Air Pollution News: ਭਾਰਤ ਲਈ ਹਾਲ ਹੀ ਵਿੱਚ ਆਈ ਇੱਕ ਅੰਤਰਰਾਸ਼ਟਰੀ ਰਿਪੋਰਟ ਨੇ ਫਿਰ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜ਼ੀ ਪਾਲਿਸੀ ਇੰਸਟੀਚਿਊਟ (ਐਪਿਕ) ਦੀ ਤਾਜਾ ਰਿਪੋਰਟ ਦੱਸਦੀ ਹੈ ਕਿ ਭਾਰਤ ਦੀ 1.4 ਅਰਬ ਆਬਾਦੀ ਅਜਿਹੇ ਇਲਾਕਿਆਂ ਵਿੱਚ ਸਾਹ ਲੈ ਰਹੀ ਹੈ ਜਿੱਥੇ ਕਣ ਪ੍ਰਦੂਸ਼ਣ (ਪਾਰਟੀਕੁਲੇਟ ਮੈਟਰ) ਦਾ ਪੱਧਰ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਮਾਪਦੰਡਾਂ ਤੋਂ ਅੱਠ ਗੁਣਾ ਜ਼ਿਆਦਾ ਹੈ ਇਸ ਦਾ ਸਿੱਧਾ ਅਸਰ ਲੋਕਾਂ ਦੀ ਉਮਰ ਤੇ ਸਿਹਤ ’ਤੇ ਪੈ ਰਿਹਾ ਹੈ ਰਿਪੋਰਟ ਅਨੁਸਾਰ, ਜੇਕਰ ਭਾਰਤ ਦੇ ਉੱਤਰੀ ਮੈਦਾਨੀ ਇਲਾਕੇ ਵਿੱਚ ਪ੍ਰਦੂਸ਼ਣ ਦਾ ਪੱਧਰ ਡਬਲਯੂਐੱਚਓ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆ ਜਾਵੇ ਤਾਂ 54 ਕਰੋੜ ਤੋਂ ਜ਼ਿਆਦਾ ਲੋਕਾਂ ਦੀ ਔਸਤ ਉਮਰ ਪੰਜ ਸਾਲ ਤੱਕ ਵਧ ਸਕਦੀ ਹੈ ਉੱਥੇ ਹੀ ਰਾਜਧਾਨੀ ਦਿੱਲੀ ਦੇ ਨਾਗਰਿਕ ਅੱਠ ਸਾਲ ਤੱਕ ਜ਼ਿਆਦਾ ਜਿਉਂ ਸਕਦੇ ਹਨ।
ਇਹ ਖਬਰ ਵੀ ਪੜ੍ਹੋ : Crime News: ਨਸ਼ਾ ਸਮੱਗਲਰ ਨੂੰ ਫੜਨ ਗਈ ਪੁਲਿਸ ਪਾਰਟੀ ’ਤੇ ਹਮਲਾ
ਇਹ ਅੰਕੜੇ ਸਿਰਫ਼ ਕਾਗਜੀ ਨਹੀਂ, ਸਗੋਂ ਅਸਲ ਜੀਵਨ ਦੀ ਗੰਭੀਰ ਸੱਚਾਈ ਹਨ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਪ੍ਰਦੂਸ਼ਣ ਦੇ ਘਾਤਕ ਅਸਰ ਨੂੰ ਸਾਹਮਣੇ ਲਿਆਂਦਾ ਗਿਆ ਹੈ ਬੀਤੇ ਸਾਲਾਂ ’ਚ ਹਾਰਵਰਡ ਤੇ ਯੇਲ ਯੂਨੀਵਰਸਿਟੀ ਦੇ ਅਰਥਸ਼ਾਸਤਰੀਆਂ ਨੇ ਵੀ ਦੱਸਿਆ ਸੀ ਕਿ ਭਾਰਤ ਦੁਨੀਆਂ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜਿੱਥੇ ਹਵਾ ਪ੍ਰਦੂਸ਼ਣ ਸਭ ਤੋਂ ਜ਼ਿਆਦਾ ਹੈ ਇਸੇ ਕਾਰਨ ਇੱਥੋਂ ਦੇ ਲੋਕ ਔਸਤਨ ਤਿੰਨ ਸਾਲ ਪਹਿਲਾਂ ਹੀ ਮੌਤ ਦੇ ਮੂੰਹ ਵਿੱਚ ਸਮਾ ਜਾਂਦੇ ਹਨ ਵਿਸ਼ਵ ਸਿਹਤ ਸੰਗਠਨ ਨੇ ਵੀ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਸਾਲ 2016 ਵਿੱਚ ਭਾਰਤ ਵਿੱਚ ਪ੍ਰਦੂਸ਼ਿਤ ਹਵਾ ਕਾਰਨ ਲਗਭਗ ਇੱਕ ਲੱਖ ਮਾਸੂਮ ਬੱਚਿਆਂ ਦੀ ਮੌਤ ਹੋਈ। Air Pollution News
ਸਮੇਂ ਦੇ ਨਾਲ ਇਹ ਅੰਕੜਾ ਹੋਰ ਵਧਦਾ ਜਾ ਰਿਹਾ ਹੈ ਯੂਨੀਵਰਸਿਟੀ ਆਫ ਕੈਰੋਲੀਨਾ ਦੇ ਅਧਿਐਨ ਨੇ ਤਾਂ ਇੱਥੋਂ ਤੱਕ ਕਿਹੈ ਕਿ ਦੱਖਣੀ ਤੇ ਪੂਰਬੀ ਏਸ਼ੀਆ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਹਵਾ ਪ੍ਰਦੂਸ਼ਣ ਨਾਲ ਹੁੰਦੀਆਂ ਹਨ ਤੇ ਭਾਰਤ ਇਸ ਸੂਚੀ ਵਿੱਚ ਸਿਖਰ ’ਤੇੇ ਹੈ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਨੁਸਾਰ ਸਾਲ 2017 ਵਿੱਚ ਇਕੱਲੇ ਹਵਾ ਪ੍ਰਦੂਸ਼ਣ ਨਾਲ 12.4 ਲੱਖ ਭਾਰਤੀਆਂ ਦੀ ਮੌਤ ਹੋਈ ਸੀ ਇਸ ਵਿੱਚ 6.7 ਲੱਖ ਮੌਤਾਂ ਸੜਕਾਂ ਦੀ ਜ਼ਹਿਰੀਲੀ ਹਵਾ ਕਾਰਨ ਤੇ 4.8 ਲੱਖ ਮੌਤਾਂ ਘਰਾਂ ਵਿੱਚ ਦੂਸ਼ਿਤ ਹਵਾ ਕਾਰਨ ਹੋਈਆਂ ਸਾਲ 2019 ਵਿੱਚ ਇਹ ਅੰਕੜਾ ਵਧ ਕੇ 23.5 ਲੱਖ ਤੱਕ ਪਹੁੰਚ ਗਿਆ। Air Pollution News
ਹਾਲ ਹੀ ਵਿੱਚ ਬੀਐੱਮਜੇ ਅਧਿਐਨ 2023 ਨੇ ਦੱਸਿਆ ਕਿ ਹਰ ਸਾਲ ਲਗਭਗ 21.8 ਲੱਖ ਭਾਰਤੀ ਹਵਾ ਪ੍ਰਦੂਸ਼ਣ ਕਾਰਨ ਦਮ ਤੋੜ ਰਹੇ ਹਨ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਤੇ ਬਿਹਾਰ ਵਰਗੇ ਸੂਬੇ ਇਸ ਤਰਾਸਦੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ ਸਭ ਤੋਂ ਖਤਰਨਾਕ ਤੱਥ ਇਹ ਹੈ ਕਿ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦਿਲ ਦੇ ਰੋਗ, ਸਟ੍ਰੋਕ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੀ ਜ਼ਿਆਦਾ ਹੈ ਅੱਜ ਦੇ ਭਾਰਤ ਵਿੱਚ ਹਵਾ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਤੇਜੀ ਨਾਲ ਵਧ ਰਿਹਾ ਸ਼ਹਿਰੀਕਰਨ ਤੇ ਉਦਯੋਗੀਕਰਨ ਹੈ ਵੱਡੀਆਂ ਫੈਕਟਰੀਆਂ-ਕਾਰਖਾਨੇ, ਪਾਵਰ ਪਲਾਂਟਾਂ ਤੇ ਉਦਯੋਗਾਂ ਵਿੱਚ ਕੋਲਾ ਅਤੇ ਖਣਿੱਜ ਤੇਲ ਸਾੜਨ ਨਾਲ ਜ਼ਹਿਰੀਲੀਆਂ ਗੈਸਾਂ ਨਿੱਕਲਦੀਆਂ ਹਨ। Air Pollution News
ਵਾਹਨਾਂ ਦੀ ਵਧਦੀ ਗਿਣਤੀ ਤੇ ਉਨ੍ਹਾਂ ਵਿੱਚੋਂ ਨਿੱਕਲਣ ਵਾਲਾ ਧੂੰਆਂ ਵੀ ਪ੍ਰਦੂਸ਼ਣ ਨੂੰ ਹੋਰ ਗੰਭੀਰ ਬਣਾ ਰਿਹਾ ਹੈ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਾਯੂਮੰਡਲ ਵਿੱਚ ਪਿਛਲੇ ਸਾਲਾਂ ਵਿੱਚ ਲਗਭਗ 25 ਫੀਸਦੀ ਤੱਕ ਵਧ ਚੁੱਕੀ ਹੈ ਨਾਲ ਹੀ ਸਲਫਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਤੇ ਨਾਈਟ੍ਰੋਜਨ ਆਕਸਾਈਡ ਵਰਗੀਆਂ ਗੈਸਾਂ ਮਨੁੱਖੀ ਸਰੀਰ ਵਿੱਚ ਦਾਖ਼ਲ ਹੋ ਕੇ ਫੇਫੜਿਆਂ ਦੇ ਰੋਗ, ਕੈਂਸਰ, ਦਿਲ ਦੇ ਰੋਗ ਤੇ ਸਾਹ ਸਬੰਧੀ ਸਮੱਸਿਅਵਾਂ ਨੂੰ ਜਨਮ ਦੇ ਰਹੀਆਂ ਹਨ ਪ੍ਰਦੂਸ਼ਣ ਸਿਰਫ ਮਨੁੱਖੀ ਜੀਵਨ ਹੀ ਨਹੀਂ, ਕੁਦਰਤ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ ਦੂਸ਼ਿਤ ਵਾਯੂਮੰਡਲ ਨਾਲ ਹੋਣ ਵਾਲਾ ਤੇਜ਼ਾਬੀ ਮੀਂਹ ਨਦੀਆਂ, ਤਲਾਬਾਂ ਤੇ ਮਿੱਟੀ ਨੂੰ ਰਹਿਰੀਲਾ ਬਣਾ ਰਿਹਾ ਹੈ ਜੰਗਲਾਂ ਦੀ ਕਟਾਈ ਵਧ ਰਹੀ ਹੈ ਓਜੋਨ ਪਰਤ ਜੋ ਧਰਤੀ ’ਤੇ ਸੂਰਜ ਦੀਆਂ ਹਾਨੀਕਾਰਕ ਪਰਾਬੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ।
ਉਸ ਵਿੱਚ ਸੁਰਾਖ਼ ਹੋ ਚੁੱਕਾ ਹੈ ਇਸ ਨਾਲ ਕੈਂਸਰ ਵਰਗੇ ਲਾਇਲਾਜ ਰੋਗਾਂ ਵਿੱਚ ਵਾਧਾ ਹੋ ਰਿਹਾ ਹੈ ਤੇ ਵਿਸ਼ਵ ਤਾਪਮਾਨ ਲਗਾਤਾਰ ਵਧ ਰਿਹਾ ਹੈ ਖੋਜ ਇਹ ਵੀ ਦੱਸਦੀ ਹੈ ਕਿ ਪ੍ਰਦੂਸ਼ਿਤ ਇਲਾਕਿਆਂ ਵਿੱਚ ਰਹਿਣ ਵਾਲੀਆਂ ਗਰਭਵਤੀ ਔਰਤਾਂ ਤੋਂ ਜਨਮ ਲੈਣ ਵਾਲੇ ਬੱਚਿਆਂ ਦਾ ਵਜ਼ਨ ਆਮ ਤੋਂ ਘੱਟ ਹੁੰਦਾ ਹੈ ਇਹ ਭਵਿੱਖ ਦੀਆਂ ਪੀੜ੍ਹੀਆਂ ਦੇ ਸਿਹਤ ਲਈ ਗੰਭੀਰ ਖਤਰੇ ਵੱਲ ਇਸ਼ਾਰਾ ਹੈ ਪ੍ਰਦੂਸ਼ਣ ਦੀ ਇਸ ਸਮੱਸਿਆ ਨੂੰ ਸਿਰਫ ਵਿਸ਼ਵ ਰਿਪੋਰਟਾਂ ਤੇ ਅੰਕੜਿਆਂ ਦੇ ਸਹਾਰੇ ਟਾਲਿਆ ਨਹੀਂ ਜਾ ਸਕਦਾ ਹੁਣ ਠੋਸ ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਸਖ਼ਤ ਕਾਨੂੰਨ ਬਣਾਉਣ ਤੇ ਉਨ੍ਹਾਂ ਦਾ ਸਖਤੀ ਨਾਲ ਪਾਲਣ ਕਰਵਾਉਣ ਉਦਯੋਗਿਕ ਇਕਾਈਆਂ ਅਤੇ ਵਾਹਨਾਂ ਦੇ ਨਿਕਾਸ ’ਤੇ ਸਖ਼ਤੀ ਨਾਲ ਨਿਗਰਾਨੀ ਰੱਖਣੀ ਚਾਹੀਦੀ ਹੈ। Air Pollution News
ਸਾਫ਼ ਊਰਜਾ, ਹਰੀ ਆਵਾਜਾਈ ਤੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਨਾਲ ਹੀ ਜਨਤਾ ਨੂੰ ਵੀ ਜਾਗਰੂਕ ਹੋਣਾ ਹੋਵੇਗਾ ਕੱਚੇ ਈਂਧਨ ਦੇ ਸਾਧਨਾਂ ’ਤੇ ਸਵੱਛ ਈਂਧਨ ਦੀ ਵਰਤੋਂ, ਦਰੱਖਤਾਂ ਦੀ ਗਿਣਤੀ ਵਧਾਉਣੀ, ਵਾਹਨਾਂ ਦਾ ਸੁਚੱਜਾ ਇਸਤੇਮਾਲ ਤੇ ਪ੍ਰਦੂਸ਼ਣ ਕੰਟਰੋਲ ਮਾਪਦੰਡਾਂ ਦਾ ਪਾਲਣ ਸਿਰਫ਼ ਸਰਕਾਰ ਹੀ ਨਹੀਂ, ਨਾਗਰਿਕਾਂ ਦੀ ਵੀ ਜ਼ਿੰਮੇਦਾਰੀ ਹੈ ਜੇਕਰ ਸਮਾਂ ਰਹਿੰਦੇ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਤਾਂ ਆਉਣ ਵਾਲੇ ਸਾਲਾਂ ਵਿੱਚ ਇਹ ਸੰਕਟ ਹੋਰ ਵੀ ਭਿਆਨਕ ਰੂਪ ਲੈ ਸਕਦਾ ਹੈ, ਸਰਕਾਰ, ਉੁਦਯੋਗ ਤੇ ਸਮਾਜ ਤਿੰਨਾਂ ਨੂੰ ਮਿਲਾ ਕੇ ਇੱਕ ਸਾਂਝੀ ਰਣਨੀਤੀ ਬਣਾਉਣੀ ਹੋਵੇਗੀ ਸਿਰਫ਼ ਉਦੋਂ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਹਵਾ ਅਤੇ ਸਿਹਤਮੰਦ ਜੀਵਨ ਦੀ ਗਰੰਟੀ ਦੇ ਸਕਾਂਗੇ। Air Pollution News
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਅਰਵਿੰਦ ਜੈਤਿਲਕ