ਗੁਰੂਗ੍ਰਾਮ ’ਚ ਭਾਰੀ ਮੀਂਹ, ਸੜਕਾਂ ਹੋਈਆਂ ਜਲਥਲ

ਗੁਰੂਗ੍ਰਾਮ ’ਚ ਭਾਰੀ ਮੀਂਹ, ਸੜਕਾਂ ਹੋਈਆਂ ਜਲਥਲ

ਗੁਰੂਗ੍ਰਾਮ। ਗੁਰੂਗ੍ਰਾਮ ’ਚ ਮੀਂਹ ਨਾਲ ਸਾਈਬਰ ਸਿਟੀ ਡੁੱਬ ਗਈ ਹੈ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ’ਚ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੁਰੂਗ੍ਰਾਮ ਦੇ ਸੈਕਟਰ 31, ਸੈਕਟਰ 40, ਸੈਕਟਰ 10, ਸੈਕਟਰ 37 ਵਰਗੇ ਦਰਜਨ ਇਲਾਕਿਆਂ ’ਚ ਸੜਕਾਂ ਜਲ-ਥਲ ਹੋ ਗਈਆਂ ਹਨ।

ਉੱਤਰ ਪ੍ਰਦੇਸ਼, ਰਾਜਸਥਾਨ ’ਚ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕਈ ਇਲਾਕਿਆਂ ’ਚ ਅਗਲੇ ਕੁਝ ਘੰਟਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼ ਦੇ ਨੰਦਗਾਂਵ, ਵਿਰਾਟਨਗਰ, ਕੋਟਪੁਤਲੀ, ਖੈਰਥਲ, ਭਿਵਾੜੀ, ਮਹਾਨੀਪੁਰ ਬਾਲਾਜੀ, ਮਹਾਵਾ, ਰਾਜਗੜ੍ਹ, ਲਛਮਣਗੜ੍ਹ, ਨਦਬਈ ਨਰ, ਅਲਵਰ, ਤਿਜਾਰਾ ਬਿਆਨਾ, ਭਰਤਪੁਰ ’ਚ ਮੀਂਹ ਪੈਣ ਦੀ ਉਮੀਦ ਹੈ।

ਹਰਿਆਣਾ ’ਚ ਅੱਜ ਪੈ ਸਕਦਾ ਹੈ ਮੀਂਹ

ਮੌਸਮ ਵਿਭਾਗ ਅਨੁਸਾਰ ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਮਿਜ਼ੌਰਮ ਤੇ ਤ੍ਰਿਪੁਰਾ ’ਚ ਕੁਝ ਹਿੱਸਿਆਂ ’ਚ ਭਾਰੀ ਮੀਂਹ ਪੈ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।