Punjab Budget: ਹਰਪਾਲ ਸਿੰਘ ਚੀਮਾ ਪੇਸ਼ ਕਰਨਗੇ ਆਪਣਾ ਚੌਥਾ ਬਜਟ, ਕੀ ਮਹਿਲਾਵਾਂ ਨੂੰ ਮਿਲੇਗਾ 1100 ਦਾ ਤੋਹਫਾ?…

ਬਜਟ 2 ਲੱਖ ਕਰੋੜ ਨੂੰ ਕਰੇਗਾ ਪਾਰ | Punjab Budget 

  • ਸਿਹਤ ਅਤੇ ਨਸ਼ੇ ’ਤੇ ਫੋਕਸ ਰਹੇਗਾ ਬਜਟ, ਸਭ ਤੋਂ ਜਿਆਦਾ ਪੈਸਾ ਜਾਰੀ ਕਰਨ ਦੀ ਉਮੀਦ

Punjab Budget: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿਧਾਨ ਸਭਾ ਵਿੱਚ ਬੁੱਧਵਾਰ ਨੂੰ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਪਣਾ ਚੌਥਾ ਬਜਟ ਪੇਸ਼ ਕੀਤਾ ਜਾਏਗਾ। ਇਸ ਵਾਰ ਬਜਟ 2 ਲੱਖ 15 ਹਜ਼ਾਰ ਕਰੋੜ ਰੁਪਏ ਨੂੰ ਪਾਰ ਕਰਨ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਬਜਟ ਵਿੱਚ 5 ਫੀਸਦੀ ਤੱਕ ਵਾਧਾ ਕੀਤੇ ਜਾਣ ਉਮੀਦ ਲਗਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਬਜ਼ੁਰਗਾਂ ਦੀ ਬੱਲੇ! ਬੱਲੇ!, ਪੈਨਸ਼ਨ ਹੋਈ 2500 ਰੁਪਏ, ਇਨ੍ਹਾਂ ਨੂੰ ਮਿਲੇਗੀ 3000 ਰੁਪਏ ਪੈਨਸ਼ਨ, ਨਵੀਂ ਸਰਕਾਰ ਨੇ ਬਜ਼ਟ ਕੀ…

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਯੁੱਧ ਨਸ਼ੇ ਵਿਰੁੱਧ’ ਦੀ ਝਲਕ ਇਸ ਬਜਟ ਐਲਾਨ ਵਿੱਚ ਵੀ ਦਿਖਾਈ ਦੇਵੇਗੀ ਅਤੇ ਵਿੱਤ ਸਾਲ 2025-26 ਬਜਟ ਵਿੱਚ ਨਸ਼ੇ ਅਤੇ ਸਿਹਤ ਨੂੰ ਫੋਕਸ ਕਰਦੇ ਹੋਏ ਸਭ ਤੋਂ ਜਿਆਦਾ ਬਜਟ ਜਾਰੀ ਕੀਤਾ ਜਾਏਗਾ। ਉਮੀਦ ਲਗਾਈ ਜਾ ਰਹੀ ਹੈ ਕਿ ਇਸ ਬਜਟ ਵਿੱਚ ਸਭ ਤੋਂ ਜਿਆਦਾ ਪੈਸੇ ਸਿਹਤ ਅਤੇ ਨਸ਼ੇ ਦੇ ਖਾਤਮੇ ਲਈ ਹੀ ਰਾਖਵਾਂ ਰੱਖਿਆ ਜਾਏਗਾ, ਜਦੋਂ ਕਿ ਬਾਕੀ ਵਿਭਾਗਾਂ ਵਿੱਚ ਕੋਈ ਜਿਆਦਾ ਵਾਧਾ ਨਹੀਂ ਕੀਤਾ ਜਾਏਗਾ।

ਟਲ ਸਕਦੀ ਐ ਮਹਿਲਾਵਾਂ ਲਈ 1100 ਦੀ ਗਰੰਟੀ ਨੂੰ

ਇਹ ਵੀ ਚਰਚਾ ਹੈ ਕਿ ਮਹਿਲਾਵਾਂ ਨੂੰ ਦਿੱਤੀ ਗਈ 1100 ਰੁਪਏ ਦੇਣ ਦੀ ਗਰੰਟੀ ਇਸ ਸਾਲ ਵੀ ਪੂਰੀ ਹੋਣ ਦੀ ਉਮੀਦ ਵੀ ਘੱਟ ਹੀ ਹੈ। ਪੰਜਾਬ ਸਰਕਾਰ ਨੂੰ ਇਸ ਗਰੰਟੀ ਨੂੰ ਪੂਰਾ ਕਰਨ ਲਈ 13 ਹਜ਼ਾਰ ਕਰੋੜ ਰੁਪਏ ਸਲਾਨਾ ਦੀ ਲੋੜ ਹੈ ਪਰ ਮੌਜੂਦਾ ਵਿੱਤੀ ਸਥਿਤੀ ਅਨੁਸਾਰ ਇਸ ਸਾਲ 13 ਹਜ਼ਾਰ ਕਰੋੜ ਰੁਪਏ ਦਾ ਇੰਤਜ਼ਾਮ ਕਰਨਾ ਮੁਸ਼ਕਿਲ ਲੱਗ ਰਿਹਾ ਹੈ, ਜਿਸ ਕਾਰਨ ਹੀ ਇਸ 1100 ਰੁਪਏ ਦੀ ਗਰੰਟੀ ਨੂੰ ਅਗਲੇ ਸਾਲ ਤੱਕ ਲਈ ਟਾਲਿਆ ਜਾ ਸਕਦਾ ਹੈ।

ਪੰਜਾਬ ਸਰਕਾਰ ਦੇ ਇਸ ਬਜਟ ਵਿੱਚ ਸਰਕਾਰੀ ਨੌਕਰੀਆਂ ਨੂੰ ਵੱਧ ਤੋਂ ਵੱਧ ਦੇਣ ਲਈ ਜ਼ੋਰ ਦਿੱਤਾ ਜਾ ਸਕਦਾ ਹੈ। ਇਸ ਵਿੱਤ ਸਾਲ ਵਿੱਚ 15 ਤੋਂ 20 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਸਾਲ 10 ਹਜ਼ਾਰ ਦੇ ਕਰੀਬ ਸਰਕਾਰੀ ਮੁਲਾਜ਼ਮ ਸੇਵਾ ਮੁਕਤ ਹੋ ਸਕਦੇ ਹਨ ਅਤੇ ਪਿਛਲੀਆਂ ਖਾਲੀ ਪਈ ਅਸਾਮੀਆਂ ਨੂੰ ਜੋੜ ਕੇ 20 ਹਜ਼ਾਰ ਤੱਕ ਨਵੀਂ ਭਰਤੀ ਕੀਤੇ ਜਾਣ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਸਿੱਖਿਆ ਖੇਤਰ ਵਿੱਚ ਵੀ 17 ਹਜ਼ਾਰ ਕਰੋੜ ਰੁਪਏ ਤੋਂ ਜਿਆਦਾ ਦਿੱਤੇ ਜਾਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਇਸ 17 ਹਜ਼ਾਰ ਕਰੋੜ ਰੁਪਏ ਦੇ ਬਜਟ ਵਿੱਚ 80 ਤੋਂ 90 ਫੀਸਦੀ ਦੇ ਕਰੀਬ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੀ ਤਨਖ਼ਾਹਾਂ ’ਤੇ ਖ਼ਰਚ ਹੋਏਗਾ, ਜਦੋਂ ਕਿ ਬਾਕੀ ਰਹਿੰਦੇ ਬਜਟ ਨਾਲ ਸਿੱਖਿਆ ਵਿਭਾਗ ਵਿੱਚ ਕੁਝ ਹੋਰ ਉਪਰਾਲੇ ਕਰਨ ਦੀ ਕੋਸ਼ਸ਼ ਕੀਤੀ ਜਾਏਗੀ। Punjab Budget