Adulterated Milk: ਆਮ ਆਦਮੀ ਦੀ ਸਿਹਤ ’ਤੇ ਭਾਰੀ ਮਿਲਾਵਟੀ ਦੁੱਧ

Adulterated Milk
Adulterated Milk: ਆਮ ਆਦਮੀ ਦੀ ਸਿਹਤ ’ਤੇ ਭਾਰੀ ਮਿਲਾਵਟੀ ਦੁੱਧ

Adulterated Milk: ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਮਿਲਾਵਟ ਹੁਣ ਇੱਕ ਲਗਾਤਾਰ ਚੱਲਣ ਵਾਲੀ ਸਮੱਸਿਆ ਬਣ ਗਈ ਹੈ ਹਰ ਤਰ੍ਹਾਂ ਦੀਆਂ ਮਿਲਾਵਟਾਂ ਖਿਲਾਫ ਕਾਨੂੰਨ ਬਣਾਏ ਗਏ ਹਨ, ਪਰ ਉਨ੍ਹਾਂ ਦਾ ਅਸਰ ਨਾ ਦੇ ਬਰਾਬਰ ਹੈ ਖੁਰਾਕ ਤੋਂ ਇਲਾਵਾ ਪੀਣ ਵਾਲੇ ਪਦਾਰਥਾਂ, ਤੇਲਾਂ, ਸ਼ਹਿਦ ਅਤੇ ਦੁੱਧ ’ਚ ਮਿਲਾਵਟ ਬਹੁਤ ਵੱਡੇ ਪੈਮਾਨੇ ’ਤੇ ਹੁੰਦੀ ਹੈ ਸਰਕਾਰੀ ਅਤੇ ਗੈਰ-ਸਰਕਾਰੀ ਦੋਵਾਂ ਤਰ੍ਹਾਂ ਦੇ ਦੁੱਧ ਮਿਲਾਵਟੀ ਹੋ ਗਏ ਹਨ ਵਿਡੰਬਨਾ ਦੇਖੋ ਕਿ ਸਦੀਆਂ ਤੋਂ ਕਿਹਾ ਜਾਂਦਾ ਰਿਹਾ ਹੈ ਕਿ ਦੁੱਧ ਤਾਕਤ ਦੇ ਵਾਧੇ ਅਤੇ ਸਿਹਤ ਦੇ ਵਾਧੇ ਲਈ ਪੀਣ ਵਾਲਾ ਪਦਾਰਥ ਹੈ ਅੱਜ ਦੇ ਦੌਰ ’ਚ ਖਾਣ-ਪੀਣ ਦੀਆਂ ਚੀਜ਼ਾਂ ’ਚ ਕਈ ਰਸਾਇਣਿਕ ਪਦਾਰਥਾਂ ਦੀ ਮਿਲਾਵਟ ਤੋਂ ਬਾਅਦ ਸਿਰਫ ਇੱਕ ਦੁੱਧ ਤੋਂ ਉਮੀਦ ਹੁੰਦੀ ਹੈ। ਕਿ ਬੱਚੇ ਦੁੱਧ ਪੀ ਕੇ ਤੰਦਰੁਸਤ ਬਣਨ।

ਪੰਜਾਬ, ਜਿੱਥੇ ਪ੍ਰਤੀ ਵਿਅਕਤੀ ਦੁੱਧ ਦੀ ਉਪਲੱਬਧਤਾ ਦੇਸ਼ ’ਚ ਸਭ ਤੋਂ ਵੱਧ ਹੈ

ਪਰ ਜਦੋਂ ਉਹ ਰਸਾਇਣਿਕ ਪਦਾਰਥਾਂ ਨਾਲ ਬਣਿਆ ਦੁੱਧ ਪੀਣਗੇ ਤਾਂ ਉਨ੍ਹਾਂ ਦੀ ਕੀ ਸਿਹਤ ਸੁਧਰੇਗੀ? ਕਲਪਨਾ ਕਰੋ ਕਿ ਕਿਸੇ ਮਰੀਜ਼ ਨੂੰ ਡਾਕਟਰ ਸਿਹਤਮੰਦ ਹੋਣ ਲਈ ਦੁੱਧ ਪੀਣ ਨੂੰ ਕਹੇ ਅਤੇ ਉਹ ਨਕਲੀ ਦੁੱਧ ਪੀਣ ਨਾਲ ਹੋਰ ਬਿਮਾਰ ਹੋ ਜਾਵੇ ਤਾਂ ਅਜਿਹੇ ਹਾਲਾਤ ’ਚ ਕੀ ਕੀਤਾ ਜਾਵੇ? ਪੰਜਾਬ, ਜਿੱਥੇ ਪ੍ਰਤੀ ਵਿਅਕਤੀ ਦੁੱਧ ਦੀ ਉਪਲੱਬਧਤਾ ਦੇਸ਼ ’ਚ ਸਭ ਤੋਂ ਵੱਧ ਹੈ, ਉਹ ਮਿਲਾਵਟੀ ਦੁੱਧ ਦੇ ਦਾਗ ਨੂੰ ਧੋਣ ਲਈ ਸੰਘਰਸ਼ਸ਼ੀਲ ਹਨ ਪਿਛਲੇ ਤਿੰਨ ਸਾਲਾਂ ’ਚ ਸੂਬੇ ’ਚ ਇਕੱਠੇ ਕੀਤੇ ਗਏ ਦੁੱਧ ਅਤੇ ਦੁੱਧ ਨਾਲ ਬਣੇ ਉਤਪਾਦਾਂ ਦੇ ਲੱਗਭੱਗ 18 ਪ੍ਰਤੀਸ਼ਤ ਨਮੂਨੇ ਫੇਲ੍ਹ ਹੋਏ ਹਨ ਦੂਜੇ ਪਾਸੇ ਦੁੱਧ-ਦਹੀਂ ਖਾਣ ਲਈ ਪ੍ਰਸਿੱਧ ਹਰਿਆਣਾ ’ਚ ਵੀ 28 ਫੀਸਦੀ ਨਮੂਨੇ ਮਨੁੱਖੀ ਕਸੌਟੀ ’ਤੇ ਖਰੇ ਨਹੀਂ ਉੱਤਰੇ ਜਿਵੇਂ-ਜਿਵੇਂ ਤਿਉਹਾਰੀ ਸੀਜ਼ਨ ਨੇੜੇ ਆ ਰਿਹਾ ਹੈ। Adulterated Milk

ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਦੁੱਧ ’ਚ ਮਿਲਾਵਟ ਨੂੰ ਲੈ ਕੇ 2011, 2016 ਅਤੇ 2018 ’ਚ ਸਰਵੇਖਣ ਕਰਵਾਏ ਗਏ

ਨਮੂਨੇ ਭਰਨ, ਤਲਾਸ਼ੀ ਲੈਣ ਤੇ ਮਿਲਾਵਟ ਕਰਨ ਵਾਲਿਆਂ ਦੀ ਫੜੋ-ਫੜੀ ਦੀ ਰਸਮੀ ਕਾਰਵਾਈ ਤੇਜ਼ ਹੋ ਜਾਵੇਗੀ ਪਰ ਹਾਲੇ ਤੱਕ ਸੁਣਿਆ ਨਹੀਂ ਗਿਆ ਕਿ ਕਿਸੇ ਦੋਸ਼ੀ ਨੂੰ ਕੋਈ ਵੱਡੀ ਸਜ਼ਾ ਮਿਲੀ ਹੋਵੇ ਸੁਪਰੀਮ ਕੋਰਟ ਨੇ ਦਸੰਬਰ 2011, ਦਸੰਬਰ 2014 ਅਤੇ ਅਗਸਤ 2016 ’ਚ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਮਿਲਾਵਟਖੋਰੀ ਖਿਲਾਫ ਸਖ਼ਤ ਕਾਨੂੰਨ ਬਣਾਉਣ ਦੀ ਸਲਾਹ ਦਿੱਤੀ ਸੀ ਜ਼ਿਕਰਯੋਗ ਹੈ ਕਿ ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਦੁੱਧ ’ਚ ਮਿਲਾਵਟ ਨੂੰ ਲੈ ਕੇ 2011, 2016 ਅਤੇ 2018 ’ਚ ਸਰਵੇਖਣ ਕਰਵਾਏ ਗਏ ਸਨ ਜੱਗ-ਜਾਹਿਰ ਹੈ ਕਿ ਨੈਸ਼ਨਲ ਸਰਵੇ ਰਿਪੋਰਟ ਤੋਂ ਇਹ ਜਾਹਿਰ ਹੋ ਚੁੱਕਾ ਹੈ। Adulterated Milk

ਕਿ ਦੁੱਧ ’ਚ ਖ਼ਤਰਨਾਕ ਐਲਫੋਟੌਕਸਿਨ ਅਤੇ ਐਂਟੀਬਾਇਓਟਿਕਸ ਮਿਲਾਇਆ ਜਾਂਦਾ ਹੈ?

ਕਿ ਦੁੱਧ ’ਚ ਖ਼ਤਰਨਾਕ ਐਲਫੋਟੌਕਸਿਨ ਅਤੇ ਐਂਟੀਬਾਇਓਟਿਕਸ ਮਿਲਾਇਆ ਜਾਂਦਾ ਹੈ, ਜਿਸ ਨਾਲ ਸਾਡਾ ਲੀਵਰ ਹਮੇਸ਼ਾ ਲਈ ਖਰਾਬ ਹੋ ਸਕਦਾ ਹੈ ਜਾਂ ਅਸੀਂ ਕੈਂਸਰ ਵਰਗੀ ਬਿਮਾਰੀ ਦੀ ਚਪੇਟ ’ਚ ਆ ਸਕਦੇ ਹਾਂ ਅੱਖਾਂ, ਅੰਤੜੀਆਂ, ਗੁਰਦੇ ਹਮੇਸ਼ਾ ਲਈ ਸਾਡਾ ਸਾਥ ਛੱਡ ਸਕਦੇ ਹਨ ਮਿਲਾਵਟੀ ਦੁੱਧ ਪੀਣ ਨਾਲ ਬੱਚਿਆਂ ਦੀਆਂ ਹੀ ਨਹੀਂ, ਸਗੋਂ ਵੱਡਿਆਂ ਦੀਆਂ ਹੱਡੀਆਂ ਵੀ ਕਮਜ਼ੋਰ ਹੋ ਜਾਂਦੀਆਂ ਹਨ ਇਹ ਮਨੁੱਖੀ ਮੁੱਲਾਂ ਦੇ ਘਾਣ ਦਾ ਸਿਖ਼ਰ ਹੈ ਕਿ ਦੁੱਧ ਦੀ ਜਗ੍ਹਾ ਰਸਾਇਣਿਕ ਪਦਾਰਥਾਂ ਨਾਲ ਬਣਿਆ ਜ਼ਹਿਰੀਲਾ ਪਦਾਰਥ ਧੜੱਲੇ ਨਾਲ ਵਿਕ ਰਿਹਾ ਹੈ ਹਕੀਕਤ ’ਚ ਦੁੱਧ ਦੁਨੀਆਂ ’ਚ ਸਭ ਤੋਂ ਜ਼ਿਆਦਾ ਮਿਲਾਵਟੀ ਖੁਰਾਕ ਪਦਾਰਥ ਹੈ, ਪਰ ਭਾਰਤ ’ਚ ਇਹ ਸੰਕਟ ਵੱਡਾ ਹੈ ਉਂਜ ਭਾਰਤ ਪਿਛਲੇ ਦੋ ਦਹਾਕਿਆਂ ਤੋਂ ਦੁਨੀਆਂ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ।

ਦੁੱਧ ’ਚ ਪਾਣੀ ਮਿਲਾਉਣ ਦੀਆਂ ਕਹਾਣੀਆਂ ਤਾਂ ਸਦੀਆਂ ਪੁਰਾਣੀਆਂ ਹਨ

ਪਰ ਲਗਾਤਾਰ ਪਸ਼ੂਆਂ ਦੀ ਗਿਣਤੀ ’ਚ ਗਿਰਾਵਟ ਦੇ ਬਾਵਜ਼ੂਦ ਦੁੱਧ ਨਾਲ ਜੁੜੇ ਅੰਕੜੇ ਸ਼ੱਕ ਵੀ ਪੈਦਾ ਕਰਦੇ ਹਨ ਦੁੱਧ ’ਚ ਪਾਣੀ ਮਿਲਾਉਣ ਦੀਆਂ ਕਹਾਣੀਆਂ ਤਾਂ ਸਦੀਆਂ ਪੁਰਾਣੀਆਂ ਹਨ ਪਰ ਹਾਲ ਹੀ ਦੇ ਦਹਾਕਿਆਂ ’ਚ ਉਨ੍ਹਾਂ ਖਬਰਾਂ ਨੇ ਡਰਾਇਆ ਹੈ, ਜਿਨ੍ਹਾਂ ’ਚ ਕਿਹਾ ਗਿਆ ਕਿ ਅਪਰਾਧਿਕ ਮਾਨਸਿਕਤਾ ਦੇ ਮੁਨਾਫਾਖੋਰ ਦੁੱਧ ’ਚ ਡਿਟਰਜੈਂਟ, ਯੂਰੀਆ, ਗਲੂਕੋਜ਼ ਅਤੇ ਫਾਰਮੇਲਿਨ ਆਦਿ ਮਿਲਾ ਰਹੇ ਹਨ ਦੁੱਧ ’ਚ ਮੈਲਾਮਾਈਨ ਮਿਲੇ ਹੋਣ ਦੀ ਪਹਿਚਾਣ ਇਹ ਹੈ ਕਿ ਧੁੱਪ ’ਚ ਰੱਖਣ ’ਤੇ ਦੁੱਧ ਦਾ ਪੈਕਟ ਫੁੱਲ ਕੇ ਗੁਬਾਰਾ ਹੋ ਜਾਂਦਾ ਹੈ ਦੂਜੇ ਪਾਸੇ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ’ਤੇ ਵੀ ਲਗਾਤਾਰ ਨਕਲੀ ਦੁੱਧ ਦੀ ਚਾਹ ਵਿਕਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ।

Read This : ਸਾਵਧਾਨ! ਨਾ ਕੀਤਾ ਇਹ ਕੰਮ ਤਾਂ ਪਵੇਗਾ ਪਛਤਾਉਣਾ, ਇਸ ਅਨਮੋਲ ਤੋਹਫ਼ੇ ਦੀ ਸੰਭਾਲ ਜ਼ਰੂਰੀ

ਮਿਲਾਵਟ ਦੀ ਵਜ੍ਹਾ ਨਾਲ ਚਿੱਟੀ-ਕ੍ਰਾਂਤੀ ਦਾ ਕਾਰਵਾਂ ਰੁਕਦਾ ਨਜ਼ਰ ਆ ਰਿਹਾ ਹੈ ਜ਼ਿਕਰਯੋਗ ਹੈ ਕਿ ਦੁੱਧ ’ਚ ਹੋ ਰਹੀ ਵੱਡੇ ਪੈਮਾਨੇ ’ਤੇ ਮਿਲਾਵਟ ਅਤੇ ਘਟਦੇ ਪਸ਼ੂਆਂ ਦੀ ਵਜ੍ਹਾ ਨਾਲ ਚਿੱਟੀ-ਕ੍ਰਾਂਤੀ ਦੇ ਕਦਮ ਡੋਲ ਰਹੇ ਹਨ ਇਹ ਮਿਲਾਵਟ ਦੁੱਧ ਉਤਪਾਦਕਾਂ, ਸਹਿਕਾਰੀ ਸੰਘਾਂ ਅਤੇ ਨਿੱਜੀ ਉਤਪਾਦਕਾਂ ਤੋਂ ਇਲਾਵਾ ਵੇਚਣ ਵਾਲੇ ਦੋਧੀ ਵੀ ਕਰਦੇ ਹਨ ਇਸ ਲਈ ਦੁੱਧ ’ਚ ਮਿਲਾਵਟ ਖਿਲਾਫ ਸਰਕਾਰੀ ਅਤੇ ਗੈਰ-ਸਰਕਾਰੀ ਅਭਿਆਨ ਸਾਲ ਦੇ ਬਾਰ੍ਹਾਂ ਮਹੀਨੇ ਚਲਾਉਣ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਹੈ ਦੁੱਧ ’ਚ ਮਿਲਾਵਟ ਦਾ ਮਤਲਬ ਦੁੱਧ ਨਾਲ ਬਣਨ ਵਾਲੇ ਸਾਰੇ ਉਤਪਾਦਾਂ ’ਚ ਮਿਲਾਵਟ ਹੋਣਾ ਹੈ। Adulterated Milk

ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਸਮੇਂ ਦੁੱਧ ਅਤੇ ਉਸਦੇ ਉਤਪਾਦਾਂ ਨਾਲ ਜੋ ਬਾਜ਼ਾਰ ਭਰ ਜਾਂਦਾ ਹੈ

ਜੇਕਰ ਅੱਜ ਸਮਾਜ ’ਚ ਸਿਹਤ ਲਈ ਘਾਤਕ ਰਸਾਇਣਿਕ ਪਦਾਰਥਾਂ ਨਾਲ ਬਣਿਆ ਨਕਲੀ ਦੁੱਧ ਧੜੱਲੇ ਨਾਲ ਵਿਕ ਰਿਹਾ ਹੈ ਤਾਂ ਸੁਭਾਵਿਕ ਸਵਾਲ ਹੈ ਕਿ ਜਿਹੜੇ ਖੁਰਾਕ ਸੁਰੱਖਿਆ ਅਧਿਕਾਰੀਆਂ ਕੋਲ ਖੁਰਾਕੀ ਪਦਾਰਥਾਂ ’ਚ ਮਿਲਾਵਟ ਰੋਕਣ ਦਾ ਜਿੰਮਾ ਹੈ, ਕੀ ਉਹ ਇਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ? ਦੀਵਾਲੀ ਆਦਿ ਤਿਉਹਾਰਾਂ ’ਚ ਮਠਿਆਈ ਲਈ ਬਾਜ਼ਾਰ ’ਚ ਦੁੱਧ, ਮਾਵੇ ਅਤੇ ਪਨੀਰ ਦਾ ਹੜ੍ਹ ਆ ਜਾਂਦਾ ਹੈ, ਪਰ ਅਜਿਹੀ ਸਥਿਤੀ ਸਾਲ ਦੇ ਬਾਕੀ ਮਹੀਨਿਆਂ ’ਚ ਨਹੀਂ ਹੁੰਦੀ ਸਵਾਲ ਸੁਭਾਵਿਕ ਹੈ ਕਿ ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਸਮੇਂ ਦੁੱਧ ਅਤੇ ਉਸਦੇ ਉਤਪਾਦਾਂ ਨਾਲ ਜੋ ਬਾਜ਼ਾਰ ਭਰ ਜਾਂਦਾ ਹੈ, ਸਾਲ ਦੇ ਬਾਕੀ ਮਹੀਨਿਆਂ ’ਚ ਉਹ ਦੁੱਧ ਆਦਿ ਕਿਉਂ ਨਜ਼ਰ ਨਹੀਂ ਆਉਂਦਾ? ਇਸ ਖੇਡ ਦੀ ਤਹਿ ਤੱਕ ਜਾਣ ਦੀ ਲੋੜ ਹੈ।

ਇਨ੍ਹਾਂ ਮਾਮਲਿਆਂ ’ਚ ਸਖ਼ਤ ਸਜ਼ਾ ਨਾ ਮਿਲਣ ਨਾਲ ਮਿਲਾਵਟ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਰਹਿੰਦੇ ਹਨ

ਦੂਜੇ ਪਾਸੇ ਕੀ ਖ਼ਪਤਕਾਰਾਂ ਨੂੰ ਮਿਲਾਵਟੀ ਦੁੱਧ ਤੋਂ ਸਿਹਤ ਨੂੰ ਪੈਦਾ ਹੋਣ ਵਾਲੇ ਖਤਰਿਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ? ਇਸ ਨਾਲ ਦੁੱਧ ਉਤਪਾਦਕ ਪਸ਼ੂਪਾਲਕਾਂ ਅਤੇ ਦੋਧੀਆਂ ਦੀ ਬਦਨਾਮੀ ਹੋਈ ਸਮਾਜ ’ਚ ਅਸਹਿਜ਼ਤਾ ਪੈਦਾ ਹੋਈ ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਈਆਂ, ਪਰ ਮਿਲਾਵਟ ਦਾ ਸਿਲਸਿਲਾ ਰੁਕਿਆ ਨਹੀਂ ਚਿੱਟੀ-ਕ੍ਰਾਂਤੀ ਦੇ ਸਫਲ ਨਾ ਹੋਣ ਦੇ ਪਿੱਛੇ ਦੁੱਧ ’ਚ ਵੱਡੇ ਪੈਮਾਨੇ ’ਤੇ ਹੋ ਰਹੀ ਮਿਲਾਵਟ ਅਤੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਵਧਦੀ ਬੇਕਦਰੀ ਮੁੱਖ ਵਜ੍ਹਾ ਮੰਨੀ ਜਾਂਦੀ ਹੈ ਦਰਅਸਲ, ਇਨ੍ਹਾਂ ਮਾਮਲਿਆਂ ’ਚ ਸਖ਼ਤ ਸਜ਼ਾ ਨਾ ਮਿਲਣ ਨਾਲ ਮਿਲਾਵਟ ਕਰਨ ਵਾਲਿਆਂ ਦੇ ਹੌਂਸਲੇ ਬੁਲੰਦ ਰਹਿੰਦੇ ਹਨ। Adulterated Milk

ਉਨ੍ਹਾਂ ਨੂੰ ਪਤਾ ਹੈ ਕਿ ਆਖਰਕਾਰ ਜਿਵੇਂ-ਕਿਵੇਂ ਕਰਕੇ ਉਹ ਬਚ ਹੀ ਜਾਣਗੇ ਅਹਿਮ ਗੱਲ ਇਹ ਹੈ ਕਿ ਆਮ ਖ਼ਪਤਕਾਰਾਂ ਲਈ ਦੁੱਧ ’ਚ ਮਿਲਾਵਟ ਦੀ ਪਹਿਚਾਣ ਕਰਨ ਵਾਲੀ ਕਿੱਟ ਬਾਜ਼ਾਰ ’ਚ ਸਹਿਜ਼ਤਾ ਨਾਲ ਉਪਲੱਬਧ ਹੋਵੇ ਇਸ ਕਿੱਟ ਨੂੰ ਕਿਫਾਇਤੀ, ਖ਼ਪਤਕਾਰਾਂ ਦੇ ਅਨੁਕੂਲ ਅਤੇ ਸਟੀਕ ਜਾਣਕਾਰੀ ਦੇਣ ਵਾਲਾ ਬਣਾਇਆ ਜਾਵੇ ਖੁਰਾਕ ਸੁਰੱਖਿਆ ਏਜੰਸੀਆਂ ਨੂੰ ਉਤਪਾਦਾਂ ਦੀ ਜਾਂਚ, ਨਮੂਨੇ ਲੈਣ ਅਤੇ ਦੋਸ਼ੀ ਪਾਏ ਜਾਣ ’ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਨਿਯਮਾਂ ਮੁਤਾਬਿਕ ਮਿਲਾਵਟ ਨੂੰ ਰੋਕਣ ਲਈ ਖੁਰਾਕ ਸੁਰੱਖਿਆ ਅਤੇ ਮਨੁੱਖੀ ਕਾਨੂੰਨ ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ, ਵਿਡੰਬਨਾ ਹੈ ਕਿ ਸਰਕਾਰ ਵੱਲੋਂ ਅਜਿਹੀ ਕੋਈ ਕਾਰਵਾਈ ਨਹੀਂ ਹੁੰਦੀ, ਜੋ ਮਿਲਾਵਟਖੋਰਾਂ ਲਈ ਸਬਕ ਬਣੇ। Adulterated Milk

  (ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਓ. ਪੀ. ਤ੍ਰਿਪਾਠੀ