲੱਗ ਜਾਵੇਗਾ ਕਿ ਫਾਈਨਲ ਸਟੇਜ ਤੱਕ ਪਹੁੰਚਣ ਲਈ ਕਿੰਨਾ ਐਫ਼ਰਟ ਲਾਏ ਜਾਣ ਦੀ ਲੋੜ ਹੈ।

ਐਨਾਲਾਈਜ਼ ਯੂਅਰ ਮਿਸਟੇਕਸ:

ਤੁਸੀਂ ਆਪਣਾ ਵਰਕ ਜੱਜ ਕਰਨਾ ਸ਼ੁਰੂ ਕਰੋਗੇ, ਤਾਂ ਬਹੁਤ ਸਾਰੀਆਂ ਮਿਸਟੇਕਸ ਤੁਹਾਡੇ ਸਾਹਮਣੇ ਆਉਣ ਲੱਗਣਗੀਆਂ ਇਨ੍ਹਾਂ ਮਿਸਟੇਕਸ ਨੂੰ ਇਗਨੋਰ ਕਰਨਾ ਸਭ ਤੋਂ ਵੱਡੀ ਮਿਸਟੇਕ ਹੈ ਮਿਸਟੇਕਸ ਕਿਉਂ ਹੋ ਰਹੀਆਂ ਹਨ, ਇਸ ‘ਤੇ ਧਿਆਨ ਦਿਓ ਅਤੇ ਪੂਰੇ ਪ੍ਰਿਪਰੇਸ਼ਨ ਦੇ ਨਾਲ ਇਨ੍ਹਾਂ ਨੂੰ ਦੂਰ ਕਰੋ ਤੁਸੀਂ ਜੇਕਰ ਆਪਣੀ ਪੂਰੀ ਇਮਾਨਦਾਰੀ ਨਾਲ ਇਸ ਦਿਸ਼ਾ ਵਿਚ ਮਿਹਨਤ ਦੇ ਨਾਲ ਕੰਮ ਕਰੋਗੇ, ਤਾਂ ਸਫ਼ਲਤਾ ਜ਼ਿਆਦਾ ਦਿਨਾਂ ਤੱਕ ਤੁਹਾਡੇ ਤੋਂ ਦੂਰ ਨਹੀਂ ਰਹਿ ਸਕਦੀ ਸਭ ਤੋਂ ਪਹਿਲਾਂ ਹੋ ਰਹੀਆਂ ਵੱਡੀਆਂ ਮਿਸਟੇਕਸ ਨੂੰ ਦੂਰ ਕਰੋ ਕਿਉਂਕਿ ਜੇਕਰ ਇਹ ਠੀਕ ਹੋ ਗਈਆਂ, ਤਾਂ ਛੋਟੀਆਂ ਮਿਸਟੇਕਸ ਤਾਂ ਖੁਦ-ਬ-ਖੁਦ ਦੂਰ ਹੋ ਜਾਣਗੀਆਂ।
ਜਲਦੀ ਸੰਤੁਸ਼ਟ ਨਾ ਹੋਵੋ:
ਸ਼ੁਰੂਆਤੀ ਸਫ਼ਲਤਾ ਤੋਂ ਹੀ ਅਸੀਂ ਸੰਤੁਸ਼ਟ ਹੋ ਜਾਂਦੇ ਹਾਂ ਤੇ ਕੰਮ ਨੂੰ ਲੈ ਕੇ ਜਿੰਮੇਵਾਰੀ ਘੱਟ ਕਰ ਦਿੰਦੇ ਹਾਂ ਜਦੋਂਕਿ ਲੰਮਾ ਸਮਾਂ ਸਫ਼ਲਤਾ ਲਈ ਉਦੋਂ ਤੱਕ ਸੰਤੁਸ਼ਟ ਨਹੀਂ ਹੋਣਾ ਚਾਹੀਦਾ, ਜਦੋਂ ਤੱਕ ਫਾਈਨਲ ਗੋਲ ਨਾ ਮਿਲ ਜਾਵੇ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।