ਰਾਜਸਥਾਨ ਦੇ ਕਈ ਜ਼ਿਲਿਆਂ ‘ਚ ਭਾਰੀ ਬਾਰਸ਼
ਜੈਪੁਰ (ਏਜੰਸੀ)। ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਕੱਲ੍ਹ ਰਾਤ ਤੋਂ ਹੀ ਹੋ ਰਹੀ ਭਾਰੀ ਬਾਰਸ਼ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ, ਕੋਟਾ ਜ਼ਿਲ੍ਹੇ ‘ਚ ਫੌਜ ਨੂੰ ਬੁਲਾਉਣਾ ਪਿਆ। ਕੋਟਾ, ਬੂੰਦੀ, ਬਾਰਾਂ, ਪ੍ਰਤਾਪਗੜ੍ਹ ਅਤੇ ਝਾਲਾਵਾੜ ‘ਚ ਕੱਲ੍ਹ ਰਾਤ ਤੋਂ ਮੋਹਲੇਧਾਰ ਬਾਰਸ਼ ਹੋ ਰਹੀ ਹੈ। ਕੋਟਾ ਜ਼ਿਲ੍ਹੇ ਕੇਠੂਨ ‘ਚ ਰਾਹਤ ਕਾਰਜ ਲਈ ਫੌਜ ਨੂੰ ਬੁਲਾਉਣਾ ਪਿਆ ਹੈ। ਹਾੜੌਤੀ ਖੇਤਰ ‘ਚ ਚੰਬਲ, ਪਾਰਵਤੀ, ਕਾਲੀਸਿੰਧ ਅਤੇ ਪਰੂਵਨ ਨਦੀ ਉਫਾਨ ‘ਤੇ ਹੈ। ਇਸ ਖੇਤਰ ‘ਚ ਸਾਰੇ ਛੋਟੇ ਵੱਡੇ ਬੰਨ ਲਬਾਲਬ ਹੋ ਚੁੱਕੇ ਹਨ।
ਇਸ ਇਲਾਕੇ ‘ਚ ਘਰਾਂ ‘ਚ ਪਾਣੀ ਵੜ ਗਿਆ ਹੈ ਅਤੇ ਸੜਕਾਂ ਜਲਮਗਨ ਹੋ ਗਈਆਂ ਹਨ। ਕੈਠੂਨ ‘ਚ ਹਾਲਤ ਸਭ ਤੋਂ ਜ਼ਿਆਦਾ ਖਰਾਬ ਦੱਸੇ ਗਏ ਹਨ ਜਿੱਥੇ ਫੌਜ ਬੁਲਾਈ ਗਈ ਹੈ। ਫੌਜ ਦੇ ਜਵਾਨ ਘਰ ਘਰ ਭੋਜਨ ਪਹੁੰਚਾ ਰਹੇ ਹਨ ਅਤੇ ਉਥੇ ਉਹਨਾਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਉਣ ‘ਚ ਜੁਅ ਗਏ ਹਨ। ਨਗਰ ਨਿਗਮ ਦੇ ਗੋਤਾਖੋਰ ਅਤੇ ਆਪਦਾ ਰਾਹਤ ਦੇ ਮੈਂਬਰ ਵੀ ਰਾਹਤ ਕਾਰਜਾਂ ‘ਚ ਜੁਟੇ ਹੋਏ ਹਨ। ਮੌਸਮ ਵਿਭਾਗ ਅਨੁਸਾਰ ਹਾੜੌਤੀ ‘ਚ ਹੁਣ ਤੱਕ 1000 ਐਮ ਐਮ ਬਾਰਸ਼ ਹੋ ਚੁੱਕੀ ਹੈ ਅਤੇ ਬਾਰਸ਼ ਹੁਣ ਵੀ ਜਾਰੀ ਹੈ।