Heavy rain: ਮਾਨਸੂਨ ਜਾਂ ਤਬਾਹੀ, ਉੱਤਰਾਖੰਡ ’ਚ ਬੱਦਲ ਫਟਣ ਕਾਰਨ ਦੋ ਦੀ ਮੌਤ, ਦੋ ਲਾਪਤਾ, SDRF ਬਚਾਅ ਕਾਰਜ ’ਚ ਜੁਟੀ

Heavy rain

Heavy rain: ਦੇਹਰਾਦੂਨ (ਏਜੰਸੀ)। Dehradun : ਬੁੱਧਵਾਰ ਨੂੰ ਪਏ ਭਾਰੀ ਮੀਂਹ ਕਾਰਨ ਉੱਤਰਾਖੰਡ ’ਚ ਸੰਕਟ ਦੀ ਸਥਿਤੀ ਬਣੀ ਹੋਈ ਹੈ। ਕਈ ਥਾਵਾਂ ’ਤੇ ਬੱਦਲ ਫਟਣ ਕਾਰਨ ਕਈ ਘਰ ਤਬਾਹ ਹੋ ਗਏ ਹਨ, ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਇਕ ਹੋਰ ਥਾਂ ’ਤੇ ਇੱਕ ਔਰਤ ਅਤੇ ਇੱਕ ਬੱਚਾ ਲਾਪਤਾ ਹੈ। ਆਫ਼ਤ ਦੀ ਇਸ ਘੜੀ ਵਿੱਚ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੇ ਕਮਾਂਡਰ (ਕਮਾਂਡੈਂਟ) ਮਣੀਕਾਂਤ ਮਿਸ਼ਰਾ ਨੇ ਰਾਜ ਦੀਆਂ ਸਾਰੀਆਂ 40 ਪੋਸਟਾਂ ਨੂੰ ਅਲਰਟ ਜਾਰੀ ਕੀਤਾ ਹੈ, ਅਤੇ ਯਾਤਰਾ ਰੂਟ ਦੀਆਂ ਸਾਰੀਆਂ ਪੋਸਟਾਂ ਨੂੰ ਬੈਕਅੱਪ ਵਜੋਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਮਿਸ਼ਰਾ ਨੇ ਬੁੱਧਵਾਰ ਦੇਰ ਰਾਤ ਨੂੰ ਦੱਸਿਆ ਕਿ ਉਹ ਖੁਦ ਡਿਜ਼ਾਸਟਰ ਆਪ੍ਰੇਸ਼ਨ ਸੈਂਟਰ ਪਹੁੰਚੇ ਅਤੇ ਉੱਥੇ ਮੌਜ਼ੂਦ ਡਿਜ਼ਾਸਟਰ ਸੈਕਟਰੀ ਨੂੰ ਐੱਸਡੀਆਰਐੱਫ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਚਲਾਏ ਜਾ ਰਹੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਦੇ ਰਹੇ ਸਨ। Heavy rain

ਉਨ੍ਹਾਂ ਦੱਸਿਆ ਕਿ ਸ਼੍ਰੀ ਕੇਦਾਰਨਾਥ ਯਾਤਰਾ ਮਾਰਗ ’ਤੇ ਲਿਨਚੋਲੀ ਵਿਖੇ ਮਲਬੇ ਕਾਰਨ ਰਸਤਾ ਬੰਦ ਹੋ ਗਿਆ ਹੈ, ਜਿੱਥੇ ਫਸੇ ਸ਼ਰਧਾਲੂਆਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ ਗਿਆ ਹੈ। ਸੋਨ ਪ੍ਰਯਾਗ ’ਚ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ ਹੈ, ਨਦੀ ਦੇ ਕਿਨਾਰਿਆਂ ’ਤੇ ਰਹਿਣ ਵਾਲੇ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਘਣਸਾਲੀ ਤੋਂ ਅੱਠ ਕਿਲੋਮੀਟਰ ਅੱਗੇ ਬੱਦਲ ਫਟਣ ਦੀ ਸੂਚਨਾ ਮਿਲੀ ਹੈ, ਜਿਸ ਤੋਂ ਬਾਅਦ ਐਸਡੀਆਰਐਫ ਦੀ ਬਚਾਅ ਟੀਮ ਮੌਕੇ ’ਤੇ ਪਹੁੰਚ ਗਈ ਹੈ। ਇੱਥੇ ਤਿੰਨ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ। ਪੇਂਡੂ ਖੇਤਰ ਨੂੰ ਜਾਣ ਵਾਲੀ ਸੜਕ ਜਾਮ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਚਾਅ ਐਸਡੀਆਰਐਫ ਟੀਮ ਵੱਲੋਂ ਮੌਕੇ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਲਾਪਤਾ ਲੋਕਾਂ ਵਿੱਚੋਂ 02 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਇੱਕ ਜ਼ਖ਼ਮੀ ਨੂੰ ਐਸਡੀਆਰਐਫ ਟੀਮ ਨੇ ਹਸਪਤਾਲ ਪਹੁੰਚਾਇਆ ਹੈ।

Heavy rain

ਮਿਸ਼ਰਾ ਨੇ ਦੱਸਿਆ ਕਿ ਬੁੱਢਾ ਕੇਦਾਰ ਇਲਾਕੇ ’ਚ ਭਾਰੀ ਮੀਂਹ ਕਾਰਨ ਮਲਬਾ ਡਿੱਗਣ ਕਾਰਨ ਪਿੰਡ ਠੱਠੀ ਦੇ 03 ਘਰਾਂ ਨੂੰ ਖਾਲੀ ਕਰਵਾਇਆ ਗਿਆ, ਐੱਸਡੀਆਰਐੱਫ ਦੀ ਟੀਮ ਮੌਕੇ ’ਤੇ ਮੌਜ਼ੂਦ ਹੈ। ਜਦੋਂ ਕਿ ਚਮੋਲੀ ਤੋਂ ਸੂਚਨਾ ਮਿਲੀ ਸੀ ਕਿ ਬੇਲਚੋਰੀ ਨਾਮਕ ਸਥਾਨ ’ਤੇ ਇਕ ਮਕਾਨ ਡਿੱਗ ਗਿਆ ਹੈ, ਜਿਸ ’ਚ ਇਕ ਔਰਤ ਅਤੇ ਇਕ ਬੱਚਾ ਲਾਪਤਾ ਹਨ, ਜਿਸ ’ਤੇ ਐੱਸ.ਡੀ.ਆਰ.ਐੱਫ. ਦੀ ਟੀਮ ਉਥੋਂ ਰਵਾਨਾ ਹੋ ਗਈ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਰੈੱਡ ਅਲਰਟ ਅਤੇ ਚਾਰਧਾਮ ਯਾਤਰਾਵਾਂ ਦੀ ਸੁਰੱਖਿਆ ਲਈ ਗੜ੍ਹਵਾਲ ਡਵੀਜ਼ਨ ਦੇ ਕਮਿਸ਼ਨਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਚਾਰਧਾਮ ਯਾਤਰਾ ਦੇ ਸ਼ਰਧਾਲੂ ਜੋ ਕਿ 1 ਅਗਸਤ (ਵੀਰਵਾਰ) ਨੂੰ ਸਬੰਧਤ ਜ਼ਿਲ੍ਹੇ ਵਿੱਚ ਪੁੱਜਣਗੇ। ਨੂੰ ਅੱਗੇ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ। ਹਰਿਦੁਆਰ ਅਤੇ ਰਿਸ਼ੀਕੇਸ਼ ਵਿੱਚ ਸਥਿਤ ਰਜਿਸਟ੍ਰੇਸ਼ਨ ਕੇਂਦਰਾਂ ਵਿੱਚ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕੇ ਮੁਲਤਵੀ ਕਰ ਦਿੱਤੀ ਜਾਵੇਗੀ। Heavy rain

Read Also : Delhi News: ਹਾਦਸਿਆਂ ਦਾ ਦੁਹਰਾਅ ਰੋਕੇ ਸਰਕਾਰ

ਅੱਜ ਕੇਦਾਰਨਾਥ ਵਿੱਚ ਭਾਰੀ ਮੀਂਹ ਕਾਰਨ ਭਿੰਬਲੀ ਵਿੱਚ ਐਮਆਰਪੀ ਨੇੜੇ 20 ਤੋਂ 25 ਮੀਟਰ ਫੁੱਟਪਾਥ ਰੁੜ੍ਹ ਗਿਆ ਹੈ ਅਤੇ ਰਸਤੇ ਵਿੱਚ ਵੱਡੇ-ਵੱਡੇ ਪੱਥਰ ਆ ਗਏ ਹਨ। ਲਗਭਗ 200 ਯਾਤਰੀਆਂ ਨੂੰ ਭਿੰਬਲੀ ਜੀਐਮਵੀਐਨ ’ਤੇ ਸੁਰੱਖਿਅਤ ਰੋਕ ਲਿਆ ਗਿਆ ਹੈ। ਸੈਕਟਰ ਗੌਰੀਕੁੰਡ ਤੋਂ ਸੂਚਨਾ ਮਿਲੀ ਹੈ ਕਿ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਮੰਦਰ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸਾਰਿਆਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਗਿਆ ਹੈ। ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਭਾਰੀ ਮੀਂਹ ਕਾਰਨ ਸੂਬੇ ਦੇ ਅਲਕਨੰਦਾ, ਮੰਦਾਕਿਨੀ (ਰੁਦਰ ਪ੍ਰਯਾਗ) ਅਤੇ ਮੰਦਾਕਿਨੀ (ਗੌਰੀ ਕੁੰਡ) ਨਦੀਆਂ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਪਹੁੰਚਣ ਦੀ ਸੰਭਾਵਨਾ ਹੈ। ਜ਼ਿਲ੍ਹਾ ਮੈਜਿਸਟਰੇਟ ਧੀਰਜ ਸਿੰਘ ਗਰਬਿਆਲ ਅਤੇ ਐਸਐਸਪੀ ਪ੍ਰਮਿੰਦਰ ਡੋਵਾਲ ਨੇ ਹਸਪਤਾਲ ਵਿੱਚ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਡਾਕਟਰਾਂ ਨੂੰ ਬਿਹਤਰ ਇਲਾਜ ਲਈ ਹਦਾਇਤਾਂ ਦਿੱਤੀਆਂ। Heavy rain