ਬ੍ਰਾਜ਼ੀਲ ’ਚ ਭਾਰੀ ਮੀਂਹ, 107 ਲੋਕਾਂ ਦੀ ਮੌਤ
(ਏਜੰਸੀ)
ਰਿਆ ਡੀ ਜਨੇਰੀਓl ਬ੍ਰਾਜ਼ੀਲ ਦੇ ਉੱਤਰ-ਪੂਰਬੀ ਪਰਨੰਬੂਕੋ ਸੂਬੇ ’ਚ ਭਾਰੀ ਮੀਂਹ ਕਾਰਨ 107 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 11 ਲੋਕ ਅਜੇ ਵੀ ਲਾਪਤਾ ਹਨ ਸੂਬਾ ਸਰਕਾਰ ਮੁਤਾਬਕ ਭਾਰੀ ਮੀਂਹ, ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 6650 ਲੋਕ ਬੇਘਰ ਹੋ ਗਏ ਹਨ ਮੀਂਹ ਕਾਰਨ ਸਭ ਤੋਂ ਵਧ ਮੌਤਾਂ ਰਾਜ ਦੀ ਰਾਜਧਾਨੀ ਰੇਸੀਫ ਅਤੇ ਇਸ ਦੇ ਮਹਾਨਗਰ ਖੇਤਰਾਂ ਵਿੱਚ ਹੋਈਆਂ ਹਨl
ਮਈ 1996 ਦੇ ਹੜ੍ਹਾਂ ਤੋਂ ਬਾਅਦ ਪਰਨੰਬੁਕੋ ਦੇ ਇਤਿਹਾਸ ਵਿੱਚ ਇਹ ਦੂਜੀ ਸਭ ਤੋਂ ਭਿਆਨਕ ਤ੍ਰਾਸਦੀ ਹੈ ਜਿਸ ਵਿੱਚ 175 ਲੋਕ ਮਾਰੇ ਗਏ ਹਨ ਫਾਇਰਫਾਈਟਰਜ਼ ਅਤੇ ਬ੍ਰਾਜ਼ੀਲ ਦੀ ਫੌਜ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਮੱਦਦ ਨਾਲ ਲਾਪਤਾ ਲੋਕਾਂ ਦੀਆਂ ਲਾਸ਼ਾਂ ਭਾਲ ਰਹੀ ਹੈ ਪਰਨੰਬੂਕੋ ਦੀਆਂ 24 ਨਗਰ ਪਾਲਿਕਾਵਾਂ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ