ਭੂਸ਼ਣ, ਟਵਿੱਟਰ ਇੰਡੀਆ ਖਿਲਾਫ਼ ਉਲੰਘਣਾ ਮਾਮਲੇ ਦੀ ਸੁਣਵਾਈ

ਭੂਸ਼ਣ, ਟਵਿੱਟਰ ਇੰਡੀਆ ਖਿਲਾਫ਼ ਉਲੰਘਣਾ ਮਾਮਲੇ ਦੀ ਸੁਣਵਾਈ

ਨਵੀਂ ਦਿੱਲੀ। ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ ਤੇ ਟਵਿੱਟਰ ਇੰਡੀਆ ਦੇ ਖਿਲਾਫ਼ ਬੁੱਧਵਾਰ ਨੂੰ ਅਦਾਲਤ ਦੀ ਉਲੰਘਣਾ ਮਾਮਲੇ ‘ਚ ਸੁਣਵਾਈ ਕਰੇਗਾ। ਅਦਾਲਤ ਦੀ ਉਲੰਘਣਾ ਦਾ ਇਹ ਮਾਮਲਾ ਭੂਸ਼ਣ ਦੇ ਕੁਝ ਵਿਵਾਦਿਤ ਟਵੀਟਾਂ ਸਬੰਧੀ ਦਾਇਰ ਕੀਤਾ ਗਿਆ ਹੈ।

ਹਾਲਾਂਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਕਿਹੜੇ ਟਵੀਟ ‘ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਭੂਸ਼ਣ ਦੇ ਵਿਵਾਦਿਤ ਟਵੀਟ ਦਾ ਖੁਦ ਨੋਟਿਸ ਲੈਂਦਿਆਂ ਉਨ੍ਹਾਂ ਖਿਲਾਫ਼ ਮੰਗਲਵਾਰ ਨੂੰ ਅਦਾਲਤ ਦੀ ਉਲੰਘਣਾ ਦੀ ਕਾਰਵਾਈ ਸ਼ੁਰੂ ਕੀਤੀ ਸੀ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਭੂਸ਼ਣ ਦੇ ਨਾਲ-ਨਾਲ ਟਵਿੱਟਰ ਇੰਡੀਆ ਨੂੰ ਵੀ ਮਾਮਲੇ ‘ਚ ਪ੍ਰਤੀਵਾਦੀ ਬਣਾਇਆ ਹੈ। ਜਸਟਿਸ ਅਰੁਣ ਮਿਸ਼ਰਾ, ਜਸਟਿਸ ਬੀਆਰ ਗਵਈ ਤੇ ਜਸਟਿਸ ਕ੍ਰਿਸ਼ਣ ਮੁਰਾਰੀ ਦੀ ਬੈਂਚ ਅੱਜ ਇਸ ਮਾਮਲੇ ‘ਤੇ ਸੁਣਵਾਈ ਕਰੇਗੀ। ਸੁਪਰੀਮ ਕੋਰਟ ਦੇ ਰਿਕਾਰਡ ਅਨੁਸਾਰ, ਮੰਗਲਵਾਰ ਸ਼ਾਮ 3:48 ਮਿੰਟ ‘ਤੇ ਭੂਸ਼ਣ ਤੇ ਟਵਿੱਟਰ ਇੰਡੀਆ ਖਿਲਾਫ਼ ਖੁਦ ਨੋਟਿਸ ਲੈਂਦਿਆਂ ਐਸਐਮਸੀ (ਕ੍ਰਿਮਿਨਲ) ਨੰ. 1/2020 ਨੰਬਰ ਨਾਲ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਦੇਰ ਰਾਤ ਇਸ ਮਾਮਲੇ ਨੂੰ ਅੱਜ ਸੁਣਵਾਈ ਲਈ ਕਾੱਜ ਸੂਚੀ ‘ਚ ਸੂਚੀਬੱਧ ਕੀਤਾ ਗਿਆ। ਭੂਸ਼ਣ ਨਿਆਂਪਾਲਿਕਾ ‘ਤੇ ਲਗਤਾਰ ਹਮਲੇ ਕਰਦੇ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ