ਸਾਡੇ ਨਾਲ ਸ਼ਾਮਲ

Follow us

11.5 C
Chandigarh
Monday, February 2, 2026
More
    Home Breaking News ਅਮਰੀਕਾ ਦੇ ਅਲਾ...

    ਅਮਰੀਕਾ ਦੇ ਅਲਾਸਕਾ ਵਿਚ ਹੈਲੀਕਾਪਟਰ ਹੋਇਆ ਕਰੈਸ਼ , ਪੰਜ ਦੀ ਮੌਤ, ਇਕ ਜ਼ਖਮੀ

    ਅਮਰੀਕਾ ਦੇ ਅਲਾਸਕਾ ਵਿਚ ਹੈਲੀਕਾਪਟਰ ਹੋਇਆ ਕਰੈਸ਼ , ਪੰਜ ਦੀ ਮੌਤ, ਇਕ ਜ਼ਖਮੀ

    ਵਾਸ਼ਿੰਗਟਨ | ਅਮਰੀਕਾ ਦੇ ਅਲਾਸਕਾ ਵਿਚ ਨਿਕ ਗਲੇਸ਼ੀਅਰ ‘ਤੇ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਅਲਾਸਕਾ ਦੇ ਪਬਲਿਕ ਸੇਫਟੀ ਵਿਭਾਗ ਨੇ ਐਤਵਾਰ ਨੂੰ ਇਹ ਬਿਆਨ ਜਾਰੀ ਕੀਤਾ।

    ਬਿਆਨ ਦੇ ਅਨੁਸਾਰ ਅਲਾਸਕਾ ਦੇ ਅਧਿਕਾਰੀਆਂ ਨੂੰ ਰਾਤ 10 ਵਜੇ ਨਿਕ ਗਲੇਸ਼ੀਅਰ ਵਿਖੇ ਇੱਕ ਹੈਲੀਕਾਪਟਰ ਦੇ ਹਾਦਸੇ ਬਾਰੇ ਜਾਣਕਾਰੀ ਮਿਲੀ। ਇਸ ਹਾਦਸੇ ਵਿੱਚ ਸਿਰਫ ਇੱਕ ਵਿਅਕਤੀ ਬਚਿਆ ਹੈ, ਜਿਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹੈਲੀਕਾਪਟਰ ਵਿਚ ਸਵਾਰ ਪੰਜ ਹੋਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੀ ਜਾਂਚ ਕਰ ਰਿਹਾ ਹੈ।