ਹਰਿਆਣਾ ’ਚ ਵੱਡਾ ਉਲਟਫੇਰ : ਭਾਜਪਾ ਦੇ ਕ੍ਰਿਸ਼ਨ ਲਾਲ ਪਵਾਰ ਤੇ ਆਜ਼ਾਦ ਕਾਰਤੀਕੇਅ ਸ਼ਰਮਾ ਜਿੱਤੇ

Krishan-Lal-Panwar

ਹਰਿਆਣਾ ’ਚ ਵੱਡਾ ਉਲਟਫੇਰ : ਭਾਜਪਾ ਦੇ ਕ੍ਰਿਸ਼ਨ ਲਾਲ ਪਵਾਰ ਤੇ ਆਜ਼ਾਦ ਕਾਰਤੀਕੇਅ ਸ਼ਰਮਾ ਜਿੱਤੇ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਹਰਿਆਣਆ ਰਾਜ ਸਭਾ ਚੋਣਾਂ ’ਚ ਵੱਡਾ ਉਲਟਫੇਰ ਹੋ ਗਿਆ ਹੈ। ਜਿਵੇਂ ਕਿਆਸਾਂ ਲਾਈਆਂ ਜਾ ਰਹੀਆਂ ਸਨ ਉਸ ਤੋਂ ਉਲਟ ਨਤੀਜੇ ਆਏ। ਕਾਂਗਰਸ ਦੇ ਅਜੈ ਮਾਕਨ ਹਾਰ ਗਏ ਹਨ। ਚੋਣਾਂ ’ਚ ਭਾਜਪਾ ਦੇ ਕ੍ਰਿਸ਼ਨ ਲਾਲ ਪਵਾਰ ਤੇ ਆਜ਼ਾਦ ਕਾਰਤੀਕੇਅ ਸ਼ਰਮਾ ਜਿੱਤ ਗਏ ਹਨ। ਇਸ ਤੋਂ ਪਹਿਲਾਂ ਭਾਜਪਾ, ਜੇਜੇਪੀ ਤੇ ਆਜ਼ਾਦ ਉਮੀਦਵਾਰਾਂ ਨੇ ਚੋਣ ਕਮਿਸ਼ਨ ਨੂੰ ਵੋਟਾਂ ਦੀ ਗਿਣਤੀ ’ਚ ਗੜਬੜੀ ਦੀ ਸ਼ਿਕਾਇਤ ਕੀਤੀ ਸੀ।

ਇਸ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਨੋਟਿਸ ਲਿਆ ਤੇ ਮਾਮਲੇ ਦੀ ਜਾਂਚ ਕੀਤੀ। ਹਾਲਾਂਕਿ ਦੇਰ ਰਾਤ ਵੋਟਾਂ ਦੀ ਗਿਣਤੀ ਕਰਵਾਉਣ ਦਾ ਫੈਸਲਾ ਲਿਆ ਗਿਆ। ਆਜ਼ਾਦ ਉਮੀਦਵਾਰ ਕਾਰਤੀਕੇਅ ਸ਼ਰਮਾ ਨੇ ਚੋਣ ਕਮਿਸ਼ਨ ਨੂੰ ਕਾਂਗਰਸ ਵਿਧਾਇਕ ਬੀਬੀ ਬੱਤਰਾ ਤੇ ਕਿਰਨ ਚੌਧਰੀ ਦੀ ਸ਼ਿਕਾਇਤ ਕੀਤੀ ਸੀ। ਕਾਰਤੀਕੇਅ ਨੇ ਦੋਵੇਂ ਵਿਧਾਇਕਾਂ ਦੀ ਵੋਟਿੰਗ ਦੀ ਮਰਿਆਦਾ ਭੰਗ ਕਰਨ ਦੇ ਸਬੂਤ ਦਿੱਤੇ ਸਨ। ਇਸ ਸਬੰਧੀ ਕਮਿਸ਼ਨ ਨੂੰ ਵੀਡਿਓਗ੍ਰਾਫੀ ਸਬੂਤ ਵਜੋਂ ਭੇਜੇ ਗਏ। ਸਨ। ਸੂਤਰ ਦੱਸਦੇ ਹਨ ਕਿ ਆਜ਼ਾਦ ਉਮੀਦਵਾਰ ਕਾਰਤੀਕੇਅ ਨੇ ਕਾਂਗਰਸ ਦੀ ਜ਼ੋਰਦਾਰ ਖਿਲਾਫਤ ਕੀਤੀ।

ਕਾਰਤੀਕੇਯ ਸ਼ਰਮਾ ਨੇ ਦਿੱਤੀ ਸਿਕਾਇਤ, ਰਿਟਰਨਿੰਗ ਅਫ਼ਸਰ ਨੇ ਨਹੀਂ ਲਿਆ ਕੋਈ ਐਕਸ਼ਨ

ਆਜ਼ਾਦ ਉਮੀਦਵਾਰ ਕਾਰਤੀਕੇਯ ਸ਼ਰਮਾ ਨੇ ਕੇਂਦਰੀ ਚੋਣ ਕਮਿਸ਼ਨ ਨੂੰ ਰਿਟਰਨਿੰਗ ਅਫਸਰ ਦੀ ਸਿਕਾਇਤ ਕੀਤੀ। ਉਨ੍ਹਾਂ ਆਪਣੀ ਸਿਕਾਇਤ ’ਚ ਕਿਹਾ ਕਿ ਬੀਬੀ ਬੱਤਰਾ ਤੇ ਕਿਰਨ ਚੌਧਰੀ ਨੇ ਆਪਣੇ ਏਜੰਟ ਨੂੰ ਬੈਲਟ ਪੇਪਰ ਦਿਖਾਉਣ ਤੋਂ ਬਾਅਦ ਦੂਜੇ ਏਜੰਟਾਂ ਨੂੰ ਵੀ ਵਿਖਾ ਦਿੱਤਾ। ਮੈਂ ਲਿਖਤੀ ਆਬਜੈਕਸ਼ਨ ਰਿਟਰਨਿੰਗ ਅਫ਼ਸਰ ਨੂੰ ਦਿੱਤਾ ਪਰੂੰਤ ਉਨ੍ਹਾਂ ਨੇ ਸਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਹ ਕਾਂਗਰਸ ਉਮੀਦਵਾਰ ਦੇ ਪੱਖ ’ਚ ਕੰਮ ਕਰ ਰਹੇ ਹਨ। ਇਸ ਲਈ ਆਰਕੇ ਨਾਂਦਲ ਖਿਲਾਫ਼ ਕਾਰਵਾਈ ਕਰਨ ਤੇ ਬੀਬੀ ਬੱਤਰਾ ਤੇ ਕਿਰਨ ਚੌਧਰੀ ਦੀਆਂ ਵੋਟਾਂ ਰੱਦ ਕਰਨ ਦੀ ਮੰਗ ਕੀਤੀ।

ਅਜੈ ਮਾਕਨ ਨੇ ਵੀ ਕੀਤੀ ਸਿਕਾਇਤ

ਕਾਂਗਰਸ ਦੇ ਉਮੀਦਵਾਰ ਅਜੈ ਮਾਕਨ ਨੇ ਵੀ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਕਿਹਾ ਕਿ ਦਿਗਵਿਜੈ ਚੌਟਾਲੇ ਤੇ ਕਾਰਤੀਕੇਯ ਸ਼ਰਮਾ ਆਪਣੀ ਹਾਰ ਵੇਖ ਕੇ ਸਾਫ ਸੁਥਰਿਆਂ ਚੋਣਾਂ ਦੇ ਨਤੀਜਿਆਂ ਨੂੰ ਰੁਕਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਦੋਂ ਕਿ ਰਿਟਰਨਿੰਗ ਅਫਸਰ ਨੇ ਬੀਬਾ ਬੱਤਰਾ ਤੇ ਕਿਰਨ ਚੌਧਰੀ ਦੇ ਵੋਟ ਨੂੰ ਪਹਿਲਾਂ ਹੀ ਵੈਲਿਡ ਐਲਾਨ ਕਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here