ਮਿੰਟੋ ਬ੍ਰਿਜ ਕੋਲ ਡੀਟੀਸੀ ਦੀ ਬੱਸ ਪਾਣੀ ‘ਚ ਡੁੱਬੀ
ਡਰਾਈਵਰ ਤੇ ਕੰਡਕਟਰ ਨੇ ਛੱਤ ‘ਤੇ ਚੜ੍ਹ ਬਚਾਈ ਜਾਨ
ਨਵੀਂ ਦਿੱਲੀ। ਰਾਜਧਾਨੀ ਦਿੱਲੀ ‘ਚ ਐਤਵਾਰ ਦਾ ਦਿਨ ਰਾਹਤ ਤੇ ਆਫ਼ਤ ਲੈ ਕੇ ਆਇਆ। ਦਿੱਲੀ ‘ਚ ਪਏ ਜ਼ੋਰਦਾਰ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਉੱਥੇ ਇਹ ਮੀਂਹ ਲੋਕਾਂ ਲਈ ਆਫ਼ਤ ਵੀ ਬਣ ਗਿਆ।
ਇਸ ਭਾਰੀ ਮੀਂਹ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ। ਦਿੱਲੀ ਵਾਸੀਆਂ ਨੂੰ ਸਵੇਰੇ ਕੁਝ ਘੰਟੇ ਜ਼ੋਰਦਾਰ ਮੀਂਹ ਪਿਆ। ਇਸ ਦੌਰਾਂਨ ਮਿੰਟੋ ਬ੍ਰਿਜ ‘ਤੇ ਇੱਕ ਲਾਸ਼ ਮਿਲਣ ਨਾਲ ਹੜੰਕਪ ਮੱਚ ਗਿਆ। ਇਹ ਲਾਸ਼ ਡੀਟੀਸੀ ਦੀ ਬੱਸ ਦੇ ਸਾਹਮਣੇ ਤੈਰਦੀ ਨਜ਼ਰ ਆਈ ਜੋ ਬੱਸ ਮਿੰਟੋ ਬ੍ਰਿਜ ‘ਚ ਡੁੱਬ ਗਈ ਸੀ। ਹਾਲਾਂਕਿ ਚੰਗੀ ਇਹ ਰਹੀ ਕਿ ਬੱਸ ‘ਚ ਮੁਸਾਫਰ ਨਹੀਂ ਸਨ। ਬੱਸ ਡਰਾਈਵਰ ਤੇ ਕੰਡਕਟਰ ਬੱਸ ਦੀ ਛੱਤ ‘ਤੇ ਚੜ੍ਹ ਗਏ, ਜਿਨ੍ਹਾਂ ਨੂੰ ਬਾਅਦ ‘ਚ ਪੌੜੀ ਲਾ ਕੇ ਬਾਹਰ ਕੱਢਿਆ ਗਿਆ। ਬੱਸ ਸਾਹਮਣੇ ਤੈਰਦੀ ਮਿਲੀ ਲਾਸ਼ ਇੱਕ ਡਰਾਈਵਰ ਦੀ ਸੀ, ਜਿਸ ਦੀ ਮੌਤ ਪਾਣੀ ‘ਚ ਡੁੱਬਣ ਨਾਲ ਹੋਈ, ਉੱਥੇ ਪਹੁੰਚੇ ਇੱਕ ਵਿਅਕਤੀ ਨੇ ਕਿਸੇ ਤਰ੍ਹਾਂ ਲਾਸ਼ ‘ਚ ਪਾਣੀ ‘ਚੋਂ ਬਾਹਰ ਕੱਢਿਆ।
ਜਾਣਕਾਰੀ ਅਨੁਸਾਰ ਜਿਸ ਵਿਅਕਤੀ ਦੀ ਮੌਤ ਹੋਈ ਉਸ ਦੀ ਪਛਾਣ ਕੁੰਦਨ (60) ਵਜੋਂ ਹੋਈ। ਕੁੰਦਨ ਛੋਟਾ ਹਾਥੀ ਚਲਾਉਂਦਾ ਸੀ। ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਸੀਪੀ ਵੱਲ ਜਾ ਰਿਹਾ ਸੀ। ਰਾਤ ਨੂੰ ਪਏ ਭਾਰੀ ਮੀਂਹ ਤੋਂ ਮਿੰਟੋ ਬ੍ਰਿਜ ‘ਤੇ ਪਾਣੀ ਭਰਿਆ ਹੋਇਆ ਸੀ। ਕੁੰਦਨ ਨੇ ਸੋਚਿਆ ਕਿ ਉਸਦਾ ਵਾਹਨ ਨਿਕਲ ਜਾਵੇਗਾ ਪਰ ਅਜਿਹਾ ਨਹੀਂ ਹੋਇਆ, ਫਿਰ ਅੰਡਰ ਬ੍ਰਿਜ ਕੋਲ ਹੀ ਉਸਦੀ ਡੁੱਬਣ ਨਾਲ ਮੌਤ ਹੋ ਗਈ। ਦਿੱਲੀ ਜਿੱਥੇ ਇੱਕ ਪਾਸੇ ਰਾਹਤ ਲੈ ਕੇ ਆਈ ਉੱਥੇ ਕਈ ਥਾਵਾਂ ‘ਤੇ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ