Haryana News: ਹਿਸਾਰ ਏਅਰਪੋਰਟ ਲਈ ਮਿਲਿਆ ਲਾਇਸੰਸ
- ਸ਼ਹਿਰੀ ਹਵਾਬਾਜੀ ਮੰਤਰੀ ਵਿਪੁਲ ਗੋਇਲ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ | Haryana News
Haryana News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਿਸਾਰ ਏਅਰਪੋਰਟ ਦੇ ਸੰਚਾਲਨ ਲਈ ਏਅਰਪੋਰਟ ਅਥਾਰਟੀ ਆਫ ਇੰਡੀਆ ਤੋਂ ਲਾਇਸੰਸ ਪ੍ਰਾਪਤ ਹੋ ਗਿਆ ਹੈ ਇਹ ਉਪਲੱਬਧੀ ਹਰਿਆਣਾ ਦੇ ਨਾਗਰਿਕਾਂ ਲਈ ਮਾਣ ਦਾ ਵਿਸ਼ਾ ਹੈ ਸ਼ਹਿਰੀ ਹਵਾਬਾਜ਼ੀ ਮੰਤਰੀ ਵਿਪੁਲ ਗੋਇਲ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪ੍ਰਤੀ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਹਿਸਾਰ ਏਅਰਪੋਰਟ ਦੀ ਯੋਜਨਾ ਨੂੰ ਹੁਣ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ ਜਲਦ ਹੀ ਹਿਸਾਰ ਤੋਂ ਜਹਾਜ਼ ਸੇਵਾ ਦਾ ਸ਼ੁੱਭ ਆਰੰਭ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਹਿਸਾਰ ਏਅਰਪੋਰਟ ਤੋਂ ਅਯੁੱਧਿਆ, ਜੰਮੂ, ਜੈਪੁਰ, ਦਿੱਲੀ ਤੇ ਅਹਿਮਦਾਬਾਦ ਲਈ ਉੱਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ ਇਸ ਏਅਰਪੋਰਟ ਦਾ ਸੰਚਾਲਨ ਤੇ ਸੰਭਾਲ ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਕੀਤਾ ਜਾਵੇਗਾ।
503 ਕਰੋੜ ਦੀ ਲਾਗਤ ਨਾਲ ਬਣ ਰਿਹਾ ਟਰਮੀਨਲ | Haryana News
ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਦੱਸਿਆ ਕਿ ਸੂਬਾ ਸਰਕਾਰ 503 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਪੈਸੰਜਰ ਟਰਮੀਨਲ ਦਾ ਨਿਰਮਾਣ ਕਰ ਰਹੀ ਹੈ ਇਸ ਟਰਮੀਨਲ ’ਚ ਯਾਤਰੀਆਂ ਦੀ ਸਹੂਲਤ ਲਈ ਸਾਰੀਆਂ ਅਤਿ ਆਧੁਨਿਕ ਸਹੂਲਤਾਂ ਉਪਲੱਬਧ ਹੋਣਗੀਆਂ ਇਸਦੇ ਨਾਲ ਹੀ ਹਰਿਆਣਾ ਪੁਲਿਸ ਨੂੰ ਏਅਰਪੋਰਟ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਨਾਲ ਯਾਤਰੀਆਂ ਨੂੰ ਸੁਰੱਖਿਅਤ ਤੇ ਸੁਚਾਰੂ ਹਵਾਈ ਯਾਤਰਾ ਦਾ ਅਨੁਭਵ ਮਿਲੇਗਾ।
Read Also : Voter Card Update: ਹੁਣ ਵੋਟਰ ਆਈਡੀ ਦਾ ਵੀ ਆਵੇਗਾ ਨਵਾਂ ਅਪਡੇਟ, ਤਿਆਰੀ ’ਚ ਲੱਗਾ ਚੋਣ ਕਮਿਸ਼ਨ
ਮੰਤਰੀ ਵਿਪੁਲ ਗੋਇਲ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਨਾਈਟ ਲੈਂਡਿੰਗ ਦੀ ਮਨਜ਼ੂਰੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਯਾਤਰੀਆਂ ਨੂੰ ਜ਼ਿਆਦਾ ਸਹੂਲਤਾਂ ਮਿਲ ਸਕਣ ਏਅਰਪੋਰਟ ਅਥਾਰਟੀ ਆਫ ਇੰਡੀਆ ਇੱਥੇ ਆਪਣਾ ਪ੍ਰੋਜੈਕਟ ਆਫਿਸ ਵੀ ਸਥਾਪਿਤ ਕਰ ਰਹੀ ਹੈ, ਜਿਸ ਨਾਲ ਕਾਰਜਾਂ ’ਚ ਹੋਰ ਤੇਜ਼ੀ ਆਵੇਗੀ।
ਹਰਿਆਣਾ ਦੇ ਆਰਥਿਕ ਵਿਕਾਸ ਨੂੰ ਮਿਲੇਗਾ ਵਾਧਾ
ਹਿਸਾਰ ਏਅਰਪੋਰਟ ਦੀ ਸ਼ੁਰੂਆਤ ਨਾਲ ਨਾ ਸਿਰਫ ਸੂਬੇ ਦੀ ਹਵਾਈ ਸੰਪਰਕ ’ਚ ਸੁਧਾਰ ਹੋਵੇਗਾ, ਸਗੋਂ ਉਦਯੋਗਿਕ ਤੇ ਆਰਥਿਕ ਗਤੀਵਿਧੀਆਂ ਨੂੰ ਵੀ ਵਾਧਾ ਮਿਲੇਗਾ ਵਪਾਰ, ਸੈਰ-ਸਪਾਟਾ ਤੇ ਨਿਵੇਸ਼ ਨੂੰ ਵਾਧਾ ਦੇਣ ’ਚ ਇਹ ਏਅਰਪੋਰਟ ਮਹੱਤਵਪੂਰਨ ਭੂਮਿਕਾ ਨਿਭਾਏਗਾ ਉਨ੍ਹਾਂ ਕਿਹਾ ਕਿ ਹੁਣ ਹਰਿਆਣਾ ਦਾ ਇਹ ਨਵਾਂ ਹਵਾਈ ਅੱਡਾ ਸੂਬਾ ਵਾਸੀਆਂ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਲਈ ਤਿਆਰ ਹੈ।