ਹਾਥਰਸ ਕੇਸ : ਸੁਪਰੀਮ ਕੋਰਟ ‘ਚ ਯੋਗੀ ਸਰਕਾਰ ਦੀ ਦਲੀਲ

ਕੁਝ ਮੀਡੀਆ ਕਰਮੀ ਤੇ ਸਿਆਸੀ ਪਾਰਟੀਆਂ ਸਮਾਜਿਕ ਮਾਹੌਲ ਵਿਗਾੜਨ ‘ਚ ਜੁਟੀਆਂ

ਨਵੀਂ ਦਿੱਲੀ। ਉੱਤਰ ਪ੍ਰਦੇਸ਼ ਸਰਕਾਰ ਨੇ ਹਾਥਰਸ ‘ਚ ਸਮੂਹਿਕ ਦੁਰਾਚਾਰ ਤੇ ਕਤਲ ਕਾਂਡ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਦੇ ਨਿਰਦੇਸ਼ ਦੇਣ ਲਈ ਸੁਪਰੀਮ ਨੂੰ ਵੀ ਅਪੀਲ ਕੀਤੀ ਤੇ ਕਿਹਾ ਕਿ ਇਸ ਘਟਨਾ ਦੇ ਬਹਾਨੇ ਕੁਝ ਮੀਡੀਆ ਕਰਮੀ ਤੇ ਸਿਆਸੀ ਪਾਰਟੀ ਜਾਤੀ ਤੇ ਸਮਾਜਿਕ ਮਾਹੌਲ ਵਿਗਾੜਨ ‘ਚ ਜੁਟੇ ਹਨ।

UP, Mistake, Protecting, CM, YogiAdiyanath

ਉੱਤਰ ਪ੍ਰਦੇਸ਼ ਸਰਕਾਰ ਨੇ ਹਾਥਰਸ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਹੀ ਬਗੈਰ ਨੋਟਿਸ ਦੇ ਹੀ ਆਪਣੇ ਵੱਲੋਂ ਮੰਗਲਵਾਰ ਸਵੇਰੇ ਇੱਕ ਹਲਫਨਾਮਾ ਦਾਇਰ ਕੀਤਾ, ਜਿਸ ‘ਚ ਕਿਹਾ ਗਿਆ ਹੈ ਕਿ ਹਾਥਰਸ ਕਾਂਡ ਦੇ ਬਹਾਨੇ ਸੂਬਾ ਸਰਕਾਰ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਸੋਸ਼ਲ ਮੀਡੀਆ, ਟੀਵੀ ਤੇ ਪ੍ਰਿੰਟ ਮੀਡੀਆ ‘ਤੇ ਹਮਲਾਵਰ ਅਭਿਆਨ ਚਲਾਏ ਗਏ। ਉੱਤਰ ਪ੍ਰਦੇਸ਼ ਸਰਕਾਰ ਦੇ ਹਲਫਨਾਮੇ ‘ਚ ਵੱਡਾ ਦਾਅਵਾ ਕੀਤਾ ਹੈ ਕਿ ਪਰਿਵਾਰ ਦੀ ਮਨਜ਼ੂਰੀ ਤੋਂ ਬਾਅਦ ਤੇ ਹਿੰਸਾ ਤੋਂ ਬਚਣ ਲਈ ਪੀੜਤਾ ਦਾ ਅੰਤਿਮ ਸਸਕਾਰ ਅੱਧੀ ਰਾਤ ਨੂੰ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.