ਦੇਸ਼ ਅੰਦਰ ਆਈਏਐੱਸ, ਆਈਪੀਐੱਸ ਸਮੇਤ ਹੋਰ ਉੱਚ ਪ੍ਰੀਖਿਆ ਲਈ ਨਿੱਜੀ ਕੋਚਿੰਗ ਸੈਂਟਰ ਮੋਟੀਆਂ ਫੀਸਾਂ ਲੈ ਰਹੇ ਹਨ ਕਈ ਸੈਂਟਰ 2 ਲੱਖ ਤੋਂ ਵੀ ਵੱਧ ਫੀਸ ਲੈ ਰਹੇ ਹਨ ਅਜਿਹੇ ਹਲਾਤਾਂ ’ਚ ਆਮ ਵਿਦਿਆਰਥੀ ਕੋਚਿੰਗ ਨਹੀਂ ਲੈ ਸਕਦਾ ਹੈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਉੱਚ ਪ੍ਰੀਖਿਆਵਾਂ ਦੀ ਤਿਆਰੀ ਲਈ ਆਪਣੇ ਪੱਧਰ ’ਤੇ ਮੁਫ਼ਤ ਕੋਚਿੰਗ ਦਾ ਪ੍ਰਬੰਧ ਕਰਵਾਉਣਾ ਚਾਹੀਦਾ ਹੈ। ਤਾਂ ਕਿ ਜ਼ਰੂਰਤਮੰਦ ਦੂਰ-ਦੁਰਾਡੇ ਦੇ ਵਿਦਿਆਰਥੀ ਪ੍ਰੀਖਿਆ ਦੇਣ ਦਾ ਮੌਕਾ ਪ੍ਰਾਪਤ ਕਰ ਸਕਣ ਕੁਝ ਨਿੱਜੀ ਸੈਂਟਰ ਸਿੱਧੇ-ਸਾਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਭਰਮਾਉਣ ਲਈ ਨਵੀਂਆਂ-ਨਵੀਂਆਂ ਚਾਲਾਂ ਚੱਲ ਰਹੇ ਹਨ ਇਹ ਕੋਚਿੰਗ ਸੈਂਟਰ ਅਜਿਹੇ ਇਸ਼ਤਿਹਾਰ ਜਾਰੀ ਕਰ ਦਿੰਦੇ ਹਨ। (Coaching Centers)
ਇਹ ਵੀ ਪੜ੍ਹੋ : Terrorist Attack: ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ‘ਚ ਇੱਕ ਜਵਾਨ ਹੋਇਆ ਸ਼ਹੀਦ, 4 ਜ਼ਖਮੀ
ਜਿਨ੍ਹਾਂ ’ਚ ਸਫ਼ਲ ਹੋਏ ਉਮੀਦਵਾਰਾਂ ਦੀ ਗਿਣਤੀ ਯੂਪੀਐੱਸਸੀ ਵੱਲੋਂ ਜਾਰੀ ਕੀਤੀ ਸੂਚੀ ਤੋਂ ਚਾਰ ਗੁਣਾ ਜ਼ਿਆਦਾ ਹੁੰਦੀ ਹੈ। ਇੱਕ ਰਿਪੋਰਟ ਅਨੁਸਾਰ ਸੰਨ 2022 ’ਚ 933 ਉਮੀਦਵਾਰਾਂ ਨੇ ਪ੍ਰੀਖਿਆ ’ਚ ਸਫ਼ਲਤਾ ਹਾਸਲ ਕੀਤੀ ਸੀ ਪਰ ਵੱਖ-ਵੱਖ ਕੋਚਿੰਗ ਸੈਂਟਰਾਂ ਨੇ 3500 ਤੋਂ ਜ਼ਿਆਦਾ ਪਾਸ ਉਮੀਦਵਾਰਾਂ ਨੂੰ ਆਪਣੇ ਪੁਰਾਣੇ ਵਿਦਿਆਰਥੀ ਹੋਣ ਦਾ ਦਾਅਵਾ ਕਰਨ ਵਾਲੇ ਇਸ਼ਤਿਹਾਰ ਜਾਰੀ ਕਰ ਦਿੱਤੇ ਕੇਂਦਰੀ ਉਪਭੋਗਤਾ ਸੁਰੱਖਿਆ ਅਥਾਰਟੀ ਨੇ ਕਾਰਵਾਈ ਕਰਦਿਆਂ ਅਜਿਹੇ ਤਿੰਨ ਸੈਂਟਰਾਂ ਨੂੰ ਇੱਕ ਲੱਖ ਰੁਪਏ ਜ਼ੁਰਮਾਨਾ ਕਰ ਦਿੱਤਾ ਸੀ ਅਤੇ 17 ਨੂੰ ਨੋਟਿਸ ਜਾਰੀ ਕੀਤੇ ਸਨ ਇਸ ਲਈ ਜ਼ਰੂਰੀ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਵਿਦਿਆਰਥੀਆਂ ਨੂੰ ਭਰਮਾਉਣ ਵਾਲੀ ਇਸ਼ਤਿਹਾਰਬਾਜ਼ੀ ’ਤੇ ਸਖ਼ਤ ਨਿਗਰਾਨੀ ਰੱਖਣ। (Coaching Centers)