ਕਈ ਦਿਨਾਂ ਤੋਂ ਪੈ ਰਹੀ ਸੀ ਅੱਤ ਦੀ ਗਰਮੀ, ਮੀਂਹ ਪੈਣ ਨਾਲ ਤਾਪਮਾਨ ’ਚ ਆਈ ਗਿਰਾਵਟ
(ਸੱਚ ਕਹੂੰ ਨਿਊਜ਼) ਸਰਸਾ। ਸਰਸਾ ਸਮੇਤ ਰਾਜਧਾਨੀ ’ਚ ਬੁੱਧਵਾਰ ਨੂੰ ਮੀਂਹ ਪਿਆ। ਕਈ ਦਿਨਾਂ ਤੋਂ ਪੈ ਰਹੀਂ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ। ਉਨ੍ਹਾਂ ਬੁਲੇਟਿਨ ’ਚ ਦੱਸਿਆ ਕਿ ਰਾਜਧਾਨੀ ’ਚ ਗਰਜ ਨਾਲ ਭਾਰੀ ਮੀਂਹ ਪਵੇਗੀ ਤੇ ਅਗਲੇ ਚਾਰ ਦਿਨਾਂ ਤੱਕ ਬੱਦਲ ਛਾਏ ਰਹਿਣਗੇ। ਦਿੱਲੀ ’ਚ 25 ਤੇ 26 ਜਲਾਈ ਨੂੰ ਗਰਜ ਨਾਲ ਭਾਰੀ ਮੀਂਹ ਪੈਣ ਦੇ ਆਸਾਰ ਹਨ।
ਵਿਭਾਗ ਦੇ ਅਨੁਸਾਰ ਸ਼ਹਿਰ ’ਚ ਵਧੇਰੇ ਤਾਪਮਾਨ 33 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ਟਰੈਫਿਕ ਪੁਲਿਸ ਨੇ ਸ਼ਹਿਰ ’ਚ ਪਾਣੀ ਭਰ ਜਾਣ ਸਬੰਧੀ ਮੁਸਾਫਰਾਂ ਨੂੰ ਜਾਣਕਾਰੀ ਟਵੀਟ ਕਰਕੇ ਦਿੱਤੀ। ਪਾਣੀ ਭਰ ਜਾਣ ਕਾਰਨ ਐਨਐਚ-48 ਫਲਾਈਓਵਰ ਤਹਿਤ ਮਹੀਪਾਲਪੁਰ ਤੋਂ ਗੁਰੂਗ੍ਰਾਮ ਵੱਲੋ ਜਾਣ ਵਾਲੇ ਕੈਰੀਜਵੇ ’ਚ ਆਵਾਜਾਈ ਪ੍ਰਭਾਵਿਤ ਹੈ। ਫਿਲਹਾਲ ਦਿੱਲੀ ’ਚ ਤਾਪਮਾਨ ਘੱਟੋ-ਘੱਟ 29.2 ਡਿਗਰੀ ਸੈਲਸੀਅਸ ਦਰਜ ਹੋਣ ਨਾਲ ਬੁੱਧਵਾਰ ਸਵੇਰੇ ਪਾਰਾ ਕੁਝ ਡਿਗਰੀ ਵਧ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ