ਪਪੀਤਾ ਹੀ ਨਹੀ ਇਸ ਦੇ ਬੀਜ ਵੀ ਹਨ ਕਈ ਬਿਮਾਰੀਆਂ ’ਚ ਗੁਣਕਾਰੀ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

Benefits of Papaya Seeds
ਪਪੀਤਾ ਹੀ ਨਹੀ ਇਸ ਦੇ ਬੀਜ ਵੀ ਹਨ ਕਈ ਬਿਮਾਰੀਆਂ ’ਚ ਗੁਣਕਾਰੀ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

ਪਪੀਤੇ ਦੇ ਬੀਜਾਂ ਦੇ ਫਾਇਦਿਆਂ ਬਾਰੇ ਦੱਸਾਂਗੇ

Benefits of Papaya Seeds ਫਲ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਫਲਾਂ ਤੋਂ ਸਾਨੂੰ ਬਹੁਤ ਸਾਰੇ ਪੋਸ਼ਕ ਤੱਤ ਮਿਲਦੇ ਹਨ ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਮੱਦਦ ਕਰਦੇ ਹਨ। ਲੋਕ ਪਪੀਤਾ ਖਾਣਾ ਪਸੰਦ ਕਰਦੇ ਹਨ। ਪਪੀਤਾ ਸਰੀਰ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦਾ ਹੈ। ਪਪੀਤੇ ਦੇ ਫਾਇਦੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਪਰ ਕੀ ਤੁਸੀਂ ਇਸ ਦੇ ਬੀਜਾਂ ਦੇ ਫਾਇਦਿਆਂ ਬਾਰੇ ਜਾਣਦੇ ਹੋ? ਪਪੀਤੇ ਵਾਂਗ ਇਸ ਦੇ ਬੀਜ ਵੀ ਸਰੀਰ ਲਈ ਫਾਇਦੇਮੰਦ ਹੁੰਦੇ ਹਨ ਪਰ ਬਹੁਤ ਸਾਰੇ ਲੋਕ ਇਨ੍ਹਾਂ ਬਾਰੇ ਨਹੀਂ ਜਾਣਦੇ। ਆਮ ਤੌਰ ’ਤੇ ਅਸੀਂ ਪਪੀਤਾ ਖਾ ਕੇ ਉਸ ਦੇ ਅੰਦਰੋਂ ਨਿੱਕਲਣ ਵਾਲੇ ਬੀਜਾਂ ਨੂੰ ਡਸਟਬਿਨ ਵਿੱਚ ਸੁੱਟ ਦਿੰਦੇ ਹਾਂ ।

ਪਪੀਤੇ ਦੇ ਸੁੱਕੇ ਬੀਜਾਂ ਦੀ ਕੀਮਤ 1500 ਤੋਂ 2000 ਰੁਪਏ ਪ੍ਰਤੀ ਕਿੱਲੋ

ਜਾਣਕਾਰੀ ਅਨੁਸਾਰ ਪਪੀਤੇ ਦੇ ਸੁੱਕੇ ਬੀਜਾਂ ਦੀ ਕੀਮਤ 1500 ਤੋਂ 2000 ਰੁਪਏ ਪ੍ਰਤੀ ਕਿੱਲੋ ਹੈ। ਪਰ ਤੁਸੀਂ ਪਪੀਤੇ ਵਿੱਚੋਂ ਕੱਢ ਕੇ ਸੁਕਾ ਕੇ ਬੀਜਾਂ ਨੂੰ ਮੁਫਤ ਵਿੱਚ ਪ੍ਰਾਪਤ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਪਪੀਤੇ ਦੇ ਬੀਜਾਂ ਦੇ ਫਾਇਦਿਆਂ ਬਾਰੇ ਦੱਸਾਂਗੇ ਜੋ ਸਾਡੇ ਲਈ ਮੁਫਤ ਵਿੱਚ ਉਪਲੱਬਧ ਹਨ। Benefits of Papaya Seeds

Health Benefits Of Papaya
ਪਪੀਤਾ ਹੀ ਨਹੀ ਇਸ ਦੇ ਬੀਜ ਵੀ ਹਨ ਕਈ ਬਿਮਾਰੀਆਂ ’ਚ ਗੁਣਕਾਰੀ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

ਆਓ! ਜਾਣੀਏ ਕਿ ਪਪੀਤੇ ਦੇ ਬੀਜ ਕਿਹੜੀਆਂ ਬਿਮਾਰੀਆਂ ਵਿਚ ਲਾਭਦਾਇਕ ਹਨ?

  • ਪਪੀਤੇ ਦੇ ਬੀਜਾਂ ਵਿੱਚ ਪੈਪੋਨ ਨਾਮਕ ਇੱਕ ਪ੍ਰੋਟੀਨ ਹੁੰਦਾ ਹੈ ਜੋ ਇੱਕ ਪਾਚਨ ਐਂਜਾਈਮ ਹੈ। ਇਹ ਪ੍ਰੋਟੀਨ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮੱਦਦ ਕਰਦਾ ਹੈ। ਪਪੀਤੇ ਦੇ ਬੀਜ ਗੈਸ, ਕਬਜ ਅਤੇ ਅਲਸਰ ਵਰਗੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿੰਦੇ ਹਨ।ਇਹ ਬੀਜ ਤੁਹਾਡੇ ਇਮਿਊਨ ਸਿਸਟਮ ਨੂੰ ਵੀ ਮਜਬੂਤ ਕਰਦੇ ਹਨ।
  • ਪਪੀਤੇ ਦੇ ਬੀਜਾਂ ’ਚ ਫਾਈਬਰ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਸੁਧਾਰਨ ’ਚ ਮੱਦਦ ਕਰਦਾ ਹੈ। ਇਸ ਦੇ ਸੇਵਨ ਨਾਲ ਕੋਲੈਸਟ੍ਰਾਲ ਨੂੰ ਕੰਟਰੋਲ ਕੀਤਾ ਜਾਂਦਾ ਹੈ। ਪਪੀਤੇ ਦੇ ਬੀਜਾਂ ’ਚ ਮੌਜੂਦ ਫਾਈਬਰ ਭਾਰ ਘਟਾਉਣ ’ਚ ਮੱਦਦ ਕਰਦਾ ਹੈ।
  • ਪਪੀਤੇ ਦੇ ਬੀਜ ਗੁਰਦਿਆਂ ਲਈ ਵੀ ਫਾਇਦੇਮੰਦ ਹੁੰਦੇ ਹਨ। ਇਹ ਕਿਡਨੀ ਵਿੱਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਸਾਫ ਕਰਦਾ ਹੈ। ਜਿਸ ਕਾਰਨ ਕਿਡਨੀ ਵਿੱਚ ਸੋਜ ਨਹੀਂ ਹੁੰਦੀ ਤੇ ਨਾ ਹੀ ਕੋਈ ਇਨਫੈਕਸ਼ਨ ਹੁੰਦੀ ਹੈ।
  • ਪਪੀਤੇ ਦੇ ਬੀਜਾਂ ਵਿੱਚ ਐਂਟੀਆਕਸੀਡੈਂਟ ਹੁੰਦਾ ਹੈ ਜੋ ਸਰੀਰ ਨੂੰ ਆਕਸੀਡੇਟਿਵ ਤਣਾਅ ਤੋਂ ਬਚਾਉਂਦਾ ਹੈ। ਇਸ ਨਾਲ ਡਾਇਬਟੀਜ ਕੰਟਰੋਲ ਹੁੰਦੀ ਹੈ ਤੇ ਇਹ ਅੱਖਾਂ ਦੀਆਂ ਸਮੱਸਿਆਵਾਂ ਨੂੰ ਵੀ ਠੀਕ ਕਰਦਾ ਹੈ।
  • ਪਪੀਤੇ ਦੇ ਬੀਜ ਐਂਟੀਆਕਸੀਡੈਂਟਸ-ਪੌਲੀਫੇਨੌਲ ਅਤੇ ਫਲੇਵੋਨੋਇਡਸ ਨਾਲ ਭਰਪੂਰ ਹੁੰਦੇ ਹਨ- ਜੋ ਸਾਨੂੰ ਸਰਦੀ ਅਤੇ ਖੰਘ ਵਰਗੀਆਂ ਆਮ ਲਾਗਾਂ ਤੇ ਕਈ ਪੁਰਾਣੀਆਂ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ।

    Benefits of Papaya Seeds

    ਕਿਵੇਂ ਖਾਈਏ? Benefits of Papaya Seeds

  • ਪਪੀਤੇ ਦੇ ਬੀਜਾਂ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਇਸ ਲਈ ਪਪੀਤੇ ਦੇ ਬੀਜਾਂ ਨੂੰ ਸੁਕਾ ਕੇ ਪਾਊਡਰ ਬਣਾ ਲਓ। ਇਸ ਪਾਊਡਰ ਨੂੰ ਭੋਜਨ ਵਿਚ ਨਮਕ ਵਾਂਗ ਵਰਤੋਂ ਜਾਂ ਤੁਸੀਂ ਇਸ ਨੂੰ ਦੁੱਧ ਵਿਚ ਮਿਲਾ ਕੇ ਵੀ ਪੀ ਸਕਦੇ ਹੋ।
    ਨੋਟ: ਪੁਰਾਣੀਆਂ ਬਿਮਾਰੀਆਂ ਦੇ ਸ਼ਿਕਾਰ ਲੋਕ ਇਨ੍ਹਾਂ ਨੂੰ ਡਾਕਟਰ ਦੀ ਸਲਾਹ ਨਾਲ ਹੀ ਵਰਤਣ
    ਪੇਸ਼ਕਸ਼: ਲਲਿਤ ਗੁਪਤਾ,
    ਮੰਡੀ ਅਹਿਮਦਗੜ੍ਹ।

LEAVE A REPLY

Please enter your comment!
Please enter your name here