ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਪੰਜਾਬ ਪੁਲਿਸ ਦੇ ਸ੍ਰੀ ਆਰ.ਐੱਨ ਢੋਕੇ ਆਈਪੀਐਸ ਸਪੈਸ਼ਲ ਡੀਜੀਪੀ ਵੱਲੋਂ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਖਡਿਆਲ ਨੂੰ ਇੰਸਪੈਕਟਰ ਰੈਂਕ ਵਿੱਚ ਪਦਉਨਤ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਹਰਪ੍ਰੀਤ ਸਿੰਘ ਖਡਿਆਲ ਨੇ ਪਦਉਨਤ ਹੋਣ ’ਤੇ ਸ੍ਰੀਮਤੀ ਸਿਮਰਤ ਕੌਰ IPS AIG CI ਪਟਿਆਲਾ, ਸ੍ਰੀ ਰਾਜਨ ਭੱਲਾ PA to SPL/DGP/IS ਸਮੇਤ ਆਪਣੇ ਹੋਰ ਅਫਸਰ ਸਾਹਿਬਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਲਗਨ ਤੇ ਮਿਹਨਤ ਨਾਲ ਨਿਭਾਉਣਗੇ। (Inspector Rank)
ਇਹ ਵੀ ਪੜ੍ਹੋ: ਚੇਅਰਮੈਨ ਜੱਸੀ ਸੋਹੀਆਂ ਵਾਲਾ ਵੱਲੋਂ ਆਪ ਸੰਸਦ ਮੈਂਬਰ ਸੁਸੀਲ ਰਿੰਕੂ ਨਾਲ ਮੁਲਾਕਾਤ

ਇਸ ਮੌਕੇ ਇੰਸਪੈਕਟਰ ਹਰਪ੍ਰੀਤ ਸਿੰਘ ਖਡਿਆਲ ਦੀ ਤਰੱਕੀ ਤੇ ਮਾਸਟਰ ਜਾਗਰ ਸਿੰਘ, ਲਖਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਲਾਬ ਸਿੰਘ, ਮੁਨੀਸ਼ ਜੋਸ਼ੀ, ਰੰਮੀ ਸੁਨਾਮ, ਪੰਚ ਜਸਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਸੁਖਜੀਤ ਸਿੰਘ ਅਤੇ ਸ਼ਹਿਰ ਦੀਆਂ ਹੋਰ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜਥੇਬੰਦੀ ਦੇ ਲੋਕਾਂ ਨੇ ਮੁਬਾਰਕਵਾਦ ਦਿੱਤੀ।