Plastic Packaging Health Risks: ਪਲਾਸਟਿਕ ਪੈਕਿੰਗ ਦੇ ਖਤਰੇ: ਮਨੁੱਖੀ ਸਿਹਤ ਅਤੇ ਸਰੀਰ ’ਤੇ ਇਸ ਦੇ ਪ੍ਰਭਾਵ

Plastic Packaging Health Risks

Plastic Packaging Health Risks: ਪਲਾਸਟਿਕ ਪੈਕਿੰਗ ਅੱਜ-ਕੱਲ੍ਹ ਹਰ ਰੋਜ਼ ਦੀ ਜ਼ਿੰਦਗੀ ਵਿੱਚ ਵਿਆਪਕ ਰੂਪ ਨਾਲ ਵਰਤੀ ਜਾਂਦੀ ਹੈ। ਇਹ ਆਧੁਨਿਕ ਸਮਾਜ ਵਿੱਚ ਇੱਕ ਬਹੁਤ ਮਹੱਤਵਪੂਰਨ ਭਾਗ ਬਣ ਚੁੱਕੀ ਹੈ, ਖਾਸ ਕਰਕੇ ਖਾਣ-ਪੀਣ ਤੇ ਹੋਰ ਉਤਪਾਦਾਂ ਦੀ ਪੈਕੇਜਿੰਗ ਵਿੱਚ। ਪਰ ਇਸ ਦੇ ਪਿੱਛੇ ਲੁਕੇ ਖਤਰੇ ਬਹੁਤ ਹੀ ਗੰਭੀਰ ਹਨ, ਜੋ ਸਿਰਫ਼ ਵਾਤਾਵਰਣ ਹੀ ਨਹੀਂ, ਸਗੋਂ ਸਿੱਧੇ ਤੌਰ ’ਤੇ ਮਨੁੱਖੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਸਾਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਪਲਾਸਟਿਕ ਦੀ ਵਰਤੋਂ ਨਾਲ ਜੁੜੀਆਂ ਜੋ ਅਣਜਾਣ ਖ਼ਤਰਨਾਕ ਚੀਜ਼ਾਂ ਹਨ, ਉਹ ਕਿਵੇਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਪਲਾਸਟਿਕ ਪੈਕਿੰਗ ਦੇ ਪ੍ਰਮੁੱਖ ਖਤਰੇ ’ਚ ਇੱਕ ਖ਼ਤਰਾ ਹਾਰਮਫੁੱਲ ਕੈਮੀਕਲਜ਼ ਦਾ ਹੈ। Plastic Packaging Health Risks

ਇਹ ਖਬਰ ਵੀ ਪੜ੍ਹੋ : Jagannath Rath Yatra: ਜਗਨਨਾਥ ਰੱਥ ਯਾਤਰਾ ਦੌਰਾਨ ਭਗਦੜ, 3 ਦੀ ਮੌਤ

ਜੋ ਇਸ ਵਿੱਚ ਸ਼ਾਮਿਲ ਹੁੰਦੇ ਹਨ। ਪਲਾਸਟਿਕ ਦੀ ਪੈਕਿੰਗ ’ਚ ਵਰਤੇ ਜਾਂਦੇ ਕਈ ਕਿਸਮ ਦੇ ਰਸਾਇਣ, ਜਿਵੇਂ ਕਿ ਬਿਸਫੇਨੋਲ ਏ, ਫਥਲੇਟਸ, ਲੀਡ, ਪਾਰਾ ਤੇ ਹੋਰ ਭਾਰੀ ਧਾਤਾਂ, ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲ ਕੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ ਇਹ ਕੈਮੀਕਲਜ਼ ਹਾਰਮਫੁੱਲ ਹੋ ਸਕਦੇ ਹਨ ਤੇ ਸਰੀਰ ਵਿੱਚ ਪ੍ਰਵੇਸ਼ ਕਰਕੇ ਗੰਭੀਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ, ਜਿਵੇਂ ਕਿ ਹਾਰਮੋਨਲ ਇੰਬੈਲੈਂਸ, ਜਨਮ ਵਿਕਾਰ, ਕੈਂਸਰ, ਦਿਲ ਦੀਆਂ ਬਿਮਾਰੀਆਂ, ਇਮਿਊਨ ਸਿਸਟਮ ਦੀ ਕਮਜ਼ੋਰੀ ਤੇ ਬੱਚਿਆਂ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਇਸ ਤੋਂ ਇਲਾਵਾ, ਪਲਾਸਟਿਕ ਪੈਕਿੰਗ ਖੁਦ ਵੀ ਜ਼ਿਆਦਾ ਖ਼ਤਰਨਾਕ ਹੋ ਸਕਦੀ ਹੈ।

ਕਿਉਂਕਿ ਇਹ ਅਕਸਰ ਸੜ ਜਾਂ ਟੁੱਟ ਜਾਂਦੀ ਹੈ ਤੇ ਇਸ ਦਾ ਹਿੱਸਾ ਸਰੀਰ ਵਿੱਚ ਚਲਾ ਜਾਂਦਾ ਹੈ, ਜਿਸ ਨਾਲ ਪਲਾਸਟਿਕ ਦੇ ਛੋਟੇ ਟੁਕੜੇ ਜੋ ਮਾਈਕ੍ਰੋਪਲਾਸਟਿਕਸ ਕਹੇ ਜਾਂਦੇ ਹਨ, ਸਾਡੇ ਸਰੀਰ ਵਿੱਚ ਜਾ ਕੇ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਹ ਮਾਈਕ੍ਰੋਪਲਾਸਟਿਕਸ ਸਾਡੀ ਸਿਹਤ ਲਈ ਖ਼ਤਰੇ ਦਾ ਇੱਕ ਵੱਡਾ ਕਾਰਨ ਬਣ ਸਕਦੇ ਹਨ ਕਿਉਂਕਿ ਇਹ ਸਾਡੀ ਖੁਰਾਕ, ਪੀਣ ਦੀ ਚੀਜ਼ਾਂ ਤੇ ਹਵਾ ਦੁਆਰਾ ਸਾਡੇ ਸਰੀਰ ਵਿੱਚ ਪਹੁੰਚ ਸਕਦੇ ਹਨ। ਨਵੀਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਪਲਾਸਟਿਕ ਦੇ ਛੋਟੇ-ਛੋਟੇ ਟੁਕੜੇ, ਜਿਨ੍ਹਾਂ ਨੂੰ ਮਾਈਕ੍ਰੋਪਲਾਸਟਿਕਸ ਕਿਹਾ ਜਾਂਦਾ ਹੈ, ਸਿਰਫ਼ ਸਮੁੰਦਰੀ ਜੀਵਾਂ, ਮੱਛੀਆਂ, ਨਮਕ, ਪਾਣੀ, ਤੇ ਹਵਾ ਵਿੱਚ ਹੀ ਨਹੀਂ। Plastic Packaging Health Risks

ਸਗੋਂ ਹੁਣ ਮਨੁੱਖੀ ਖੂਨ, ਪਲੇਸੈਂਟਾ, ਦਿਮਾਗ, ਜਿਗਰ ਤੇ ਗੁਰਦੇ ਵਿੱਚ ਵੀ ਮਿਲ ਰਹੇ ਹਨ। ਪਲਾਸਟਿਕ ਪੈਕਿੰਗ ਵਿੱਚ ਮੌਜੂਦ ਕੈਮੀਕਲਜ਼, ਜਿਵੇਂ ਫਥਲੇਟਸ ਤੇ ਸਟਾਇਰੇਨ, ਸਿਰਫ਼ ਸਿਹਤ ’ਤੇ ਹੀ ਨਹੀਂ, ਬਲਕਿ ਵਾਤਾਵਰਨ ’ਤੇ ਵੀ ਡੂੰਘਾ ਪ੍ਰਭਾਵ ਪਾਉਂਦੇ ਹਨ। ਹੋਰ ਮਹੱਤਵਪੂਰਨ ਮਸਲਾ ਜੋ ਪਲਾਸਟਿਕ ਪੈਕਿੰਗ ਦੀ ਵਰਤੋਂ ਨਾਲ ਜੁੜਿਆ ਹੋਇਆ ਹੈ, ਉਹ ਹੈ ਸਰੀਰ ’ਚ ਪਲਾਸਟਿਕ ਦੇ ਸਥਿਰ ਹੋਣ ਤੇ ਅੰਗਾਂ ਵਿੱਚ ਪਲਾਸਟਿਕ ਦੇ ਮਾਈਕ੍ਰੋਪਾਰਟੀਕਲ ਦਾ ਮੂਲ ਰੂਪ ਵਿੱਚ ਪਹੁੰਚਣਾ। ਅਜਿਹੀ ਸਥਿਤੀ ਸਰੀਰ ਵਿੱਚ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ, ਜਿਵੇਂ ਕਿ ਪੋਚ, ਫੇਫੜਿਆਂ ਦੀਆਂ ਸਮੱਸਿਆਵਾਂ, ਜਿਗਰ ਵਿੱਚ ਗੜਬੜੀ ਤੇ ਹੋਰ ਲੰਬੇ ਸਮੇਂ ਵਿੱਚ ਬਿਮਾਰੀਆਂ।

ਦੂਜੇ ਸ਼ਬਦਾਂ ਵਿੱਚ, ਪਲਾਸਟਿਕ ਸਰੀਰ ਵਿੱਚ ਵਿਖੰਡਿਤ ਹੋ ਜਾਂਦਾ ਹੈ ਤੇ ਅਸੀਂ ਇਸ ਨੂੰ ਆਸਾਨੀ ਨਾਲ ਪਚਾ ਨਹੀਂ ਸਕਦੇ। ਇੱਕ ਅਧਿਐਨ ਵਿੱਚ ਪਲਾਸਟਿਕ ਪੈਕੇਜਿੰਗ ਦੇ ਖਤਰੇ ਬਾਰੇ ਚਿਤਾਵਨੀ ਦਿੱਤੀ ਗਈ ਹੈ ਜਿਸ ਵਿੱਚ ਦਰਸਾਇਆ ਗਿਆ ਹੈ ਕਿ ਖਾਣ-ਪੀਣ ਦੀਆਂ ਚੀਜ਼ਾਂ, ਖਾਸ ਕਰਕੇ ਚਾਹ ਨੂੰ ਇੱਕ ਵਾਰੀ ਵਰਤਣ ਵਾਲੇ ਕਾਗਜ਼ ਦੇ ਕੱਪਾਂ ਵਿੱਚ ਪੀਣ ਵਾਲਾ ਵਿਅਕਤੀ ਕਿਵੇਂ ਆਪਣੀ ਸਿਹਤ ਲਈ ਖਤਰਾ ਪੈਦਾ ਕਰ ਰਿਹਾ ਹੈ। ਇਸ ਅਧਿਐਨ ਨੂੰ ਭਾਰਤੀ ਤਕਨੀਕੀ ਸੰਸਥਾ ਖੜਗਪੁਰ ਨੇ ਕੀਤਾ ਹੈ ਜਿਸ ਵਿੱਚ ਪਾਇਆ ਗਿਆ ਹੈ ਕਿ ਜੇ ਕੋਈ ਵਿਅਕਤੀ ਤਿੰਨ ਕੱਪ ਚਾਹ ਇੱਕ ਵਾਰੀ ਵਰਤਣ ਵਾਲੇ ਕਾਗਜ਼ ਦੇ ਕੱਪਾਂ ਵਿੱਚ ਪੀਂਦਾ ਹੈ। Plastic Packaging Health Risks

ਤਾਂ ਉਹ ਲਗਭਗ 75,000 ਛੋਟੇ ਮਾਈਕ੍ਰੋਪਲਾਸਟਿਕ ਟੁਕੜੇ ਪੀ ਲੈਂਦਾ ਹੈ। ਇਸ ਤਰ੍ਹਾਂ ਪਲਾਸਟਿਕ ਪੈਕਿੰਗ ਨੂੰ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਵਰਤਣਾ ਸਿਹਤ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ। ਬੋਤਲ ਵਾਲੇ ਪਾਣੀ ਵਿੱਚ ਵੀ ਲੱਖਾਂ ਨੈਨੋਪਲਾਸਟਿਕ ਤੇ ਮਾਈਕ੍ਰੋਪਲਾਸਟਿਕ ਕਣ ਮਿਲਦੇ ਹਨ, ਜੋ ਸਰੀਰ ਵਿੱਚ ਜਾ ਕੇ ਅੰਗਾਂ ਵਿੱਚ ਇਕੱਠੇ ਹੋ ਸਕਦੇ ਹਨ। ਇਹ ਕਣ ਸਰੀਰ ਵਿੱਚ ਸੋਜ, ਆਕਸੀਡੇਟਿਵ ਤਣਾਅ, ਕੋਸ਼ਿਕਾ ਨੁਕਸਾਨ, ਤੇ ਲੰਬੇ ਸਮੇਂ ਦੀਆਂ ਬਿਮਾਰੀਆਂ, ਜਿਵੇਂ ਕਿ ਕੈਂਸਰ, ਦਿਲ ਦੀਆਂ ਬਿਮਾਰੀਆਂ ਤੇ ਉਪਜਾਈ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਇੱਕ ਨਵੀਂ ਅਮਰੀਕੀ ਖੋਜ ਮੁਤਾਬਕ, 2024 ਵਿੱਚ ਇਕੱਠੇ ਕੀਤੇ ਗਏ। Plastic Packaging Health Risks

ਦਿਮਾਗ ਦੇ 24 ਨਮੂਨਿਆਂ ਵਿੱਚ ਔਸਤ 0.5% ਵਜ਼ਨ ਪਲਾਸਟਿਕ ਦਾ ਪਾਇਆ ਗਿਆ, ਜਦਕਿ ਡਿਮੈਂਸ਼ੀਆ ਨਾਲ ਮਰਨ ਵਾਲੇ ਲੋਕਾਂ ਦੇ ਦਿਮਾਗ ਵਿੱਚ ਇਹ ਮਾਤਰਾ 10 ਗੁਣਾ ਵੱਧ ਸੀ ਇਹ ਮਾਈਕ੍ਰੋਪਲਾਸਟਿਕਸ ਸਰੀਰ ਵਿੱਚ ਅੰਗਾਂ ਦੀ ਕਾਰਗੁਜ਼ਾਰੀ ’ਚ ਰੁਕਾਵਟ ਪੈਦਾ ਕਰਦੇ ਹਨ, ਸੋਜ ਪੈਦਾ ਕਰਦੇ ਹਨ ਅਤੇ ਆਟੋਇਮਿਊਨ ਰੋਗ, ਦਿਲ ਦੀਆਂ ਬਿਮਾਰੀਆਂ ਤੇ ਕਈ ਕਿਸਮ ਦੇ ਕੈਂਸਰ ਦਾ ਜੋਖਮ ਵਧਾ ਸਕਦੇ ਹਨ। ਇੱਕ ਨਵੀਂ ਖੋਜ ਵਿੱਚ ਪਤਾ ਲੱਗਾ ਹੈ ਕਿ ਪ੍ਰੀਮੈਚਿਉਰ ਬੱਚਿਆਂ ਦੇ ਪਲੇਸੈਂਟਾ ਵਿੱਚ ਪਲਾਸਟਿਕ ਦੀ ਮਾਤਰਾ ਵੱਧ ਹੁੰਦੀ ਹੈ। ਇਸ ਅਧਿਐਨ ਵਿੱਚ, ਯੂਨੀਵਰਸਿਟੀ ਆਫ਼ ਨਿਊ ਮੈਕਸੀਕੋ ਦੇ ਖੋਜਕਾਰੀਆਂ ਨੇ 175 ਪਲੇਸੈਂਟਾ ਦੀ ਜਾਂਚ ਕੀਤੀ, ਜਿਸ ਵਿੱਚੋਂ 75 ਪ੍ਰੀਮੈਚਿਉਰ ਜਨਮ ਵਾਲੇ ਬੱਚਿਆਂ ਦੇ ਪਲੇਸੈਂਟਾ ਸੀ। ਨਤੀਜੇ ਦਰਸਾਉਂਦੇ ਹਨ। Plastic Packaging Health Risks

ਕਿ ਪ੍ਰੀਮੈਚਿਊਰ ਜਨਮ ਵਾਲੇ ਬੱਚਿਆਂ ਦੇ ਪਲੇਸੈਂਟਾ ਵਿੱਚ ਮਾਈਕ੍ਰੋਪਲਾਸਟਿਕਸ ਤੇ ਨੈਨੋਪਲਾਸਟਿਕਸ ਦੀ ਮਾਤਰਾ ਕਾਫੀ ਵੱਧ ਹੁੰਦੀ ਹੈ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਪਲਾਸਟਿਕ ਪਲੇਸੈਂਟਾ ਵਿੱਚ ਗਰਭਵਤੀ ਮਹਿਲਾਵਾਂ ਦੇ ਜਣੇਪੇ ਤੋਂ ਪਹਿਲਾਂ ਹੀ ਸੰਚਿਤ ਹੋ ਜਾਂਦੇ ਹਨ। ਇਸ ਖੋਜ ਨੇ ਪਲਾਸਟਿਕ ਦੀ ਵਰਤੋਂ ਦੇ ਸਿਹਤ ’ਤੇ ਨੁਕਸਾਨ ਪਹੁੰਚਾਉਣ ਵਾਲੇ ਪ੍ਰਭਾਵਾਂ ਨੂੰ ਉਜਾਗਰ ਕੀਤਾ ਹੈ, ਜਿਸ ਨਾਲ ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਹੋਰ ਬਿਮਾਰੀਆਂ ਦੇ ਖ਼ਤਰੇ ’ਚ ਵਾਧਾ ਹੋ ਸਕਦਾ ਹੈ। ਵਿਗਿਆਨਕਾਂ ਨੇ ਚਿੰਤਾ ਜਤਾਈ ਹੈ ਕਿ ਨਮਕ, ਖੰਡ ਅਤੇ ਹੋਰ ਆਮ ਵਰਤੋਂ ਵਾਲੀਆਂ ਚੀਜ਼ਾਂ ਵਿੱਚ ਵੀ ਵੱਖ-ਵੱਖ ਰੰਗਾਂ ਤੇ ਆਕਾਰਾਂ ਦੇ ਮਾਈਕ੍ਰੋਪਲਾਸਟਿਕ ਮਿਲ ਰਹੇ ਹਨ।

ਜਿਨ੍ਹਾਂ ਦੀ ਮਾਤਰਾ ਨਮਕ ਵਿੱਚ 6.71 ਤੋਂ 89.15 ਟੁਕੜੇ ਪ੍ਰਤੀ ਕਿਲੋਗ੍ਰਾਮ ਤੇ ਆਕਾਰ 0.1 ਮਿਲੀਮੀਟਰ ਤੋਂ 5 ਮਿਲੀਮੀਟਰ ਤੱਕ ਪਾਇਆ ਗਿਆ ਹੈ। ਇਹ ਮਾਈਕ੍ਰੋਪਲਾਸਟਿਕਸ ਸਿਰਫ਼ ਖਾਣ-ਪੀਣ ਰਾਹੀਂ ਹੀ ਨਹੀਂ, ਸਗੋਂ ਹਵਾ ਤੇ ਪਾਣੀ ਰਾਹੀਂ ਵੀ ਸਰੀਰ ਵਿੱਚ ਦਾਖਲ ਹੋ ਰਹੇ ਹਨ। ਦਿੱਲੀ ਦੇ ਪਾਣੀ ਅਤੇ ਯਮੁਨਾ ਨਦੀ ਦੇ ਨਮੂਨਿਆਂ ਵਿੱਚ ਵੀ ਮਾਈਕ੍ਰੋਪਲਾਸਟਿਕ ਪਾਏ ਗਏ ਹਨ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਪਲਾਸਟਿਕ ਪ੍ਰਦੂਸ਼ਣ ਸਿਰਫ਼ ਸਮੁੰਦਰਾਂ ਜਾਂ ਨਦੀਆਂ ਤੱਕ ਸੀਮਿਤ ਨਹੀਂ, ਸਗੋਂ ਜ਼ਮੀਨ ਦੇ ਪਾਣੀ ਤੇ ਖੇਤੀਬਾੜੀ ਉਤਪਾਦਾਂ ਤੱਕ ਵੀ ਪਹੁੰਚ ਚੁੱਕਾ ਹੈ। ਪਲਾਸਟਿਕ ਦੀਆਂ ਵਸਤੂਆਂ ਨੂੰ ਸਾੜਨ ਜਾਂ ਜਲਾਉਣ ਨਾਲ ਜ਼ਹਿਰੀਲੀ ਗੈਸਾਂ ਨਿੱਕਲਦੀਆਂ ਹਨ।

ਜੋ ਹਵਾ ਰਾਹੀਂ ਸਾਡੀ ਸਾਹ ਪ੍ਰਣਾਲੀ, ਫੇਫੜਿਆਂ ਤੇ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਹ ਸਮੱਸਿਆ ਸਿਰਫ਼ ਭਾਰਤ ਜਾਂ ਪੰਜਾਬ ਤੱਕ ਸੀਮਿਤ ਨਹੀਂ, ਸਗੋਂ ਦੁਨੀਆ ਭਰ ਵਿੱਚ ਪਲਾਸਟਿਕ ਪ੍ਰਦੂਸ਼ਣ ਵਧ ਰਿਹਾ ਹੈ। ਪੰਜਾਬ ਸਰਕਾਰ ਨੇ ਪਲਾਸਟਿਕ ਬੈਗਾਂ ਉੱਤੇ ਪਾਬੰਦੀ ਲਾਈ ਹੈ, ਪਰ ਲਾਗੂ ਕਰਨ ਵਿੱਚ ਕਮਜ਼ੋਰੀ ਕਾਰਨ ਪਲਾਸਟਿਕ ਦਾ ਵਰਤੋਂ ਘਟਣ ਦੀ ਥਾਂ ਵਧ ਰਿਹਾ ਹੈ। ਵਿਗਿਆਨਕਾਂ ਨੇ ਇਹ ਵੀ ਪਤਾ ਲਾਇਆ ਹੈ ਕਿ ਪਾਣੀ ਨੂੰ ਉਬਾਲ ਕੇ ਪੀਣ ਨਾਲ 90% ਤੱਕ ਮਾਈਕ੍ਰੋਪਲਾਸਟਿਕਸ ਦੂਰ ਕੀਤੇ ਜਾ ਸਕਦੇ ਹਨ, ਜਿਸ ਨਾਲ ਘਰੇਲੂ ਪੱਧਰ ’ਤੇ ਹਾਨੀਕਾਰਕ ਪ੍ਰਭਾਵ ਘਟਾਏ ਜਾ ਸਕਦੇ ਹਨ। Plastic Packaging Health Risks

ਲੋਕਾਂ ਨੂੰ ਚਾਹੀਦੈ ਕਿ ਪਲਾਸਟਿਕ ਦੀ ਵਰਤੋਂ ਘੱਟ ਕਰਨ, ਖਾਣ-ਪੀਣ ਲਈ ਕੱਚ, ਸਟੀਲ ਜਾਂ ਮਿੱਟੀ ਦੇ ਭਾਂਡੇ ਵਰਤਣ, ਪਾਣੀ ਨੂੰ ਉਬਾਲ ਕੇ ਪੀਣ ਤੇ ਪਲਾਸਟਿਕ ਪ੍ਰਦੂਸ਼ਣ ਖ਼ਿਲਾਫ਼ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਦੀ ਆਦਤ ਬਣਾਈ ਜਾਵੇ। ਪਲਾਸਟਿਕ ਪੈਕਿੰਗ ਤੇ ਮਾਈਕ੍ਰੋਪਲਾਸਟਿਕਸ ਸਾਡੀ ਸਿਹਤ, ਵਾਤਾਵਰਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡਾ ਖਤਰਾ ਬਣ ਚੁੱਕੇ ਹਨ। ਇਸ ਲਈ, ਪਲਾਸਟਿਕ ਦੀ ਵਰਤੋਂ ਘਟਾਉਣਾ, ਰੀਸਾਈਕਲਿੰਗ ਤੇ ਵਾਤਾਵਰਣ-ਮਿੱਤਰ ਵਿਕਲਪਾਂ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ, ਤਾਂ ਜੋ ਅਸੀਂ ਆਪਣੇ ਤੇ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਕਰ ਸਕੀਏ। Plastic Packaging Health Risks

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਅਜੈ ਕੁਮਾਰ