ਬੇਅਦਬੀ ਮਾਮਲੇ ਦੀ ਜਾਂਚ ’ਤੇ ਹਾਈਕੋਰਟ ’ਚ ਹੋਈ ਸੁਣਵਾਈ, ਜਾਣੋ ਅੱਜ ਦੀ ਕਾਰਵਾਈ ’ਚ ਕੀ ਕੁਝ ਹੋਇਆ…
ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਹੋਵੇਗੀ। ਡੇਰਾ ਦੇ ਵਕੀਲਾਂ ਨੇ ਦੱਸਿਆ ਕਿ ਪੰਜਾਬ ’ਚ ਪਿਛਲੀ ਕਾਂਗਰਸ ਸਰਕਾਰ ਦੌਰਾਨ ਗਠਿਤ ਐਸਆਈਟੀ ਵੱਲੋਂ ਰਾਜਨੀਤਿਕ ਦਬਾਅ ’ਚ ਜਾਂਚ ਨੂੰ ਪੂਰਾ ਕਰਦਿਆਂ, ਦੁਰਭਾਵਨਾ ਤਹਿਤ ਪੂਜਨੀਕ ਗੁਰੂ ਜੀ ਨੂੰ ਕੇਸ ’ਚ ਸ਼ਾਮਲ ਕਰਕੇ ਚਾਲਾਨ ਪੇਸ਼ ਕੀਤੇ ਜਾ ਰਹੇ ਹਨ। ਉਕਤ ਵਿਸ਼ੇ ’ਚ ਡੇਰਾ ਸੱਚਾ ਸੌਦਾ ਵੱਲੋਂ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰਕੇ ਤੱਥਾਂ ਨੂੰ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਸੀਬੀਆਈ ਇਸ ਮਾਮਲੇ ’ਚ ਨਾਮਜ਼ਦ ਲੋਕਾਂ ਨੂੰ ਕਲੀਨ ਚਿੱਟ ਦੇ ਚੁੱਕੀ ਹੈ ਪਰ ਰਾਜਨੀਤੀ ਤੋਂ ਪ੍ਰੇਰਿਤ ਐਸਆਈਟੀ ਪੂਰੀ ਮਾਮਲੇ ਨੂੰ ਡੇਰਾ ਸ਼ਰਧਾਲੂਆਂ ’ਤੇ ਜ਼ਬਰਦਸਤੀ ਮੜ੍ਹਨ ਲਈ ਕੁਝ ਦਸਤਾਵੇਜ਼ਾਂ ਨੂੰ ਅਦਾਲਤ ਦੀ ਪ੍ਰਕਿਰਿਆ ਦਾ ਹਿੱਸਾ ਬਣਾਉਣ ਤੋਂ ਪਿੱਛੇ ਹਟ ਰਹੀ ਹੈ।