ਹਰਪ੍ਰੀਤ ਸਿੰਘ ਬਣੇ ਤੀਜੀ ਵਾਰ ਸਰਬਸੰਮਤੀ ਨਾਲ ਅਮਲੋਹ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ

Amlo

 ਇਸ ਸਮੇਂ ਨਗਰ ਕੌਂਸਲ ਅਮਲੋਹ ਦੇ ਹਨ ਮੌਜੂਦਾ ਪ੍ਰਧਾਨ

  • ਕਿਹਾ: ਅਮਲੋਹ ਕੈਮਿਸਟ ਐਸੋਸੀਏਸ਼ਨ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ
  • ਮੀਟਿੰਗ ’ਚ ਲਏ ਗਏ ਕਈ ਅਹਿਮ ਫ਼ੈਸਲੇ

(ਅਨਿਲ ਲੁਟਾਵਾ), ਅਮਲੋਹ। ਕੈਮਿਸਟ ਐਸੋਸੀਏਸ਼ਨ ਅਮਲੋਹ ਦੀ ਇੱਕ ਅਹਿਮ ਮੀਟਿੰਗ ਰਾਮ ਸਰੂਪ ਜ਼ਿਲ੍ਹਾ ਸਕੱਤਰ ਫ਼ਤਹਿਗੜ੍ਹ ਕੈਮਿਸਟ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਅਮਲੋਹ ਕੈਮਿਸਟ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਸਮੂਹਿਲਤ ਕੀਤੀ। ਮੀਟਿੰਗ ਦੌਰਾਨ ਜਿੱਥੇ ਐਸੋਸੀਏਸ਼ਨ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਵਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਉੱਥੇ ਹੀ ਇਸ ਮੀਟਿੰਗ ’ਚ ਕਈ ਅਹਿਮ ਫ਼ੈਸਲੇ ਵੀ ਲਏ ਗਏ। ਮੀਟਿੰਗ ਦੌਰਾਨ ਐਸੋਸੀਏਸ਼ਨ ਦੀ ਚੋਣ ਕੀਤੀ ਗਈ ਜਿਸ ਵਿੱਚ ਹਰਪ੍ਰੀਤ ਸਿੰਘ ਨੂੰ ਫਿਰ ਤੋ ਤੀਜੀ ਵਾਰ ਕੈਮਿਸਟ ਐਸੋਸੀਏਸ਼ਨ ਅਮਲੋਹ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।

ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਪਿਛਲੇ ਤਿੰਨ ਸਾਲ ਤੋ ਅਮਲੋਹ ਕੈਮਿਸਟ ਐਸੋਸੀਏਸ਼ਨ ਦੇ ਸਰਬਸੰਮਤੀ ਨਾਲ ਪ੍ਰਧਾਨ ਬਣਦੇ ਆ ਰਹੇ ਹਨ ’ਤੇ ਇਸ ਸਮੇਂ ਉਹ ਨਗਰ ਕੌਂਸਲ ਅਮਲੋਹ ਦੇ ਵੀ ਪ੍ਰਧਾਨ ਹਨ। ਇਸ ਮੌਕੇ ਨਰੇਸ਼ ਕਪਿਲ ਨੂੰ ਸਕੱਤਰ ਅਤੇ ਰੋਹਿਤ ਬਾਗ਼ੀ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਧੰਨਵਾਦੀ ਹਨ ਆਪਣੇ ਸਾਰੇ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਜਿਨ੍ਹਾਂ ਉਸ ਨੂੰ ਤੀਜੀ ਵਾਰ ਸਰਬਸੰਮਤੀ ਨਾਲ ਐਸੋਸੀਏਸ਼ਨ ਦੀ ਪ੍ਰਧਾਨਗੀ ਦੇ ਕੇ ਨਿਵਾਜਿਆ ਹੈ।

ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸੇ ਵੀ ਐਸੋਸੀਏਸ਼ਨ ਦੇ ਮੈਂਬਰ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਨੇ ਮਾਹੀ ਮੈਡੀਕਲ ਹਾਲ ਅਮਲੋਹ ਦੇ ਪਿਤਾ ਸ.ਸੋਹਣ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਅਮਲੋਹ ਦੀ ਹੋਈ ਅਚਨਚੇਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਲਏ ਗਏ ਕਈ ਅਹਿਮ ਫ਼ੈਸਲੇ:

ਮੀਟਿੰਗ ਦੌਰਾਨ ਫ਼ੈਸਲਾ ਲੈਂਦਿਆਂ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਈ ਵੀ ਦੁਕਾਨਦਾਰ ਜੇ ਕਰ ਆਪਣੀ ਦੁਕਾਨ ਤੇ ਕੋਈ ਨਸ਼ਿਆਂ ਆਦਿ ਦੀ ਦਵਾਈ ਵੇਚਦਾ ਹੈ ਤਾਂ ਉਸ ਦਾ ਸਾਥ ਨਹੀਂ ਦਿੱਤਾ ਜਾਵੇਗਾ ’ਤੇ ਉਸ ਨੂੰ ਐਸੋਸੀਏਸ਼ਨ ਤੋਂ ਵੀ ਬਾਹਰ ਕੀਤਾ ਜਾਵੇਗਾ।

ਲੋਕਾਂ ਦੀ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਲਿਆ ਫ਼ੈਸਲਾ:

ਅਮਲੋਹ ਸ਼ਹਿਰ ’ ਐਤਵਾਰ 1 ਵਜੇ ਤੋਂ ਬਾਅਦ ਦਵਾਈਆਂ ਦੀਆਂ ਸਾਰੀਆਂ ਦੁਕਾਨਾਂ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਕਾਫ਼ੀ ਜ਼ਿਆਦਾ ਪ੍ਰੇਸ਼ਾਨੀ ਆਉਂਦੀ ਸੀ ਜਿਸ ਦਾ ਹੱਲ ਕਰਦਿਆਂ ਅਮਲੋਹ ਸ਼ਹਿਰ ਨੂੰ 2 ਜੌਨ ਵਿੱਚ ਵੰਡ ਦਿੱਤਾ ਗਿਆ ਅਤੇ ਜੁਲਾਈ ਮਹੀਨੇ ਤੋਂ 1 ਵਜੇ ਤੱਕ ਸਾਰੀਆਂ ਦੁਕਾਨਾਂ ਅਤੇ 1 ਵਜੇ ਤੋਂ ਬਾਅਦ ਬੁੱਗਾ ਅੱਡਾ ਜੌਨ’ਤੇ ਨਾਭਾ ਬੱਸ ਸਟੈਂਡ ਸਾਈਡ ਜੌਨ ਇੱਕ-ਇੱਕ ਦੁਕਾਨ ਪੂਰਾ ਸਮਾਂ ਖੁੱਲ੍ਹਿਆ ਕਰੇਗੀ ਤਾਂ ਜੋ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।

ਗਰਮੀਆਂ ਦੀ ਛੁੱਟੀਆਂ ਕਾਰਨ ਇਹ ਤਿੰਨ ਦਿਨ ਰਹਿਣਗੀਆਂ ਦਵਾਈਆਂ ਦੀਆਂ ਦੁਕਾਨਾਂ ਬੰਦ:

ਹਰ ਸਾਲ ਦੀ ਤਰ੍ਹਾਂ ਗਰਮੀਆਂ ਦੀ ਛੁੱਟੀਆਂ ਦੌਰਾਨ ਬੁੱਗਾ ਅੱਡਾ ਜੌਨ ਵਾਲਾ ਏਰੀਆ 17 ਜੂਨ ਤੋਂ 19 ਜੂਨ ਤੱਕ ਅਤੇ ਨਾਭਾ ਬੱਸ ਸਟੈਂਡ ਜੌਨ ਵਾਲਾ ਏਰੀਆ 24 ਜੂਨ ਤੋਂ 26 ਜੂਨ ਤੱਕ ਬੰਦ ਰਹੇਗਾ। ਇਸ ਨਾਲ ਅਮਲੋਹ ਦੇ ਲੋਕਾਂ ਨੂੰ ਦਵਾਈ ਆਦਿ ਲੈਣ ’ਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ