ਗੁੱਸੇ ਨੂੰ ਕੰਟਰੋਲ ਕਰਦਾ ਹੈ ਰਾਮ ਦਾ ਨਾਮ
ਰਾਮ-ਨਾਮ ਨਾਲ ਆਤਮਬਲ ਨੂੰ ਵਧਾਓ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਭ ਤੋਂ ਪਹਿਲਾਂ ਆਤਮਬਲ ਨੂੰ ਵਧਾਓ ਆਤਮਬਲ ਵਧਦਾ ਹੈ ਓਮ, ਹਰੀ, ਅੱਲ੍ਹਾ, ਵਾਹਿਗੁੁਰੂ, ਗੌਡ, ਖੁਦਾ, ਰੱਬ ਦੇ ਨਾਮ ਨਾਲ ਕਿਸੇ ਵੀ ਧਰਮ ’ਚ ਰਹੋ ਧਰਮ ਬਦਲਣ ਨਾਲ ਆਤਮਬਲ ਵਿਚ ਕੋਈ ਫਰਕ ਪੈਣ ਵਾਲਾ ਨਹੀਂ, ਪਰ ਧਰਮ ਨੂੰ ਮੰਨਣਾ ਜ਼ਰੂਰੀ ਹੈ ਸਾਡੇ ਜਿੰਨੇ ਵੀ ਧਰਮ ਹਨ, ਸਹੀ ਕਹਿ ਰਹੇ ਹਨ, ਸਹੀ ਕਹਿ ਰਹੇ ਸਨ ਅਤੇ ਸਹੀ ਕਹਿੰਦੇ ਰਹਿਣਗੇ ਪਰ ਨਾ ਮੰਨਣ ਕਾਰਨ ਆਦਮੀ ਉਨ੍ਹਾਂ ਦਾ ਉਹ ਫਾਇਦਾ ਨਹੀਂ ਲੈ ਸਕਦਾ, ਜੋ ਲੈਣਾ ਚਾਹੀਦਾ ਧਰਮਾਂ ’ਚ ਲਿਖਿਆ ਹੈ ਕਿ ਆਤਮਬਲ ਵਧਾਉਣ ਲਈ ਜ਼ਰੂਰੀ ਹੈ ਰਾਮ ਦਾ ਨਾਮ, ਪਰਮਾਤਮਾ ਦਾ ਨਾਮ ਤੁਸੀਂ ਪੈਦਲ ਜਾ ਰਹੇ ਹੋ,
ਜਿਵੇਂ ਅਸੀਂ ਘੁੰਮ ਰਹੇ ਹਾਂ ਤਾਂ ਚੱਲਦੇ-ਚੱਲਦੇ ਪਰਮ ਪਿਤਾ ਪਰਮਾਤਮਾ ਦਾ ਨਾਮ ਲੈਂਦੇ ਰਹੋ ਮਾਲਿਕ ਨੂੰ ਯਾਦ ਕਰਦੇ ਰਹੋ ਮਾਲਿਕ ਦਾ ਨਾਮ ਲੈਣ ਨਾਲ ਤੁਹਾਡੇ ਅੰਦਰ ਵਿੱਲ ਪਾਵਰ, ਆਤਮਬਲ ਵਧੇਗਾ ਤੇ ਆਤਮਬਲ ਵਧਣ ਨਾਲ ਸਹਿਣਸ਼ਕਤੀ ਵਧ ਜਾਂਦੀ ਹੈ ਕੋਈ ਤੁਹਾਨੂੰ ਕੁਝ ਵੀ ਕਹਿ ਦੇਵੇ, ਇੱਕਦਮ ਤੁਹਾਡਾ ਪਾਰਾ ਹਾਈ ਨਹੀਂ ਹੋਵੇਗਾ ਤੁਸੀਂ ਸੋਚੋਗੇ, ਸਮਝੋਗੇ, ਸ਼ਾਂਤ ਰਹੋਗੇ ਤਾਂ ਗੁੱਸੇ ’ਤੇ ਕੰਟਰੋਲ ਹੋਵੇਗਾ ਭਾਵ ਸਭ ਤੋਂ ਵੱਡਾ ਕੰਮ ਆਉਣ ਵਾਲਾ ਜੋ ਸਾਧਨ ਹੈ, ਉਹ ਹੈ ਰਾਮ ਦਾ ਨਾਮ, ਜੋ ਗੁੱਸੇ ਨੂੰ ਕੰਟਰੋਲ ਕਰ ਸਕਦਾ ਹੈ
ਕਦੇ ਗੁੱਸਾ ਆਵੇ ਤਾਂ ਸ਼ੀਸ਼ੇ ਨੂੰ ਵੇਖਣਾ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਹੋਰ ਗੱਲ, ਜਦੋਂ ਗੁੱਸਾ ਆ ਜਾਂਦਾ ਹੈ ਤਾਂ ਆਦਮੀ, ਆਦਮੀ ਨਹੀਂ ਰਹਿੰਦਾ ਇੱਕ ਅਲੱਗ ਹੀ ਉਸ ਦਾ ਚਿਹਰਾ ਹੋ ਜਾਂਦਾ ਹੈ ਨਾਸਾਂ ਫੁੱਲ ਜਾਂਦੀਆਂ ਹਨ, ਸਾਹ ਤੇਜ ਹੋ ਜਾਂਦੇ ਹਨ ਕਦੇ ਗੁੱਸਾ ਆਵੇ ਤਾਂ ਸ਼ੀਸ਼ਾ ਵੇਖਣਾ, ਸ਼ਇਦ ਗੁੱਸਾ ਨਾ ਕਰੋ ਅੱਗੇ ਤੋਂ ਤੁਸੀਂ ਕਿਉਂਕਿ ਚਿਹਰਾ ਵਿਗੜ ਜਾਂਦਾ ਹੈ, ਅੱਖਾਂ ਫੈਲ ਜਾਂਦੀਆਂ ਹਨ, ਨਾਸਾਂ ਫੁੱਲ ਜਾਂਦੀਆਂ ਹਨ, ਤੁਹਾਡਾ ਚਿਹਰਾ ਲਾਲ ਹੋ ਜਾਂਦਾ ਹੈ ਇਸ ਲਈ ਕਹਿਣ ਦਾ ਮਤਲਬ, ਗੁੱਸਾ ਜਦੋਂ ਆਦਮੀ ਨੂੰ ਆਉਂਦਾ ਹੈ ਤਾਂ ਕਿਤਿਓਂ ਦਾ ਨਹੀਂ ਛੱਡਦਾ
ਉਤੇਜ਼ਿਤ ਕਰਨ ਵਾਲੀਆਂ ਗੇਮਾਂ ਨਾਲ ਪੈ ਰਿਹਾ ਬੁਰਾ ਅਸਰ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਈ ਵਾਰ ਗੁੱਸੇ ’ਚ ਆ ਕੇ ਲੋਕ ਆਪਣਿਆਂ ਦਾ ਹੀ ਘਾਤ ਕਰ ਬੈਠਦੇ ਹਨ ਤੁਸੀਂ ਸੁਣਿਆ ਹੋਵੇਗਾ, ਪੜ੍ਹਦੇ ਹੋਵੋਗੇ, ਬਹੁਤ ਥਾਈਂ ਗੁੱਸੇ ’ਚ ਆ ਕੇ ਬੇਟੇ ਨੇ ਬਾਪ ਨੂੰ, ਬੇਟੇ ਨੇ ਮਾਂ ਨੂੰ ਮਾਰਿਆ, ਕੁੱਟਿਆ ਜਾਂ ਇਹੋ-ਜਿਹੀਆਂ ਚੀਜਾਂ ਦੇਖਣ ’ਚ ਆਉਂਦੀਆਂ ਹਨ ਤਾਂ ਗੁੱਸੇ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਇੱਕ ਨਵੀਂ ਚੀਜ਼ ਅਸੀਂ ਦੇਖੀ ਹੈ ਅੱਜ-ਕੱਲ੍ਹ ਬੱਚੇ ਗੇਮ (ਮੋਬਾਇਲ ਗੇਮ) ਖੇਡ ਰਹੇ ਹਨ, ਉਨ੍ਹਾਂ ਗੇਮਾਂ ’ਚ ਬੜੀ ਉਤੇਜਨਾ ਹੈ, ਕਿ ਉਸ ਵਿਚ ਉੱਥੇ ਕੋਈ ਲੜਦੇ ਹਨ, ਝਗੜਦੇ ਹਨ ਜਾਂ ਇੱਕ-ਦੂਸਰੇ ਨੂੰ ਮਾਰਦੇ ਹਨ, ਗੰਨ ਲੈ ਕੇ ਚੱਲਦੇ ਹਨ, ਅਜਿਹਾ ਕੁਝ ਸੁਣਨ ’ਚ ਆਇਆ ਅਤੇ ਦੇਖਿਆ ਵੀ ਅਸੀਂ ਛੋਟੇ ਬੱਚਿਆਂ ਨੂੰ ਕਰਦੇ ਹੋਏ ਕਿ ਸਾਨੂੰ ਤਾਂ ਇਹ ਚਾਹੀਦਾ, ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਤਾਂ ਭਾਵ ਸੁਭਾਅ ਚਿੜਚਿੜਾ ਹੋ ਗਿਆ ਹੈ
ਖਾਣ-ਪੀਣ ’ਚ ਵਧ ਰਿਹੈ ਜ਼ਹਿਰ
ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਖਾਣ-ਪੀਣ ’ਚ ਬਦਲਾਅ ਹੈ ਖਾਣੇ ’ਚ ਜ਼ਹਿਰ ਬਹੁਤ ਹੋ ਗਿਆ ਹੈ ਤੁਸੀਂ ਕਿਤੇ ਦੇਖ ਲਓ, ਖਾਦ ਪਾਈ ਜਾ ਰਹੀ ਹੈ, ਸਪਰੇਅ ਕੀਤੀ ਜਾ ਰਹੀ ਹੈ ਆਮ ਤੌਰ ’ਤੇ ਅਸੀਂ ਕਿਹਾ ਕਰਦੇ ਸੀ ਜਦੋਂ ਖੇਤੀ ਕਰਦੇ ਸੀ ਤੇ ਅੱਜ-ਕੱਲ੍ਹ ਵੀ ਕਰ ਰਹੇ ਹਾਂ, ਪਰ ਜਦੋਂ?ਬਾਹਰ ਖੇਤੀ ਕਰਿਆ ਕਰਦੇ ਸੀ ਤਾਂ ਕਹਿੰਦੇ ਸੀ ਕਿ ਭਾਈ ਸਬਜ਼ੀ ’ਚ ਜੇਕਰ ਸਪਰੇਅ ਕੀਤੀ ਹੈ ਤਾਂ ਘੱਟੋ-ਘੱਟ ਸੱਤ ਦਿਨ ਬਾਅਦ ਤੋੜਨਾ ਪਰ ਅੱਜ ਕਿਸ ਨੂੰ ਇਹ ਧਿਆਨ?ਹੈ,
ਪੈਸਾ ਚਾਹੀਦੈ ਅਜੇ ਇੱਕ-ਦੋ ਦਿਨ ਹੋਏ ਨਹੀਂ ਹੁੰਦੇ ਸਪਰੇਅ ਕੀਤੇ ਹੋਏ ਤੇ ਸਬਜ਼ੀ ਤੋੜ ਕੇ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਉਸ ਨਾਲ ਕੀ ਹੁੰਦਾ ਹੈ ਕਿ ਜੋ ਜ਼ਹਿਰ ਹੈ, ਜ਼ਹਿਰ ਦੀ ਮਾਤਰਾ ਹੈ, ਮੰਨ ਲਓ ਦੋ ਦਿਨ ਬਾਅਦ ਸਬਜ਼ੀ ਤੋੜ ਲਈ ਤਾਂ ਲਗਭਗ 70 ਤੋਂ 80 ਪ੍ਰਸੈਂਟ ਜ਼ਹਿਰ ਉਸ ਵਿਚ ਰਹਿ ਜਾਂਦਾ ਹੈ ਜੋ ਤੁਹਾਡੇ ਪੇਟ ’ਚ ਜਾਂਦਾ ਹੈ ਇੱਕਦਮ ਅਸਰ ਨਹੀਂ ਕਰੇਗਾ, ਬਜ਼ੁਰਗਾਂ ਦੇ ਤਾਂ ਇੱਕਦਮ ਹੀ ਕਰਦਾ ਹੈ, ਜਵਾਨ ਉਮਰ ਹੈ, ਤੁਸੀਂ ਅਜੇ ਅਧਖੜ੍ਹ ਅਵਸਥਾ ਵਿਚ ਹੋ ਤਾਂ ਹੌਲੀ-ਹੌਲੀ ਅਸਰ ਕਰਦਾ ਹੈ ਉਹ ਜ਼ਹਿਰ ਪਰ ਤੁਹਾਨੂੰ ਗੁੱਸਾ ਆਉਣ ਲੱਗ ਜਾਂਦਾ ਹੈ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਘਰ ਕਰਨ ਲੱਗ ਜਾਂਦੀਆਂ ਹਨ ਤਾਂ ਅੱਜ ਖਾਣ-ਪੀਣ ’ਚ ਵੀ ਜ਼ਹਿਰ ਹੁੰਦਾ ਜਾ ਰਿਹਾ ਹੈ ਹਵਾ ’ਚ ਜ਼ਹਿਰ ਹੁੰਦਾ ਜਾ ਰਿਹਾ ਹੈ
ਬੱਚਿਆਂ ਲਈ ਦੇਸ਼ ਦਾ ਨਾਂਅ ਚਮਕਾਉਣ ਵਾਲੀਆਂ ਗੇਮਾਂ ਬਣਾਈਆਂ ਜਾਣ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦੇਖਣ ਵਿਚ ਵੀ ਜ਼ਹਿਰ ਹੁੰਦਾ ਜਾ ਰਿਹਾ ਹੈ ਜਿਵੇਂ ਅਸੀਂ ਤੁਹਾਨੂੰ ਦੱਸਿਆ ਕਿ ਬੱਚੇ ਅਜਿਹੀਆਂ-ਅਜਿਹੀਆਂ ਗੇਮਾਂ ਦੇਖਦੇ ਹਨ, ਉਨ੍ਹਾਂ ’ਚ ਉਤੇਜ਼ਨਾ ਆਉਂਦੀ ਹੈ ਕਸਰਤ ਕਰਨਾ ਸਿਖਾਉਣਾ ਚਾਹੀਦਾ ਜੇਕਰ ਕੋਈ ਗੇਮ ਹੀ ਬਣਾਉਣੀ ਹੈ ਤਾਂ ਕਿਉਂ ਨਾ ਕੁਸ਼ਤੀ ਦੇ ਦਾਅ-ਪੇਚਾਂ ਦੀ ਗੇਮ ਬਣਾ ਦਿਓ, ਕਿ ਭਾਈ ਤੁਸੀਂ ਇੱਕ ਪਹਿਲਵਾਨ ਦਿਸ ਰਹੇ ਹੋ ਅਤੇ ਦੂਜਾ ਸਾਹਮਣੇ ਵਾਲਾ ਕੰਪਿਊਟਰਾਈਜ਼ਡ ਪਹਿਲਵਾਨ ਹੈ ਇੱਕ ਤੁਸੀਂ ਪਹਿਲਵਾਨ ਹੋ ਤਾਂ ਕੁਸ਼ਤੀ ਕਰੋ, ਕਿ ਐਨੇ ਮਿੰਟ ’ਚ ਚਿੱਤ ਕਰੋਗੇ ਤਾਂ?
ਤੁਸੀਂ?ਅਗਲੇ ਨੈਕਸਟ ਸਟੇਜ ’ਤੇ ਜਾਓਗੇ, ਫਿਰ ਨੈਕਸਟ ਸਟੇਜ ’ਤੇ ਜਾਓਗੇ ਸਾਡੇ ਦੇਸ਼ ਨੂੰ ਪਹਿਲਵਾਨ ਮਿਲਣਗੇ ਏਦਾਂ ਹੀ ਮੁੱਕੇਬਾਜ਼ੀ ਦੀ ਗੇਮ ਹੋ ਸਕਦੀ ਹੈ ਇਸ ਤਰ੍ਹਾਂ ਬਹੁਤ ਸਾਰੀਆਂ ਗੇਮਾਂ ਹਨ ਜੋ ਬਣਾਈਆਂ ਜਾ ਸਕਦੀਆਂ ਹਨ, ਉਨ੍ਹਾਂ ਨੂੰ ਬਣਾਇਆ ਜਾਣਾ ਚਾਹੀਦਾ ਹੈ ਸਾਨੂੰ ਇਹ ਲੱਗਾ ਕਿ ਅਜਿਹਾ ਹੋਣਾ ਚਾਹੀਦਾ ਹੈ, ਜਿਸ ਨਾਲ ਕਿ ਬੱੱਚੇ ਸਿਹਤਮੰਦ ਸਿੱਖ ਸਕਣਗੇ ਤੇ ਸਿਹਤਮੰਦ ਬਣ ਸਕਣਗੇ ਤਾਂ ਉਸ ਨਾਲ ਗੁੱਸਾ ਨਹੀਂ ਆਵੇਗਾ ਸਗੋਂ ਇੱਕ ਕੰਪੀਟੀਸ਼ਨ ਪੈਦਾ ਹੋ ਜਾਵੇਗਾ ਕਨਵਰਟ ਹੋ ਜਾਵੇਗਾ
ਗੁੱਸਾ ਕੰਪੀਟੀਸ਼ਨ ਵਿਚ ਬੱਚੇ ਬਜਾਇ ਉਤੇਜ਼ਨਾ ਦੇ ਜਾਂ ਬਜਾਇ ਮਾਰਾਮਾਰੀ ਦੇ ਸਿੱਖਣਗੇ ਕਿ ਹਾਂ, ਅਸੀਂ ਇਸ ਗੇਮ ’ਚ ਜੇਕਰ ਇੱਕ ਪਹਿਲਵਾਨ ਨੂੰ ਹਰਾਇਆ ਤਾਂ ਅਗਲੀ ਸਟੇਜ ਆਵੇਗੀ, ਫਿਰ ਉਸ ਨੂੰ?ਹਰਾਇਆ ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਗੇਮਾਂ ਬਣਾਈਆਂ ਜਾ ਸਕਦੀਆਂ ਹਨ ਸਾਡਾ ਦੇਸ਼, ਜੋ ਸਾਡੇ ਦੇਸ਼ ਦੇ ਰਾਜਾ ਵੀ ਚਾਹੁੰਦੇ ਹਨ, ਅਸੀਂ ਸਾਰੇ ਜਣੇ ਕਦੋਂ ਤੋਂ ਚਾਹੁੰਦੇ ਹਾਂ ਕਿ ਕਿਉਂ ਨਾ ਕੁਝ ਅਜਿਹਾ ਕਰ ਦਿੱਤਾ ਜਾਵੇ, ਜਿਸ ਨਾਲ ਸਾਡੇ ਦੇਸ਼ ਵਿਚ ਮੈਡਲਾਂ ਦੇ ਢੇਰ ਲੱਗ ਜਾਣ ਅਸੀਂ ਐਨੇ ਕਰੋੜ ਲੋਕ ਹਾਂ ਤੇ ਜਦੋਂ ਮੈਡਲ ਆਉਂਦੇ ਹਨ ਤਾਂ ਸਾਨੂੰ? ਲੱਗਦਾ ਹੈ ਕਿ ਸਾਡੇ ਹਿੱਸੇ ਉਸ ਮੈਡਲ ਦਾ ਇੱਕ ਛੋਟਾ-ਜਿਹਾ ਕਣ ਆਉਂਦਾ ਹੋਵੇਗਾ ਹੋਰ ਕੋਈ ਕਮੀ ਨਹੀਂ ਹੈ, ਕਮੀ ਸੋਚ ਬਦਲਣ ਦੀ ਹੈ
ਹੁਣ ਤੈਰਾਕੀ ਦਾ ਮੰਨ ਲਓ, ਤੁਸੀਂ ਤੈਰਾਕੀ ਦੀ ਗੇਮ ਬਣਾ ਦਿਓ, ਕਿ ਭਾਈ ਇਹ ਤੈਰਾਕੀ ’ਚ ਜੇ ਤੁਸੀਂ ਐਨੇ ਟਾਈਮ ’ਚ 10 ਮੀਟਰ ਪਾਰ ਕਰ ਜਾਂਦੇ ਹੋ ਤਾਂ ਤੁਸੀਂ ਅੱਗੇ ਫਿਰ ਇਸ ਸਟੇਜ ’ਚ ਪਹੁੰਚ ਜਾਓਗੇ, ਅੱਗੇ ਇਸ ਸਟੇਜ ’ਚ ਪਹੁੰਚ ਜਾਓਗੇ ਤੁਹਾਨੂੰ ਗੋਲਡ ਮਿਲੇਗਾ, ਸਿਲਵਰ ਮਿਲੇਗਾ ਤਾਂ ਬੱਚੇ ਉਨ੍ਹਾਂ ਹੀ ਚੀਜ਼ਾਂ ’ਚ ਲੱਗ ਜਾਣਗੇ ਤਾਂ ਇਹ ਸਾਡੀ ਰਿਕਵੈਸਟ ਹੈ ਜੋ ਵੀ ਅਜਿਹਾ ਕਰ ਸਕਦੇ ਹਨ, ਕਿਉਂ ਨਾ ਕੁਝ ਅਜਿਹਾ ਕੀਤਾ ਜਾਵੇ ਜਿਸ ਨਾਲ ਦੇਸ਼ ਦਾ ਭਵਿੱਖ ਵੀ ਬਦਲ ਜਾਵੇ ਤੇ ਦੇਸ਼ ਦਾ ਭਵਿੱਖ ਸੁਨਹਿਰਾ ਹੋ ਜਾਵੇ ਬੱਚਿਆਂ ਦੇ ਅੰਦਰ ਗੁੱਸੇ, ਨਫ਼ਰਤ ਦੀ ਬਜਾਇ ਇੱਕ ਕੰਪੀਟੀਸ਼ਨ ਦੀ ਭਾਵਨਾ ’ਚ ਆ ਜਾਵੇ, ਉਹ ਖੇਡਾਂ ਵੱਲ ਲੱਗ ਜਾਣ
ਆਰਗੈਨਿਕ ਖੇਤੀ ਨੂੰ ਅਪਣਾਇਆ ਜਾਵੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਬਹੁਤ ਹੀ ਜ਼ਰੂਰੀ ਹੈ ਅੱਜ ਦੇ ਸਮੇਂ ਅਨੁਸਾਰ ਕਿ ਤੁਸੀਂ ਆਪਣੇ ਆਤਮਬਲ ਨੂੰ ਵਧਾਓ, ਖਾਣ-ਪੀਣ ਵੱਲ ਧਿਆਨ ਦਿਓ, ਖਾਣ-ਪੀਣ ਸ਼ੁੱਧ ਹੋਣਾ ਚਾਹੀਦਾ ਹੈ, ਜਿੱਥੋਂ ਤੱਕ ਸੰਭਵ ਹੋਵੇ ਆਰਗੈਨਿਕ ਖੇਤੀ ਨੂੰ ਅਪਣਾਇਆ ਜਾਵੇ ਮੰਨਿਆ ਕਿ ਪਹਿਲਾਂ ਕੁਝ ਸਮੇਂ ’ਚ ਆਰਗੈਨਿਕ ਖੇਤੀ ’ਚ ਫ਼ਾਇਦਾ ਥੋੜ੍ਹਾ ਘੱਟਾ ਹੁੰਦਾ ਹੈ,
ਫ਼ਸਲ ਥੋੜੀ ਘੱਟ ਹੁੰਦੀ ਹੈ ਪਰ ਹੌਲੀ-ਹੌਲੀ ਉਹ ਫ਼ਸਲ ਵਧਦੀ ਚਲੀ ਜਾਂਦੀ ਹੈ, ਉਸ ਨਾਲ ਖਾਣ ਵਾਲਾ ਵੀ ਤੰਦਰੁਸਤ, ਤੁਸੀਂ?ਜਿਸ ਨੇ ਬੀਜੀ ਹੈ ਫ਼ਸਲ ਉਸ ਨੂੰ ਵੀ ਪੈਸਾ ਕਈ ਗੁਣਾ ਜ਼ਿਆਦਾ ਮਿਲਦਾ ਹੈ ਕਿਉਂਕਿ ਆਰਗੈਨਿਕ ਹੈ ਤਾਂ ਭਾਵ ਬਿਨਾ ਖਾਦ, ਸਪਰੇਅ ਦੇ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਸਿਹਤਮੰਦ ਦੇਖੋ, ਸਿਹਤਮੰਦ ਖਾਓ ਤੇ ਰਾਮ ਦਾ ਨਾਮ ਗਾਓ ਓਮ, ਹਰੀ, ਅੱਲ੍ਹਾ ਵਾਹਿਗੁਰੂ, ਗੌਡ, ਖੁਦਾ, ਰੱਬ ਦਾ ਨਾਮ ਤੁਹਾਡੀ ਆਤਮਾ ਨੂੰ ਤਾਕਤ ਦੇਵੇਗਾ, ਜਿਸ ਦੁਆਰਾ ਤੁਸੀਂ ਵਿਚਾਰਾਂ ’ਤੇ ਕਾਬੂ ਪਾ ਸਕੋਗੇ ਅਤੇ ਵਿਚਾਰਾਂ ’ਤੇ ਕਾਬੂ ਪਾ ਲਿਆ ਤਾਂ ਗੁੱਸੇ ਨੂੰ ਕੰਟਰੋਲ ਕਰ ਸਕੋਗੇ ਇਹ ਬਹੁਤ ਜ਼ਰੂਰੀ ਹੈ
ਗੁੱਸੇ ’ਚ ਇੱਕਦਮ ਨਾ ਲਓ ਐਕਸ਼ਨ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮੰਨ ਲਓ ਕਿ ਤੁਹਾਨੂੰ ਇੱਕ ਵਾਰ ਗੁੱਸਾ ਆ ਗਿਆ ਦੂਜੇ ’ਤੇ ਤਾਂ ਇੱਕਦਮ ਕੋਈ ਐਕਸ਼ਨ ਨਾ ਲਓ ਥੋੜ੍ਹਾ ਸਮਾਂ ਦਿਓ ਆਪਣੇ-ਆਪ ਨੂੰ ਤੁਹਾਡੇ ਕੋਲ ਜੇਕਰ ਕਿਸੇ ਨੇ ਚੁਗਲੀ ਕਰ ਦਿੱਤੀ ਕਿ ਫ਼ਲਾਂ ਆਦਮੀ ਤੁਹਾਡੇ ਬਾਰੇ ਇਹ ਕਹਿੰਦਾ ਸੀ, ਉਹ ਕਹਿੰਦਾ ਸੀ, ਫ਼ਲਾਂ ਕਹਿੰਦਾ ਸੀ ਤੁਸੀਂ ਇੱਕਦਮ ਭੜਕ ਜਾਂਦੇ ਹੋ ਤੇ ਉਸੇ ਸਮੇਂ ਐਕਸ਼ਨ ਲਈ ਭੱਜ ਪੈਂਦੇ ਹੋ ਨਹੀਂ, ਅਜਿਹਾ ਨਾ ਕਰੋ ਹੋ ਸਕਦਾ ਹੈ ਉਹ ਚੁਗਲੀ ਕਰਨ ਵਾਲਾ ਤੁਹਾਨੂੰ ਭੜਕਾਉਣ ਆਇਆ ਹੋਵੇ ਹੋ ਸਕਦਾ ਹੈ
ਉਹ ਤੁਹਾਡਾ ਨੁਕਸਾਨ ਕਰਨ ਆਇਆ ਹੋਵੇ ਤਾਂ ਆਪਣੇ-ਆਪ ਨੂੰ ਵਕਤ ਦਿਓ, ਸਮਾਂ ਦਿਓ ਤੇ ਫਿਰ ਸੋਚੋ ਕਿ ਭਾਈ ਸੱਚ ਕੀ ਹੈ? ਦੂਜੇ ਪਾਸੇ ਦੀ ਗੱਲ ਵੀ ਸੁਣ ਲਓ ਇੱਕ ਸਾਈਡ ਦੀ ਸੁਣ ਕੇ ਕਦੇ ਵੀ ਕੋਈ ਫ਼ੈਸਲਾ ਨਹੀਂ ਕਰਨਾ ਚਾਹੀਦਾ ਜਦੋਂ ਤੁਹਾਨੂੰ ਇੱਕ ਦਿਨ ਹੋ ਜਾਵੇਗਾ ਤਾਂ ਤੁਹਾਡਾ ਗੁੱਸਾ ਉਂਜ ਹੀ ਘੱਟ ਹੋ ਜਾਵੇਗਾ ਇੱਕ ਦਿਨ ਬੀਤ ਗਿਆ ਕਿ ਮੈਂ ਕੱਲ੍ਹ ਨੂੰ ਗੱਲ ਕਰਾਂਗਾ ਤਾਂ ਯਕੀਨ ਮੰਨੋ, ਇਹ ਜ਼ਰੂਰੀ ਹੈ
ਘਰ ’ਚ ਇੱਕ ਕਮਰੇ ’ਤੇ ਮਹਾਂਭਾਰਤ ਲਿਖਵਾ ਦਿਓ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਘਰ ’ਚ ਜੇਕਰ ਝਗੜਾ ਹੁੰਦਾ ਹੈ ਪਹਿਲਾਂ ਵੀ ਅਸੀਂ ਕਈ ਵਾਰ ਕਿਹਾ ਕਰਦੇ ਸੀ ਕਿ ਜੇਕਰ ਪਤੀ-ਪਤਨੀ ’ਚ ਕਦੇ ਝਗੜਾ ਹੋ ਜਾਂਦਾ ਹੈ ਤਾਂ ਤੁਸੀਂ ਬੱਚਿਆਂ ਸਾਹਮਣੇ ਲੜਨਾ ਸ਼ੁਰੂ ਕਰ ਦਿੰਦੇ ਹੋ ਤਾਂ ਬੱਚੇ ਤਾਂ ਉਹੀ ਸਿੱਖਣਗੇ ਨਾ, ਜੋ ਤੁਸੀਂ ਸਿਖਾ ਰਹੇ ਹੋ
ਉਨ੍ਹਾਂ ਨੂੰ ਤਾਂ ਉਹ ਵੀ ਝਗੜਣ ਲਈ ਤਿਆਰ ਰਹਿਣਗੇ ਤਾਂ ਅਸੀਂ ਕਿਹਾ ਕਰਦੇ ਸੀ ਕਿ ਤੁਸੀਂ ਘਰ ਦੇ ਕਮਰੇ ਦੇ ਉੱਪਰ ਮਹਾਂਭਾਰਤ ਲਿਖਵਾ ਲਓ, ਜਦੋਂ ਝਗੜਾ ਕਰਨਾ ਹੋਵੇ, ਤੁਹਾਡੀ ਨੀਅਤ ਬਣੇ ਕਿ ਹੁਣ ਝਗੜੇ ਬਿਨਾ ਰਿਹਾ ਨਹੀਂ ਜਾਂਦਾ ਤਾਂ ਇਸ਼ਾਰਾ ਕਰੋ ਜਾਂ ਬੋਲ ਕੇ ਕਹੋ ਕਿ ਚੱਲੋ ਮਹਾਂਭਾਰਤ, ਇੰਨਾ ਕਹਿਣ ਦੀ ਦੇਰ ਹੈ, ਸਾਨੂੰ ਯਕੀਨ ਹੈ ਕਿ ਤੁਹਾਡਾ ਗੁੱਸਾ, ਦੋਵਾਂ ’ਚੋਂ ਇੱਕ ਦਾ ਤਾਂ ਜ਼ਰੂਰ ਉੱਡ ਜਾਵੇਗਾ ਕਿਉਂ, ਸਭ ਦੇ ਸਾਹਮਣੇ ਜਦੋਂ ਚਲੋ ਮਹਾਂਭਾਰਤ ਕਿਹਾ, ਤਾਂ ਏਦਾਂ ਲੱਗੇਗਾ ਕਿ ਹੁਣ ਜੰਗ ਲੜਨ ਜਾ ਰਹੇ ਹਾਂ ਤਾਂ ਯਕੀਨਨ, ਲੋਕਾਂ ਨੇ ਸਾਨੂੰ ਦੱਸਿਆ ਵੀ ਜਦੋਂ ਅਸੀਂ ਦੱਸਿਆ ਸੀ, ਕਿ ਗੁਰੂ ਜੀ ਅਸੀਂ ਮਹਾਂਭਾਰਤ ਲਿਖ ਦਿੱਤਾ ਅਤੇ ਜਿਵੇਂ ਹੀ ਗੁੱਸਾ ਆਇਆ ਤਾਂ ਦੋਵਾਂ ਨੇ ਕਿਹਾ ਕਿ ਚੱਲੋ ਮਹਾਂਭਾਰਤ ਤਾਂ ਦੂਜੇ ਦਾ ਹਾਸਾ ਨਿੱਕਲ ਗਿਆ, ਤਾਂ ਕੰਮ ਖ਼ਤਮ
ਖੁੱਲ੍ਹਣਗੇ ਤਰੱਕੀ ਦੇ ਰਸਤੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕੁਝ ਨਾ ਕੁਝ ਨੁਸਖ਼ੇ ਅਪਣਾ ਕੇ ਦੇਖੋ, ਜ਼ਰੂਰ ਫਾਇਦਾ ਹੋਵੇਗਾ ਆਤਮਬਲ ਨੂੰ ਵਧਾਓ, ਖਾਣ-ਪੀਣ ਨੂੰ ਸੁਧਾਰੋ ਤਾਂ ਗੁੱਸੇ ’ਤੇ ਕੰਟਰੋਲ ਹੋਵੇਗਾ ਤੇ ਗੁੱਸੇ ’ਤੇ ਕੰਟਰੋਲ ਜੋ ਕਰ ਲੈਂਦਾ ਹੈ ਤਾਂ ਉਹ ਸਮਝ ਲਓ ਬਹੁਤ ਸੁਖੀ ਰਹਿੰਦਾ ਹੈ, ਸ਼ਾਂਤਮਈ ਜੀਵਨ ਬਤੀਤ ਕਰਦਾ ਹੈ ਅਤੇ ਤਰੱਕੀ ਦੇ ਰਸਤੇ ਉਸ ਲਈ ਖੁੱਲ੍ਹ ਜਾਇਆ ਕਰਦੇ ਹਨ ਇਸ ਲਈ ਗੁੱਸੇ ਦੀ ਥਾਂ ਆਪਸ ਵਿਚ ਬੇਗਰਜ਼, ਨਿਰਸੁਆਰਥ ਭਾਵਨਾ ਨਾਲ ਪ੍ਰੇਮ ਕਰਿਆ ਕਰੋ ਯਕੀਨਨ ਤੁਸੀਂ ਖੁਸ਼ੀਆਂ ਹਾਸਲ ਕਰੋਗੇ, ਯਕੀਨਨ ਤਰੱਕੀ ਦੇ ਰਸਤੇ ਤੁਹਾਡੇ ਲਈ ਖੁੱਲ੍ਹਦੇ ਚਲੇ ਜਾਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ