Roadways News: ਸੀਟ ਬੈਲਟ ਨਾ ਲਾਉਣ ’ਤੇ ਹੋਵੇਗਾ 1,000 ਰੁ. ਦਾ ਜ਼ੁਰਮਾਨਾ
Roadways News: ਚੰਡੀਗੜ੍ਹ (ਦੇਵੀ ਲਾਲ ਬਾਰਨਾ) ਹਰਿਆਣਾ ਸਰਕਾਰ ਨੇ ਹੁਣ ਸੂਬੇ ਵਿੱਚ ਹਰਿਆਣਾ ਰੋਡਵੇਜ਼ ਬੱਸਾਂ ਚਲਾਉਣ ਵਾਲੇ ਸਾਰੇ ਡਰਾਈਵਰਾਂ ਲਈ ਸੀਟ ਬੈਲਟ ਲਾਉਣਾ ਲਾਜ਼ਮੀ ਕਰ ਦਿੱਤਾ ਹੈ। ਇਸ ਸਬੰਧੀ ਇੱਕ ਆਦੇਸ਼ ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੱਲੋਂ ਜਾਰੀ ਕੀਤਾ ਗਿਆ।
Read Also : ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਇਨਕਲਾਬੀ ਜਥੇਬੰਦੀਆਂ ਦੀ ਅਗਵਾਈ ’ਚ ਡੀਸੀ ਦਫ਼ਤਰ ਵਿਖੇ ਕੀਤਾ ਰੋਸ ਪ੍ਰਦਰਸ਼ਨ
ਆਦੇਸ਼ ਅਨੁਸਾਰ ਸੀਟ ਬੈਲਟ ਨਾ ਲਾਉਣ ’ਤੇ 1,000 ਰੁਪਏ ਦਾ ਜ਼ੁਰਮਾਨਾ ਲਾਇਆ ਜਾਵੇਗਾ। ਇਸ ਤੋਂ ਇਲਾਵਾ ਡਰਾਈਵਰ ਵਿਰੁੱਧ ਵਿਭਾਗੀ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਜੇਕਰ ਕਿਸੇ ਬੱਸ ਵਿੱਚ ਸੀਟ ਬੈਲਟ ਦੀ ਘਾਟ ਹੈ, ਤਾਂ ਡਰਾਈਵਰ ਜ਼ਿੰਮੇਵਾਰ ਨਹੀਂ ਹੋਵੇਗਾ। ਅਜਿਹੀ ਸਥਿਤੀ ਵਿੱਚ ਜ਼ੁਰਮਾਨੇ ਜ਼ਿੰਮੇਵਾਰੀ ਸਬੰਧਤ ਰੋਡਵੇਜ਼ ਵਰਕਸ਼ਾਪ ਮੈਨੇਜ਼ਰ ਦੀ ਹੋਵੇਗੀ।














