ਗੁਜਰਾਤ ਦੇ ਕੁਝ ਇਲਾਕਿਆਂ ‘ਚ ਭਾਰੀ ਮੀਂਹ

ਤਿੰਨ ਜਣਿਆਂ ਦੀ ਮੌਤ

ਅਹਿਮਦਾਬਾਦ:ਗੁਜਰਾਤ ਦੇ ਰਾਜਕੋਟ, ਸੁਰਿੰਦਰਨਗਰ, ਮੋਰਬੀ ਜ਼ਿਲ੍ਹਿਆਂ ਸਮੇਤ ਸੌਰਾਸ਼ਟਰ ਖੇਤਰ ਦੇ ਕਈ ਹਿੱਸਿਆਂ ‘ਚ ਭਾਰੀ ਮੀਂਹ ਕਾਰਨ ਤਿੰਨ ਵਿਅਕਤੀਆਂ ਦੇ ਮਰਨ ਦੀ ਖਬਰ ਹੈ ਇਸ ਦੌਰਾਨ ਸੈਂਕੜੇ ਵਿਅਕਤੀਆਂ ਨੂੰ ਸੁਰੱਖਿਅਤ ਜਗ੍ਹਾ ‘ਤੇ ਲਿਜਾਇਆ ਗਿਆ

ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਕਾਰਨ  ਜਨਜੀਵਨ ਪ੍ਰਭਾਵਿਤ ਹੋਇਆ ਅਤੇ ਲੋਕਾਂ ਨੂੰ ਬਚਾਉਣ ਲਈ ਹਵਾਈ ਫੌਜ ਅਤੇ ਕੌਮੀ ਆਫਤਾ ਸੰਕਟ ਟੀਮ ਨੂੰ ਸੇਵਾ ‘ਚ ਲਾਇਆ ਗਿਆ ਹੈ ਸੂਬਾ ਆਫਦਾ ਮੁਹਿੰਮ ਕੇਂਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਵਾਪਰੀਆਂ ਘਟਨਾਵਾਂ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ

ਸੁਰਿੰਦਰਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਭਰਾਦਾ ਪਿੰਡ ‘ਚ ਫਸੇ 20 ਵਿਅਕਤੀਆਂ ਨੂੰ ਬਚਾਉਣ ਲਈ ਐਨਡੀਆਰਐਫ ਦੀ ਮੱਦਦ ਨਾਲ ਬਚਾਅ ਮੁਹਿੰਮ ਚਲਾਈ ਰੱਖਿਆ ਬੁਲਾਰੇ ਨੇ ਦੱਸਿਆ ਕਿ ਸੁਰਿੰਦਰਨਗਰ ਜ਼ਿਲ੍ਹੇ ‘ਚ ਗਮਤਾਲ ਪਿੰਡ ਦੇ ਢਾਂਗਧਾਰਾ ਨੇੜੇ ਵਧਦੀ ਹੜ੍ਹ ਦੀ ਸਥਿਤੀ ਦਰਮਿਆਨ ਫਸੇ ਚਾਰ ਵਿਅਕਤੀਆਂ ਨੂੰ ਕੱਢਣ ਲਈ ਭਾਰਤੀ ਹਵਾਈ ਫੌਜ ਦੇ ਐਮਆਈ-17ਵੀ5 ਹੈਲੀਕਾਪਟਰ ਨੂੰ ਸੇਵਾ ‘ਚ ਲਾਇਆ ਗਿਆ  ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਬੋਘਵਾ ਨਦੀ ‘ਚ ਡੂੰਘੇ ਪਾਣੀ ‘ਚ ਫਸੇ ਤਿੰਨ ਵਿਅਕਤੀਆਂ ਨੂੰ ਕੱਲ੍ਹ ਸਵੇਰੇ ਤੱਕ ਬਚਾਏ ਜਾਣ ਦੀ ਸੰਭਾਵਨਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here