ਹਰਮਿੰਦਰ ਸਿੰਘ ਜੱਸੀ ਦੀ ਪਤਨੀ ਤੇ ਭਰਜਾਈ ਨੇ ਲੋਕਾਂ ਤੋਂ ਮੰਗਿਆ ਸਮੱਰਥਨ

Harminder Jassi Sachkahoon

ਕਿਹਾ, ਹਰਮਿੰਦਰ ਜੱਸੀ Harminder Jassi ਜਿੱਤਣ ਉਪਰੰਤ ਇਤਿਹਾਸਕ ਸ਼ਹਿਰ ਨੂੰ ਨਸ਼ਾ ਮੁਕਤ ਕਰਕੇ ਨਮੂਨੇ ਦਾ ਸ਼ਹਿਰ ਬਣਾਉਣਗੇ

 ਹਲਕੇ ਵਿੱਚ ਬਣਿਆ ਨਵੋਦਿਆ ਵਿਦਿਆਲਿਆ ਜੱਸੀ ਦੀ ਦੇਣ

(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਅਜਾਦ ਉਮੀਦਵਾਰ ਹਰਮਿੰਦਰ ਸਿੰਘ ਜੱਸੀ (Harminder Jassi) ਦੀ ਪਤਨੀ ਮਨਮੀਤ ਕੌਰ ਜੱਸੀ, ਭਰਜਾਈ ਮਨਜੀਤ ਕੌਰ ਜੱਸੀ ਤੇ ਬਲਾਕ ਸੰਮਤੀ ਮੈਂਬਰ ਜਗਦੇਵ ਜੱਜਲ ਦੀ ਮਾਤਾ ਸਾਬਕਾ ਸਰਪੰਚ ਹਰਪਾਲ ਕੌਰ ਦੀ ਅਗਵਾਈ ’ਚ ਹਲਕੇ ਦੇ ਕਈ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਕੇ ਲੋਕਾਂ ਤੋਂ ਵੋਟਾਂ ਦੀ ਮੰਗ ਕੀਤੀ ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਬਕਾ ਮੰਤਰੀ ਵੱਲੋਂ ਇਹ ਚੋਣ ਜਿੱਤ ਕੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਨਸ਼ਾ ਮੁਕਤ ਕਰਕੇ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਤੇ ਹਲਕੇ ਦੇ ਪਿੰਡ-ਪਿੰਡ ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਉਨ੍ਹਾਂ ਆਖਿਆ ਕਿ ਹਲਕੇ ਵਿੱਚ ਬਣਿਆ ਨਵੋਦਿਆ ਵਿਦਿਆਲਿਆ ਸ੍ਰ. ਜੱਸੀ (Harminder Jassi) ਦੀ ਦੇਣ ਹੈ ਇਸੇ ਤਰ੍ਹਾਂ ਅੱਗੇ ਵੀ ਸੀਂਗੋ ਮੰਡੀ ਅਤੇ ਰਾਮਾਂ ਮੰਡੀ ’ਚ ਸਕੂਲ ,ਆਈ ਟੀ.ਆਈ. ਸਮੇਤ ਹੋਰ ਵਿੱਦਿਅਕ ਸੰਸਥਾਵਾਂ ਬਣਾਈਆਂ ਜਾਣਗੀਆਂ ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੇ ਹਲਕਾ ਤਲਵੰਡੀ ਸਾਬੋ ਵਿੱਚ ਮੰਤਰੀ ਬਣ ਕੇ ਪਿੰਡਾਂ ਦਾ ਵਿਕਾਸ ਕਰਵਾਇਆ ਸੀ ਤੇ ਹਲਕੇ ਵਿੱਚ ਅਮਨ ਸਾਂਤੀ ਲਿਆਂਦੀ ਸੀ,ਉਸੇ ਤਰ੍ਹਾਂ ਹੁਣ ਵੀ ਇਲਾਕੇ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ ਜਾਵੇਗਾ ਉਨ੍ਹਾਂ ਕਿਹਾ ਕਿ ਲੋਕ ਭਲੀ-ਭਾਂਤੀ ਜਾਣੂ ਹਨ ਕਿ ਹਲਕੇ ਦੇ ਲੋਕਾਂ ਨੂੰ ਰਿਫਾਨਰੀ ’ਚ ਨੌਕਰੀ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਬਾਹਰਲੇ ਲੋਕ ਰਿਫਾਨਰੀ ’ਚ ਨੌਕਰੀ ਕਰ ਰਹੇ ਹਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਲੋਕ ਵੋਟਾਂ ਪਾ ਕੇ ਸ੍ਰ ਜੱਸੀ ਨੂੰ ਜਿਤਾ ਦਿੰਦੇ ਹਨ ਤਾਂ ਉਹ ਵੱਧ ਤੋਂ ਵੱਧ ਹਲਕੇ ਦੇ ਲੋਕਾਂ ਨੂੰ ਰੋਜਗਾਰ ਦਿਵਾਉਣਗੇ ਇਸ ਮੌਕੇ ਗੁਰਜੀਤ ਕੌਰ ਸੀਂਗੋ, ਰਾਜ ਕੌਰ ਨਥੇਹਾ, ਕਰਮਜੀਤ ਕੌਰ ਸੀਂਗੋ, ਅਮਰਜੀਤ ਕੌਰ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ ਸਮੇਤ ਵੱਡੀ ਤਦਾਦ ‘ਚ ਸਮਰੱਥਕ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ