ਕੀ ਬਾਲੀਵੁਡ ਡਰੱਗਵੁਡ ਬਣ ਗਿਐ?

ਕੀ ਬਾਲੀਵੁਡ ਡਰੱਗਵੁਡ ਬਣ ਗਿਐ?

ਸਿਨੇਮਾ ਦੀ ਸ਼ੁਰੂਆਤ ਲੋਕ-ਭਾਵਨਾਵਾਂ ਅਤੇ ਲੋਕ-ਸਰੋਕਾਰਾਂ ਦੇ ਨਾਲ ਹੋਈ ਸਮੇਂ ਦੇ ਨਾਲ ਤਕਨੀਕ ਦੇ ਵਿਕਾਸ ਨੇ ਇਸ ’ਚ ਖਿੱਚ ਅਤੇ ਕਾਲਪਨਿਕਤਾ ਦਾ ਸਮਾਵੇਸ਼ ਹੋ ਗਿਆ ਅਤੇ ਹੌਲੀ-ਹੌਲੀ ਸਿਨੇਮਾ ਦਾ ਜਾਦੂ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲਣ ਲੱਗਾ ਬਾਲੀਵੁਡ ਇੱਕ ਵੱਖਰੀ ਦੁਨੀਆ ਬਣ ਗਈ ਹਰ ਸਟਾਰ ਦਾ ਆਪਣਾ ਸਟਾਈਲ ਬਣ ਗਿਆ ਅਤੇ ਇਸ ਸਟਾਈਲ ਨਾਲ ਸਟਾਰ ਦੇ ਲੱਖਾਂ ਫੈਨ ਬਣ ਗਏ ਜਿਸ ਨਾਲ ਇਹ ਫੈਨ ਸਟਾਰ ਨੂੰ ਆਪਣਾ ਆਦਰਸ਼ ਮੰਨਣ ਲੱਗੇ ਪਰਦੇ ’ਤੇ ਨਜ਼ਰ ਆਉਣ ਵਾਲੇ ਸਿਤਾਰਿਆਂ ਦਾ ਪਰਦੇ ਦੇ ਪਿੱਛੇ ਦਾ ਜੀਵਨ ਅਤੇ ਚਰਿੱਤਰ ਲੁਕਿਆ ਰਹਿੰਦਾ ਹੈ ਪਰ ਜਦੋਂ-ਜਦੋਂ ਨਜ਼ਰ ਆਇਆ, ਫੈਨ (ਪ੍ਰਸੰਸਕਾਂ) ਨੂੰ ਸ਼ਰਮਿੰਦਾ ਕੀਤਾ ਬੀਤੀ 2 ਅਕਤੂੁਬਰ ਦੀ ਅੱਧੀ ਰਾਤ ਨੂੰ ਮੁੰਬਈ ’ਚ ਗੋਆ ਜਾ ਰਹੇ ਇੱਕ ਕਰੂਜ ’ਤੇ ਹੁੰਦੀ ਇੱਕ ਡਰੱਗ ਪਾਰਟੀ ’ਤੇ ਨਾਰਕੋਟਿਕ ਕੰਟਰੋਲ ਬਿਊਰੋ ਨੇ ਛਾਪਾ ਮਾਰਿਆ

ਜਿੱਥੋਂ ਬਾਲੀਵੁਡ ਦੇ ਦਿੱਗਜ਼ ਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਸਮੇਤ ਅੱਠ ਜਣਿਆਂ ਨੂੰ ਹਿਰਾਸਤ ’ਚ ਲਿਆ ਅੱਠ ਘੰਟਿਆਂ ਦੀ ਪੁੱਛ-ਗਿੱਛ ਤੋਂ ਬਾਅਦ ਐਨਸੀਬੀ ਨੇ ਆਰੀਅਨ ਖਾਨ, ਐਕਟਰ ਅਰਬਾਜ ਮਰਚੈਂਟ ਅਤੇ ਮਾਡਲ ਮੁਨਮੁਨ ਧਾਮੇਚਾ ਨੂੰ ਗ੍ਰਿਫ਼ਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ ’ਚ ਚਰਸ ਅਤੇ ਹਸ਼ੀਸ਼ ਦਾ ਸੇਵਨ ਹੋ ਰਿਹਾ ਸੀ ਨਾਰਕੋਟਿਕ ਕੰਟਰੋਲ ਬਿਊਰੋ ਦੇ ਚੀਫ਼ ਐਸ. ਐਨ. ਪ੍ਰਧਾਨ ਦਾ ਕਹਿਣਾ ਹੈ ਕਿ ਇਸ ਪਾਰਟੀ ਦਾ ਕਨੈਕਸ਼ਨ ਚਾਹੇ ਕਿੰਨੇ ਹੀ ਵੱਡੇ ਅਮੀਰ ਅਤੇ ਅਦਾਕਾਰ ਨਾਲ ਹੋਵੇ ਉਹ ਨਿਰਪੱਖ ਕਾਰਵਾਈ ਕਰਨਗੇ, ਜਨਤਾ ਨੂੰ ਵੀ ਹਰ ਵਾਰ ਨਿਰਪੱਖ ਕਾਰਵਾਈ ਦੀ ਹੀ ਉਮੀਦ ਹੁੰਦੀ ਹੈ

ਬਾਲੀਵੁਡ ਦਾ ਇਹ ਡਰੱਗ ਕੁਨੈਕਸ਼ਨ ਨਵਾਂ ਨਹੀਂ ਹੈ ਬਾਲੀਵੁਡ ਸਟਾਰ ਸੰਜੈ ਦੱਤ 12 ਸਾਲ ਤੱਕ ਨਸ਼ੇ ਦੇ ਆਦੀ ਰਹੇ ਰਣਵੀਰ ਕਪੂਰ, ਧਰਮਿੰਦਰ, ਯੋ-ਯੋ ਹਨੀ ਸਿੰਘ, ਮਹੇਸ਼ ਭੱਟ, ਫਰਦੀਨ ਖਾਨ, ਮਨੀਸ਼ਾ ਕੋਈਰਾਲਾ, ਪੂਜਾ ਭੱਟ, ਰੀਆ ਚੱਕਰਵਰਤੀ, ਅਰਜੁਨ ਰਾਮਪਾਲ, ਕਰਨ ਜੌਹਰ ਸਮੇਤ ਨਾ ਜਾਣੇ ਕਿੰਨੇ ਸਟਾਰਾਂ ’ਤੇ ਡਰੱਗ ਦੀ ਵਰਤੋਂ ਦੇ ਨਾ ਸਿਰਫ਼ ਦੋਸ਼ ਲੱਗੇ ਸਗੋਂ ਬਹੁਤਿਆਂ ਨੇ ਖੁਦ ਹੀ ਡਰੱਗ ਵਰਤੋਂ ਦੀ ਗੱਲ ਨੂੰ ਸਵੀਕਾਰ ਕੀਤਾ ਹੈ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਵੀ ਬਰਲਿਨ ਏਅਰਪੋਰਟ ’ਤੇ ਮੈਰੀਜੁਆਨਾ (ਡਰੱਗਸ) ਨਾਲ ਫੜੀ ਗਈ ਸੀ ਮਿਸ ਯੂਨੀਵਰਸ ਸੁਸ਼ਮਿਤਾ ਸੈਨ ਦੇ ਨਾਲ ਕੈਟਵਾਕ ਕਰਨ ਵਾਲੀ ਮਸ਼ਹੂਰ ਮਾਡਲ ਗੀਤਾਂਜਲੀ ਨਾਗਪਾਲ ਦਾ ਕਰੀਅਰ ਡਰੱਗ ਨੇ ਨਾ ਸਿਰਫ਼ ਖ਼ਤਮ ਕੀਤਾ ਸਗੋਂ ਉਸ ਨੂੰ ਇਸ ਹਾਲਤ ’ਚ ਪਹੁੰਚਾ ਦਿੱਤਾ ਕਿ ਇੱਕ ਸਮੇਂ ਇਹ ਮਸ਼ਹੂਰ ਮਾਡਲ ਦਿੱਲੀ ਦੀਆਂ ਸੜਕਾਂ ’ਤੇ ਭੀਖ਼ ਮੰਗਦੀ ਨਜ਼ਰ ਆਈ

ਪ੍ਰਸਿੱਧ ਅਦਾਕਾਰ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਬਾਅਦ ਜਦੋਂ ਕੰਗਨਾ ਰਣੌਤ ਅਤੇ ਰਵੀ ਕਿਸ਼ਨ ਨੇ ਬਾਲੀਵੁਡ ’ਚ ਡਰੱਗ ਦੀ ਗੱਲ ਚੁੱਕੀ ਤਾਂ ਜਿਸ ਥਾਲੀ ’ਚ ਖਾਧਾ ਉਸ ’ਚ ਛੇਕ ਕੀਤਾ, ਦੇ ਭਾਵਨਾਤਮਕ ਮੁਹਾਵਰੇ ਦੀ ਵਰਤੋਂ ਕਰਕੇ ਇਸ ਨੂੰ ਦਬਾਉਣ ਦੀ ਕੋਸ਼ਿਸ਼ ਹੋਈ ਬਾਲੀਵੁਡ ਦੇ ਸਿਤਾਰੇ ਨੌਜਵਾਨਾਂ ਦੇ ਆਈਕਨ ਹੁੰਦੇ ਹਨ ਉਨ੍ਹਾਂ ਨੂੰ ਆਪਣੀ ਜਿੰਮੇਵਾਰੀ ਸਮਝਣੀ ਹੋਵੇਗੀ ਨਿੱਡਰਤਾ ਨਾਲ ਅੱਗੇ ਆ ਕੇ ਡਰੱਗ ਦੇ ਇਸ ਰਾਖ਼ਸ਼ ਦਾ ਵਿਰੋਧ ਕਰਨਾ ਹੋਵੇਗਾ ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਬਾਲੀਵੁਡ ਨੂੰ ਡਰੱਗਵੁਡ ਬਣਾਉਣ ਤੋਂ ਰੋਕਣਾ ਹੋਵੇਗਾ ਜਿਸ ਲਈ ਸਖਤ ਅਤੇ ਨਿਰਪੱਖ ਕਾਰਵਾਈ ਦੀ ਜ਼ਰੂਰਤ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ