ਚੋਣ ਜ਼ਾਬਤੇ ਕਾਰਨ ਦਫ਼ਤਰ ਦੀ ਤਖ਼ਤੀ ‘ਤੇ ਫੇਰੀ ਕੂਚੀ
ਬਠਿੰਡਾ (ਅਸ਼ੋਕ ਵਰਮਾ) | ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਬਣੇ ਦਫਤਰ ਤੋਂ ਸਰਕਾਰੀ ਮਿਹਰ ਦੇ ਬੱਦਲ ਛਟ ਗਏ ਹਨ ਅਕਾਲੀ ਭਾਜਪਾ ਸਰਕਾਰ ਦੇ ਰਾਜ ‘ਚ ਤਾਂ ਬੀਬੀ ਬਾਦਲ ਦੀ ਤੂਤੀ ਬੋਲਦੀ ਰਹੀ ਹੈ ਉਂਜ ਤਾਂ ਪੰਜਾਬ ‘ਚ ਸੱਤਾ ਤਬਦੀਲੀ ਤੋਂ ਬਾਅਦ ਹੀ ਸਰਕਾਰੀ ਵਤੀਰਾ ਬਦਲ ਗਿਆ ਸੀ ਪਰ ਚੋਣ ਜਾਬਤੇ ਕਾਰਨ ਤਾਂ ਪਹਿਲਾਂ ਵਾਲੀ ਕੋਈ ਵੀ ਗੱਲ ਨਹੀਂ ਰਹੀ ਹੈ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਸਾਲ 2014 ‘ਚ ਸੰਸਦ ਮੈਂਬਰ ਵਜੋਂ ਬੀਬੀ ਬਾਦਲ ਵਾਸਤੇ ਇਹ ਨਵਾਂ ਆਲੀਸ਼ਾਨ ਤੇ ਹਾਰ ਸ਼ਿੰਗਾਰ ਵਾਲਾ ਦਫਤਰ ਬਣਾਇਆ ਗਿਆ ਸੀ ਹਲਕੇ ਦੇ ਦੌਰੇ ਸਮੇਂ ਇਸ ਦਫਤਰ ‘ਚ ਕੇਂਦਰੀ ਮੰਤਰੀ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੀ ਗੱਲ ਆਖੀ ਗਈ ਸੀ ਨਵੇਂ ਬਣਾਏ ਸੁਵਿਧਾ ਕੇਂਦਰ ‘ਚ ਏਸੀ, ਕੰਪਿਊਟਰ, ਨਵਾਂ ਫੋਨ ਤੇ ਹੋਰ ਆਧੁਨਿਕ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ ਸੂਤਰ ਦੱਸਦੇ ਹਨ ਕਿ ਕੇਂਦਰ ਸਰਕਾਰ ਨੇ ਇਸ ਦਫ਼ਤਰ ਵਾਸਤੇ ਇੱਕ ਡਾਟਾ ਐਂਟਰੀ ਅਪਰੇਟਰ ਰੱਖਣ ਦੀ ਸੁਵਿਧਾ ਵੀ ਦਿੱਤੀ ਸੀ ਇੱਕਾ ਦੁੱਕਾ ਵਾਰ ਨੂੰ ਛੱਡ ਕੇ ਕੇਂਦਰੀ ਮੰਤਰੀ ਆਪਣੇ ਮਿੰਨੀ ਸਕੱਤਰੇਤ ਵਾਲੇ ਦਫਤਰ ‘ਚ ਬੈਠੇ ਹੀ ਨਹੀਂ ਹਨ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ 22 ਅਗਸਤ, 2013 ਨੂੰ ਪੱਤਰ ਜਾਰੀ ਕੀਤਾ ਸੀ, ਜਿਸ ‘ਚ ਹਰ ਐੱਮਪੀ ਨੂੰ ਨੋਡਲ ਜ਼ਿਲ੍ਹੇ ਦੇ ਮੁੱਖ ਸਕੱਤਰੇਤ ਵਿੱਚ ਇਕ ਸੁਵਿਧਾ ਕੇਂਦਰ ਬਣਾ ਕੇ ਦੇਣ ਦੀ ਹਦਾਇਤ ਕੀਤੀ ਸੀ ਇਸ ਸੁਵਿਧਾ ਕੇਂਦਰ ਵਾਸਤੇ ਪੰਜ ਲੱਖ ਰੁਪਏ ਦੇ ਫੰਡ ਰਾਖਵੇਂ ਰੱਖੇ ਗਏ ਸਨ ਸੂਤਰਾਂ ਮੁਤਾਬਕ ਸੰਸਦ ਮੈਂਬਰਾਂ ਨੇ ਉਦੋਂ ਕੇਂਦਰ ਸਰਕਾਰ ਕੋਲ ਆਪਣੀ ਮੁਸ਼ਕਿਲ ਰੱਖੀ ਸੀ ਕਿ ਉਨ੍ਹਾਂ ਦਾ ਹਲਕੇ ‘ਚ ਕੋਈ ਕੇਂਦਰੀ ਦਫ਼ਤਰ ਨਹੀਂ ਹੈ, ਜਿਸ ਕਰਕੇ ਲੋਕਾਂ ਨੂੰ ਮਿਲਣ ਤੇ ਸਕੀਮਾਂ ਨੂੰ ਲਾਗੂ ਕਰਨ ‘ਚ ਦਿੱਕਤਾਂ ਆਉਂਦੀਆਂ ਹਨ ਕੇਂਦਰ ਸਰਕਾਰ ਨੇ ਇਸ ਮਗਰੋਂ ਹਰ ਐੱਮਪੀ ਵਾਸਤੇ ਸੁਵਿਧਾ ਕੇਂਦਰ ਬਣਾਉਣ ਦਾ ਫੈਸਲਾ ਕੀਤਾ ਸੀ ਹੁਣ ਜਦੋਂ ਜਾਬਤਾ ਲੱਗ ਗਿਆ ਹੈ ਤਾਂ ਮੁੱਖ ਗੇਟ ‘ਤੇ ਲਿਖੇ ਦਫਤਰ ਮੈਂਬਰ ਪਾਰਲੀਮੈਂਟ ਵਾਲੇ ਬੋਰਡ ਤੇ ਕੂਚੀ ਫੇਰ ਦਿੱਤੀ ਗਈ ਹੈ ਅੱਜ ਇਸ ਪੱਤਰਕਾਰ ਨੇ ਦੇਖਿਆ ਕਿ ਦਫਤਰ ਦੇ ਬਾਹਰ ਲੱਗੀ ਕਾਫੀ ਵੱਡੀ ‘ਨੇਮ ਪਲੇਟ’ ਢਕ ਦਿੱਤੀ ਗਈ ਹੈ, ਜਿਸ ਤੇ ‘ਸਰਦਾਰਨੀ ਹਰਸਿਮਰਤ ਕੌਰ ਬਾਦਲ, ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਕੈਬਨਿਟ ਮੰਤਰੀ (ਭਾਰਤ ਸਰਕਾਰ) ਲਿਖਿਆ ਹੋਇਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ