ਹਰਿਆਣਾ : ਆਉਣ ਵਾਲੇ 3 ਦਿਨਾਂ ’ਚ ਕਿਵੇਂ ਰਹੇਗਾ ਮੌਸਮ ਦਾ ਮਿਜ਼ਾਜ? ਵੇਖੋ

Weather Update

28-29 ਨੂੰ ਹਰਿਆਣਾ ’ਚ ਬੱਦਲ ਛਾਏ ਰਹਿਣਗੇ | Weather Update Haryana

  • ਨਵੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਵੇਗੀ ਠੰਡ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਆਉਣ ਵਾਲੇ 3 ਦਿਨਾਂ ’ਚ ਫਿਰ ਤੋਂ ਮੌਸਮ ਬਦਲਣ ਦੀ ਸੰਭਾਵਨਾ ਹੈ। ਇੱਕ ਪੱਛਮੀ ਵਿਕਸ਼ੋਭ ਦੇ ਪ੍ਰਭਾਵ ਕਾਰਨ 28 ਅਤੇ 29 ਅਕਤੂਬਰ ਨੂੰ ਹਰਿਆਣਾ ’ਚ ਬੱਦਲ ਛਾਏ ਰਹਿਣਗੇ। ਜਿਸ ਕਰਕੇ ਇਸ ਦਾ ਜ਼ਿਆਦਾ ਅਸਰ ਰਾਤ ਦੇ ਤਾਪਮਾਨ ’ਤੇ ਪਵੇਗਾ। ਤਾਪਮਾਨ ’ਚ ਵਾਧਾ ਹੋਵੇਗਾ। ਹਾਂਲਾਂਕਿ ਹੁਣੇ ਵੀ ਹਰਿਆਣਾ ’ਚ ਠੰਡ ਮਹਿਸੂਸ ਹੋਣ ਲੱਗੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਹਾੜਾਂ ’ਤੇ ਪੈ ਰਹੀ ਬਰਫ ਅਤੇ ਮੀਂਹ ਕਾਰਨ ਮੈਦਾਨੀ ਖੇਤਰਾਂ ’ਚ ਠੰਡ ਵਧੀ ਹੈ। (Weather Update Haryana)

ਇਹ ਵੀ ਪੜ੍ਹੋ : ਅਰਬ ਇਜ਼ਰਾਈਲ ਹਿੰਸਾ ਅਤੇ ਯੇਰੂਸ਼ਲਮ

ਆਉਣ ਵਾਲੇ ਦਿਨਾਂ ’ਚ ਕੁਝ ਅਜਿਹੇ ਹੀ ਹਾਲਾਤ ਹੋਣ ਵਾਲੇ ਹਨ। ਹਾਲਾਂਕਿ ਇਸ ਨਾਲ ਮੈਦਾਨੀ ਖੇਤਰਾਂ ’ਚ ਕਣਕ ਦੀ ਬਿਜ਼ਾਈ ’ਚ ਤੇਜੀ ਕੀਤੀ ਜਾਵੇਗੀ। ਪਰ ਹੁਣ ਵੀ ਹਰਿਆਣਾ ’ਚ ਕਿਸਾਨਾਂ ਨੇ 25 ਅਕਤੂਬਰ ਤੋਂ ਕਣਕ ਦੀ ਬਿਜ਼ਾਈ ਸ਼ੁਰੂ ਕਰ ਦਿੱਤੀ ਹੈ, ਬਿਜ਼ਾਈ ਦਾ ਇਹ ਕੰਮ ਨਵੰਬਰ ਅਤੇ ਦਸੰਬਰ ਤੱਕ ਜਾਰੀ ਰਹੇਗਾ। (Weather Update Haryana)