ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Jharkhand Hea...

    Jharkhand Heavy Rain 2025: ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, ਪਲਾਮੂ ’ਚ 2 ਬੱਚੇ ਨਦੀ ’ਚ ਡੁੱਬੇ

    Jharkhand Heavy Rain 2025
    Jharkhand Heavy Rain 2025: ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, ਪਲਾਮੂ ’ਚ 2 ਬੱਚੇ ਨਦੀ ’ਚ ਡੁੱਬੇ

    ਰਾਂਚੀ (ਏਜੰਸੀ)। Jharkhand Heavy Rain 2025: ਝਾਰਖੰਡ ਦੇ ਕਈ ਇਲਾਕਿਆਂ ’ਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਜਨਜੀਵਨ ਦੁੱਭਰ ਹੋ ਗਿਆ ਹੈ। ਰਾਂਚੀ, ਰਾਮਗੜ੍ਹ, ਲਾਤੇਹਾਰ, ਜਮਸ਼ੇਦਪੁਰ, ਹਜ਼ਾਰੀਬਾਗ, ਬੋਕਾਰੋ, ਗਿਰੀਡੀਹ ਸਮੇਤ ਕਈ ਸ਼ਹਿਰਾਂ ’ਚ ਸੜਕਾਂ ’ਤੇ ਪਾਣੀ ਜਮ੍ਹਾਂ ਹੋ ਗਿਆ ਹੈ। ਇਨ੍ਹਾਂ ਸ਼ਹਿਰਾਂ ਦੇ ਨੀਵੇਂ ਇਲਾਕਿਆਂ ’ਚ ਵੀ ਪਾਣੀ ਕਈ ਘਰਾਂ ’ਚ ਦਾਖਲ ਹੋ ਗਿਆ ਹੈ। ਨਦੀਆਂ, ਜਲ ਭੰਡਾਰਾਂ ਤੇ ਝਰਨਿਆਂ ’ਚ ਲੋਕਾਂ ਦੇ ਡੁੱਬਣ ਤੇ ਘਰਾਂ ਦੇ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

    ਹਜ਼ਾਰੀਬਾਗ ਦੇ ਬਰਹੀ ਥਾਣਾ ਖੇਤਰ ਦੇ ਰਾਸੋਈ ਧਮਨਾ ਬਾਰਾਟੋਲਾ ਪਿੰਡ ’ਚ ਐਤਵਾਰ ਦੇਰ ਰਾਤ ਮੀਂਹ ਕਾਰਨ ਇੱਕ ਟੁੱਟੇ ਹੋਏ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਹਬੀਬ ਅੰਸਾਰੀ ਤੇ ਉਸ ਦੀ ਪਤਨੀ ਜੁਮੇਰਾ ਖਾਤੂਨ ਦੀ ਮਲਬੇ ਹੇਠ ਦੱਬ ਜਾਣ ਕਾਰਨ ਮੌਤ ਹੋ ਗਈ। ਦੋਵਾਂ ਦੀ ਉਮਰ ਲਗਭਗ 50 ਸਾਲ ਸੀ। ਸੋਮਵਾਰ ਨੂੰ ਲੋਕਾਂ ਨੂੰ ਹਾਦਸੇ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਮਲਬੇ ਹੇਠ ਦੱਬੇ ਜੋੜੇ ਨੂੰ ਬਾਹਰ ਕੱਢਿਆ। Jharkhand Heavy Rain 2025

    ਇਹ ਖਬਰ ਵੀ ਪੜ੍ਹੋ : Assembly Bypoll Results 2025: 4 ਸੂਬਿਆਂ ’ਚ 5 ਵਿਧਾਨ ਸਭਾ ਉਪ ਚੋਣਾਂ ਦੇ ਨਤੀਜੇ, ਪੜ੍ਹੋ ਪੂਰੀ ਖਬਰ

    ਪਲਾਮੂ ਜ਼ਿਲ੍ਹੇ ਦੇ ਪੰਕੀ ਥਾਣਾ ਅਧੀਨ ਆਉਂਦੇ ਉਕਸੂ ਪਿੰਡ ਦਾ ਰਹਿਣ ਵਾਲਾ 12 ਸਾਲਾ ਰਾਕੇਸ਼ ਕੁਮਾਰ ਅਮਾਨਤ ਨਦੀ ’ਚ ਨਹਾਉਂਦੇ ਸਮੇਂ ਵਹਿ ਗਿਆ। ਸੋਮਵਾਰ ਨੂੰ ਉਸਦੀ ਲਾਸ਼ ਬਰਾਮਦ ਹੋਈ। ਇਸੇ ਥਾਣਾ ਖੇਤਰ ਦੇ ਬਸਰੀਆ ਪਿੰਡ ’ਚ ਨਹਾਉਂਦੇ ਸਮੇਂ 14 ਸਾਲਾ ਸਮੀਰ ਅੰਸਾਰੀ ਅਮਾਨਤ ਨਦੀ ’ਚ ਡੁੱਬ ਗਿਆ। ਉਸਦੀ ਭਾਲ ਜਾਰੀ ਹੈ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਸ਼ਾਮ ਨੂੰ ਪਲਾਮੂ ਸ਼ਹਿਰ ਦੇ ਬਦਕਾਬੰਦ ’ਚ 2 ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ।

    ਬੋਕਾਰੋ ਜ਼ਿਲ੍ਹੇ ਦੇ ਚੰਦਰਪੁਰਾ ਬਲਾਕ ’ਚ ਜਮੁਨੀਆ ਨਦੀ ’ਤੇ ਨਵੇਂ ਬਣੇ ਪੁਲ ਤੇ ਗਾਰਡ ਵਾਲ ਦਾ ਇੱਕ ਹਿੱਸਾ ਮੀਂਹ ’ਚ ਵਹਿ ਗਿਆ। ਇਸ ਨਵੇਂ ਬਣੇ ਪੁਲ ਦਾ ਉਦਘਾਟਨ ਵੀ ਨਹੀਂ ਕੀਤਾ ਗਿਆ। ਖੂੰਟੀ ਜ਼ਿਲ੍ਹੇ ’ਚ ਸਥਿਤ ਪੰਚਘਘ ਝਰਨੇ ’ਚ ਪਾਣੀ ਦੇ ਪੱਧਰ ’ਚ ਬਹੁਤ ਜ਼ਿਆਦਾ ਵਾਧਾ ਹੋਣ ਕਾਰਨ, ਪ੍ਰਸ਼ਾਸਨ ਨੇ ਇੱਥੇ ਜਾਣ ਵਾਲੀ ਸੜਕ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਹੈ। ਇਹ ਕਦਮ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ। Jharkhand Heavy Rain 2025

    ਮੌਸਮ ਵਿਭਾਗ ਵੱਲੋਂ ਸੂਬੇ ’ਚ ਬਾਰਿਸ਼ ਦੀ ਸਥਿਤੀ ਬਾਰੇ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ, ਹੁਣ ਤੱਕ ਪੂਰੇ ਸੂਬੇ ’ਚ ਆਮ ਨਾਲੋਂ 102 ਫੀਸਦੀ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਰਾਂਚੀ ’ਚ ਆਮ ਨਾਲੋਂ 265 ਫੀਸਦੀ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਲਾਤੇਹਾਰ ’ਚ ਆਮ ਨਾਲੋਂ 241 ਫੀਸਦੀ, ਲੋਹਰਦਗਾ ’ਚ 190 ਫੀਸਦੀ, ਸਰਾਏਕੇਲਾ-ਖਰਸਾਵਨ ’ਚ 172 ਪ੍ਰਤੀਸ਼ਤ ਤੇ ਪਲਾਮੂ ’ਚ 156 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ।