ਦਿੱਲੀ-ਐਨਸੀਆਰ ਖੇਤਰ ’ਚ ਭਾਰੀ ਮੀਂਹ

ਦਿੱਲੀ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ

ਨਵੀਂ ਦਿੱਲੀ। ਕੌਮੀ ਰਾਜਧਾਨੀ ਖੇਤਰ (ਐਨਸੀਆਰ) ’ਚ ਬੁੱਧਵਾਰ ਨੂੰ ਭਾਰੀ ਮੀਂਹ ਪੈਣ ਨਾਲ ਕਈ ਇਲਾਕਿਆਂ ’ਚ ਪਾਣੀ ਭਰ ਗਿਆ ਜਿਸ ਨਾਲ ਦਿੱਲੀ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੌਮੀ ਰਾਜਧਾਨੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਭਾਰੀ ਮੀਂਹ ਜਾਰੀ ਹੈ, ਜਿਸ ਨਾਲ ਕਈ ਥਾਵਾਂ ’ਤੇ ਪਾਣੀ ਭਰ ਗਿਆ ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਦੇ ਕਈ ਹਿੱਸਿਆਂ ਤੇ ਆਸ-ਪਾਸ ਦੇ ਸ਼ਹਿਰਾਂ ਜਿਵੇਂ ਨੋਇਡਾ, ਗੇ੍ਰਟਰ ਨੋਇਡਾ, ਗਾਜ਼ਿਆਬਾਦ ਤੇ ਗੁਰੂਗ੍ਰਾਮ ’ਚ ਦਰਮਿਆਨੀ ਤੋਂ ਭਾਰੀ ਮੀਂਹ ਪਿਆ ਇਸ ਤੋਂ ਪਹਿਲਾਂ ਦਿੱਲੀ-ਐਨਸੀਆਰ ’ਚ ਮੰਗਲਵਾਰ ਨੂੰ ਵੀ ਚੰਗਾ ਮੀਂਹ ਪਿਆ।

ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਕੌਮੀ ਰਾਜਧਾਨੀ ’ਚ ਪੂਰੇ ਦਿਨ ਮੀਂਹ ਜਾਰੀ ਰਹਿਣ ਦੇ ਆਸਾਰ ਸਨ ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ’ਚ 30 ਅਗਸਤ ਤੱਕ 144.7 ਮਿਮੀ ਮੀਂਹ ਦਰਜ ਹੋਣ ਤੋਂ ਬਾਅਦ ਕੌਮੀ ਰਾਜਧਾਨੀ ਖੇਤਰ ’ਚ ਇੱਕ-ਚਾਰ ਸਤੰਬਰ ਦਰਮਿਆਨ ਮੀਂਹ ਤੇ ਛੇ ਸਤੰਬਰ ਨੂੰ ਹਨ੍ਹੇਰ ਆਉਣਾ ਦਾ ਅੰਦਾਜ਼ਾ ਪ੍ਰਗਟਾਇਆ ਸੀ।

ਵਿਭਾਗ ਦੇ ਅੰਕੜਿਆਂ ਅਨੁਸਾਰ ਅਗਸਤ ਮਹੀਨੇ ’ਚ ਮੀਂਹ ਆਮ ਔਸਤ 209.4 ਮਿਮੀ ਤੋਂ ਲਗਭਗ 31 ਫੀਸਦੀ ਘੱਟ ਰਿਹਾ ਦਿੱਲੀ ’ਓ ਕੇ. ਲੋਦੀ ਰੋਡ, ਆਈਜੀਆਈ ਏਅਰਪੋਰਟ ਤੇ ਆਸ-ਪਾਸ ਦੇ ਹੋਰ ਇਲਾਕਿਆਂ ’ਚ ਅੱਜ ਭਾਰੀ ਮੀਂਹ ਪੈਣ ਦਾ ਅਨੁਮਾਨ ਸੀ ਇਸ ਤੋਂ ਇਲਾਵਾ ਐਨਸੀਆਰ ਖੇਤਰ ’ਚ ਗੁਰੂਗ੍ਰਾਮ, ਮਾਨੇਸਰ, ਫਰੀਦਾਬਾਦ, ਬਲਭਗੜ੍ਹ, ਨੋਇਡਾ, ਗ੍ਰੇਟਰ ਨੋਇਡਾ, ਇੰਦਰਪੁਰਮ, ਲੋਨੀ ਦੇਹਾਤ, ਹਿੰਡਨ ਏਅਰ ਫੋਰਸ, ਗਾਜਿਆਬਾਦ ’ਚ ਵੀ ਦਰਮਿਆਨਾ ਮੀਂਹ ਪਿਆ।

ਦਿੱਲੀ ’ਚ ਮੰਗਲਵਾਰ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ, ਜਿਸ ਨਾਲ ਸ਼ਹਿਰ ’ਚ ਕਾਫ਼ੀ ਪਾਣੀ ਭਰ ਜਾਣ ਆਵਾਜਾਈ ਪ੍ਰਭਾਵਿਤ ਹੋ ਗਈ ਹੈ ਰਾਜਧਾਨੀ ’ਚ ਅੱਜ ਦਫ਼ਤਰ ਜਾਣ ਵਾਲੇ ਲੋਕਾਂ ਤੇ ਵਿਕ੍ਰੇਤਾ ਤੇ ਹੋਰ ਲੋਕਾਂ ਨੂੰ ਭਾਰੀ ਮੀਂਹ ਪੈਣ ਕਾਰਨ ਮਜ਼ਬੂਰੀਵੱਸ ਘਰ ਹੀ ਰਹਿਣਾ ਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ