3 ਸੈਂਟਰਾਂ ਨੂੰ ਸਸਪੈਂਡ ਕੀਤੇ ਜਾਣ ਤੋਂ ਇਲਾਵਾ ਵਿਭਾਗ ਨੇ 2 ਤੋਂ ਮੰਗਿਆ ਜਵਾਬ | Ludiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਿਭਾਗੀ ਨਿਯਮਾਂ ਦੀ ਕਥਿੱਤ ਅਣਦੇਖੀ ਕਰਨ ਵਾਲੇ ਅਲਟਰਾ ਸਾਊਂਡ ਸੈਂਟਰਾਂ ਖਿਲਾਫ਼ ਸਿਹਤ ਵਿਭਾਗ ਲੁਧਿਆਣਾ ਵੱਲੋਂ ਵੱਡੀ ਕਾਰਵਾਈ ਕੀਤੀ ਹੈ। ਕਾਰਵਾਈ ਦੇ ਤਹਿਤ 3 ਅਲਟਰਾ ਸਾਊਂਡ ਸੈਂਟਰਾਂ ਨੂੰ ਸਸਪੈਂਡ ਕੀਤੇ ਜਾਣ ਤੋਂ ਇਲਾਵਾ 2 ਤੋਂ ਜਵਾਬ ਮੰਗਿਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਮਾਛੀਵਾੜਾ, ਰਾਏਕੋਟ ਤੇ ਜਗਰਾਓਂ ਸ਼ਹਿਰ ’ਚ ਕੁੱਝ ਅਲਟਰਾ ਸਾਊਂਡ ਸੈਂਟਰਾਂ ’ਤੇ ਰੇਡ ਕੀਤੀ ਗਈ ਸੀ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਤੇ ਅਣਦੇਖੀ ਕਰਨ ਦੇ ਦੋਸ਼ ’ਚ ਵਿਭਾਗੀ ਅਧਿਕਾਰੀਆਂ ਦੋਰਾਨ 3 ਸੈਂਟਰਾਂ ਨੂੰ ਸਸਪੈਂਡ ਕੀਤਾ ਗਿਆ ਹੈ। (Ludiana News)
IPL 2024 ਦਾ ਪਹਿਲਾ ਮੈਚ ਅੱਜ, CSK ਤੇ RCB ਆਹਮੋ-ਸਾਹਮਣੇ
ਇਸ ਤੋਂ ਇਲਾਵਾ 2 ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਤਿੰਨ ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਲਿਖਿਆ ਹੈ। ਦੱਸ ਦਈਏ ਕਿ ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲਖ਼ ਦੁਆਰਾ ਨਿਯਮਾਂ ਨੂੰ ਛਿੱਕੇ ਟੰਗ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਅਲਟਰਾ ਸਾਊਂਡ ਸੈਂਟਰਾਂ ’ਤੇ ਕਾਰਵਾਈ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਐਸਐਮਓ ਹਠੂਰ ਡਾ. ਵਰੁਣ ਸੱਗੜ ਤੇ ਐੱਸਐੱਮਓ ਸਾਹਨੇਵਾਲ ਡਾ. ਰਮੇਸ਼ ਦੀ ਅਗਵਾਈ ਗਠਿਤ ਟੀਮਾਂ ਵੱਲੋਂ ਕੀਤੀ ਗਈ ਰੇਡ ਦੌਰਾਨ ਉਕਤ ਕਾਰਵਾਈ ਕੀਤੀ ਗਈ ਹੈ। ਸਿਵਲ ਸਰਜਨ ਡਾ. ਔਲਖ਼ ਨੇ ਕਿਹਾ ਕਿ ਚੈਕਿੰਗ ਅੱਗੇ ਵੀ ਜਾਰੀ ਰਹੇਗਾ। ਜਿਸ ’ਚ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਂਦੀ ਰਹੇਗੀ। ਉਨ੍ਹਾਂ ਪੁਸ਼ਟੀ ਕੀਤੀ ਕਿ ਜ਼ਿਲ੍ਹੇ ’ਚ 3 ਅਲਟਰਾ ਸਾਊਂਡ ਸੈਂਟਰਾਂ ਨੂੰ ਸਸਪੈਂਡ ਕੀਤੇ ਜਾਣ ਤੋਂ ਇਲਾਵਾ 2 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। (Ludiana News)